ਬੰਗਾ11 ਫਰਵਰੀ (ਮਨਜਿੰਦਰ ਸਿੰਘ) ਹਲਕਾ ਬੰਗਾ ਦੇ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਹੋਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਨਗਰ ਕੌਂਸਲ ਬੰਗਾ ਤੋਂ ਕਾਂਗਰਸੀ ਉਮੀਦਵਾਰ ਵਾਰਡ ਨੰਬਰ 13 ਤੋਂ ਜਤਿੰਦਰ ਕੌਰ ਮੂੰਗਾ ਵਾਰਡ ਨੰਬਰ 8 ਤੋਂ ਹਰੀਪਾਲ ਦੇ ਹੱਕ ਵਿਚ ਡੋਰ ਟੂ ਡੋਰ ਜਾ ਕੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਨੇ ਵੋਟਰਾਂ ਨੂੰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬੰਗਾ ਸ਼ਹਿਰ ਵਿਚ ਕਾਂਗਰਸ ਕਮੇਟੀ ਬਣਨ ਤੋਂ ਬਾਅਦ ਬੰਗਾ ਸ਼ਹਿਰ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ ਤੇ ਲੋਕਾਂ ਦੇ ਜੋ ਵੀ ਕੰਮ ਅਧੂਰੇ ਪਏ ਹਨ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ।ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਬੰਗਾ ਠੇਕੇਦਾਰ ਰਾਜਿੰਦਰ ਸਿੰਘ' ਡਾ ਹਰਪ੍ਰੀਤ ਸਿੰਘ ਕੈਂਥ ,ਕਮਲਜੀਤ ਬੰਗਾ, ਹਰਭਜਨ ਸਿੰਘ ਭਰੋਲੀ, ਅਤੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ ।
No comments:
Post a Comment