Thursday, February 4, 2021

ਬੰਗਾ ਸਿਟੀ ਪੁਲੀਸ ਵੱਲੋ ਹੈਰੋਇਨ ਸਮੇਤ ਇਕ ਕਾਬੂ :

ਬੰਗਾ 3 ਫ਼ਰਵਰੀ  ( ਮਨਜਿੰਦਰ ਸਿੰਘ  )  ਬੰਗਾ ਸਿਟੀ ਪੁਲਸ ਵੱਲੋਂ ਪੰਜ ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਅਡੀਸ਼ਨਲ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਬੰਗਾ ਸ਼ਹਿਰ ਵਿਚ ਗਸ਼ਤ ਦੌਰਾਨ ਇਕ ਵਿਅਕਤੀ ਜਿਸ ਦੀ ਪਹਿਚਾਣ ਅਨਿਲ ਕੁਮਾਰ ਪੁੱਤਰ ਕਰਮ ਚੰਦ ਵਾਸੀ ਬੰਗਾ ਵਜੋਂ ਹੋਈ ਹੈ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਫੜੇ ਗਏ ਦੋਸ਼ੀ ਤੇ ਮੁਕੱਦਮਾ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਆਸ ਹੈ । ਇੱਥੇ ਇਹ ਵਰਣਨਯੋਗ ਹੈ ਕਿ ਜ਼ਿਲਾ ਪੁਲੀਸ   ਮੁਖੀ ਸ਼੍ਰੀਮਤੀ ਅਲਕਾ ਮੀਨਾ ਦੇ ਹੁਕਮਾਂ ਅਨੁਸਾਰ  ਮਹਿੰਦਰ ਸਿੰਘ ਅਡੀਸ਼ਨਲ ਐੱਸਐੱਚਓ ਬੰਗਾ ਸਿਟੀ ਥਾਣੇ ਵਿਚ ਜਦੋਂ ਦੇ ਤਾਇਨਾਤ ਕੀਤੇ ਹਨ ਉਨ੍ਹਾਂ ਦੀ ਅਗਵਾਈ ਵਿੱਚ ਪੁਰਾਣੇ ਚੋਰੀ ਦੇ ਵੱਡੇ ਕੇਸ ਹੱਲ ਹੋਏ ਹਨ ਜਿਨ੍ਹਾਂ ਵਿਚ ਇਕ  ਚੋਰ ਗਰੋਹ ਪਿਛਲੇ ਦਿਨੀਂ ਫੜਿਆ ਗਿਆ ਅਤੇ ਲੱਖਾਂ ਦਾ ਚੋਰੀ ਦਾ ਮਾਲ ਬਰਾਮਦ ਕੀਤਾ ਗਿਆ ਸੀ।  

No comments:

Post a Comment