Tuesday, February 2, 2021

ਬੰਗਾ ਦੇ ਸਾਰੇ 15,ਕਾਂਗਰਸ ਉਮੀਦਵਾਰਾਂ ਨੇ ਪੱਲੀ ਝਿੱਕੀ ਦੀ ਅਗਵਾਈ ਵਿਚ ਨਾਮਜ਼ਦਗੀ ਕਾਗਜ਼ ਭਰੇ :

ਬੰਗਾ,2ਫਰਵਰੀ(ਮਨਜਿੰਦਰ ਸਿੰਘ) 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਅੱਜ ਬੰਗਾ ਤੋਂ ਪਾਰਟੀ ਦੇ ਸਾਰੇ 15 ਵਾਰਡਾਂ ਲਈ ਉਮੀਦਵਾਰਾਂ ਨੇ ਹਲਕਾ ਇੰਚਾਰਜ ਅਤੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਸਤਵੀਰ ਸਿੰਘ ਪੱਲੀ ਝਿੱਕੀ ਦੀ ਅਗਵਾਈ ਹੇਠ ਬੰਗਾ ਦੇ ਰਿਟਰਨਿੰਗ ਅਫ਼ਸਰ ਨੂੰ ਦਾਖਲ ਕੀਤੇ ਗਏ।ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਬੰਗਾ ਸਹਿਰ ਦੇ ਵੋਟਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਪਾਰਟੀ ਉਮੀਦਵਾਰਾਂ ਨੂੰ ਭਾਰੀ ਜਿੱਤ ਦਿਵਾਉਣਗੇ ।ਉਨ੍ਹਾਂ ਕਿਹਾ ਸਾਡੀ ਹਾਈ ਕਮਾਂਡ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪ੍ਰਧਾਨ ਸੁਨੀਲ ਜਾਖੜ ,ਐਮ ਪੀ ਮੁਨੀਸ਼ ਤਿਵਾੜੀ ਅਤੇ ਅਬਸਰਬਰ ਐਮ ਐਲ ਏ ਚੱਬੇਵਾਲ ਰਾਜਕੁਮਾਰ ਵੱਲੋਂ ਜੋ ਉਮੀਦਵਾਰ ਇਲਾਨੇ ਗਏ ਹਨ  ਉਹ ਮਿਹਨਤੀ,ਇਮਾਨਦਾਰ ਅਤੇ ਚੰਗੇ ਅਕਸ਼ ਵਾਲੇ ਹਨ। ਇਸ ਮੌਕੇ ਚੌਧਰੀ ਮੋਹਣ ਲਾਲ ਸਾਬਕਾ ਐਮ ਐਲ ਏ,ਰਾਜਿੰਦਰ ਸਿੰਘ ਠੇਕੇਦਾਰ ,ਡਾ ਬਖਸੀਸ ਸਿੰਘ,ਦਰਵਜੀਤ ਸਿੰਘ ਪੂਨੀ ਚੇਅਰਮੈਨ ਮਾਰਕਿਟ ਕਮੇਟੀ ਬੰਗਾ,ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ,ਸਚਿਨ ਘਈ,ਹਰੀਪਾਲ,ਅਤੇ ਭਾਰੀ ਗਿਣਤੀ ਵਿਚ ਕਾਂਗਰਸ ਵਰਕਰ ਹਾਜ਼ਰ ਸਨ ।  

No comments:

Post a Comment