Wednesday, February 10, 2021

ਵਾਰਡ ਨੰਬਰ 5 ਤੋਂ ਆਪ ਦੇ ਉਮੀਦਵਾਰ ਸ਼੍ਰੀਮਤੀ ਮੀਨੂ ਦੇ ਚੋਣ ਦਫ਼ਤਰ ਦਾ ਉਦਘਾਟਨ :

 ਬੰਗਾ 10 ਫਰਵਰੀ( ਮਨਜਿੰਦਰ ਸਿੰਘ )ਨਗਰ ਕੌਂਸਲ  ਬੰਗਾ ਦੀਆਂ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਰਗਰਮੀਆਂ   ਪੂਰੇ ਜ਼ੋਰਾਂ ਤੇ ਹਨ ।ਇਸੇ ਲੜੀ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ 5 ਤੋਂ ਮੀਨੂੰ ਪਤਨੀ ਸਤਨਾਮ ਅਰੋਡ਼ਾ ਸਾਗਰ ਸਟੂਡੀਓ   ਆਮ ਆਦਮੀ ਪਾਰਟੀ ਦੇ ਉਮੀਦਵਾਰ  ਦੇ ਚੋਣ ਦਫ਼ਤਰ ਦਾ  ਕੀਤਾ ਗਿਆ ।ਇਸ ਮੌਕੇ ਸ਼੍ਰੀਮਤੀ ਮੀਨੂ ਨੇ ਕਿਹਾ   ਕਿ  ਸਥਾਨਕ ਸਰਕਾਰਾਂ  ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਵੱਧ  ਚੁੱਕਾ ਹੈ ।ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਦਿਨੋ ਦਿਨ ਵਿਗੜਦੀ ਜਾ ਰਹੀ ਹੈ ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ।ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ  ਵੱਡੀ ਜਿੱਤ ਪ੍ਰਾਪਤ ਕਰ ਕੇ ਆਪਣਾ ਪ੍ਰਧਾਨ ਬਣਾਏਗੀ ਅਤੇ ਬੰਗਾ ਸ਼ਹਿਰ ਦੀ ਨੁਹਾਰ ਬਦਲੀ ਜਾਏਗੀ  । ਇਸ ਮੌਕੇ ਆਪ ਦੇ ਆਗੂ ਅਤੇ ਵਾਰਡ ਵਾਸੀ ਭਾਰੀ ਗਿਣਤੀ ਵਿਚ ਮੌਜੂਦ ਸਨ  

No comments:

Post a Comment