ਬੰਗਾ10, ਜਨਵਰੀ (ਮਨਜਿੰਦਰ ਸਿੰਘ ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਵੱਲੋਂ ਲੋਅਰ ਅਦਾਲਤਾਂ ਦੇ ਕੰਮ ਆਮ ਵਾਂਗ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ ਕੋਵਿੰਡ 1 9 ਦੀ ਮਹਾਮਾਰੀ ਕਾਰਨ ਪਿਛਲੇ ਕਰੀਬ 1 0ਮਹੀਨੇ ਤੋਂ ਰੁਕੇ ਹੋਏ ਹਨ' ਹੁਣ ਇਨ੍ਹਾਂ ਅਦਾਲਤਾਂ ਵਿਚ ਮਾਣਯੋਗ ਜੱਜ ਆਮ ਵਾਂਗ ਹਾਜ਼ਰ ਹੋਣਗੇ ।ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਕਿਹਾ ਕਿ ਉਹ ਮਾਣਯੋਗ ਚੀਫ਼ ਜਸਟਿਸ ਦੇ ਇਨ੍ਹਾਂ ਹੁਕਮਾਂ ਦਾ ਸਵਾਗਤ ਅਤੇ ਤਹਿ ਦਿਲੋਂ ਧੰਨਵਾਦ ਕਰਦੇ ਹਨ ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਸੰਸਥਾ ਨੇ ਇਸ ਬਾਰੇ ਬੇਨਤੀ ਪੱਤਰ ਵੀ ਭੇਜਿਆ ਸੀ । ਇਨ੍ਹਾਂ ਹੁਕਮਾਂ ਨਾਲ ਮਾਨਯੋਗ ਲੋਅਰ ਅਦਾਲਤਾਂ ਦੇ ਕੰਮ ਆਮ ਵਾਂਗ ਸ਼ੁਰੂ ਹੋ ਜਾਣਗੇ ਅਤੇ ਇਨਸਾਫ਼ ਦੀ ਉਡੀਕ ਵਿੱਚ ਬੈਠੇ ਲੋਕਾਂ ਨੂੰ ਜਲਦੀ ਇਨਸਾਫ ਮਿਲੇਗਾ ।
No comments:
Post a Comment