ਬੰਗਾ 11, ਫਰਵਰੀ (ਮਨਜਿੰਦਰ ਸਿੰਘ) ਬੰਗਾ ਦੇ ਵਾਰਡ ਨੰਬਰ 13 ਤੋਂ ਨਗਰ ਨਿਗਮ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਸ਼ਰਮਾ ਦੇ ਹੱਕ ਵਿੱਚ ਪਾਰਟੀ ਆਗੂਆਂ ਨੇ ਪ੍ਰਚਾਰ ਕੀਤਾ । ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਚੇਤਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ । ਇਸ ਮੌਕੇ ਪਾਰਟੀ ਸੀਨੀਅਰ ਆਗੂ ਮਨੋਹਰ ਲਾਲ ਗਾਬਾ ਫਾਊਂਡਰ ਮੈਂਬਰ ਸ਼ਿਵ ਕੌੜਾ,ਅਰੁਨ, ਸੁਭਾਸ਼ ਸ਼ਰਮਾ ਪ੍ਰਦੀਪ ਦਵਿੰਦਰ ਕੌਰ, ਊਸ਼ਾ ਰਾਣੀ, ਕਮਲੇਸ਼ ਸ਼ਰਮਾ, ਅਨੀਤਾ ਸ਼ਰਮਾ, ਜੀਵਨ ਸ਼ਰਮਾ, ਸ਼ਿਵ ਕੁਮਾਰ, ਸੁੱਖਜੀਤ ਸਿੰਘ, ਅਵਤਾਰ ਸਿੰਘ ਭੋਲਾ, ਮਦਨ ਲਾਲ, ਰਸ਼ਪਾਲ ਸਿੰਘ, ਆਦਿ ਹਾਜ਼ਰ ਸਨ।
No comments:
Post a Comment