ਬੰਗਾ,10 ਫਰਵਰੀ(ਮਨਜਿੰਦਰ ਸਿੰਘ)ਅਮਰਜੀਤ ਸਿੰਘ ਕਰਨਾਣਾ ਪੰਜਾਬ ਪ੍ਰਧਾਨ ਸਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਵੱਲੋਂ ਪੰਜਾਬ ਦੇ ਸਾਰੇ ਜਿੱਲ੍ਹਿਆ ਦੇ ਪੁਲਿਸ ਮੁਖੀਆਂ ਨੂੰ ਆਰ ਟੀ ਆਈ ਦੇ ਕਾਨੂੰਨ ਤਹਿਤ ਵੱਖ ਵੱਖ ਅਰਜ਼ੀਆਂ ਭੇਜ ਕੇ ਭਾਰਤ ਸਰਕਾਰ ਵੱਲੋਂ ਕੋਰੋਨਾ ਕਾਰਨ ਲਾਏ ਗਏ ਲੋਕਡਾਊਨ ਦੇ ਸਮੇਂ 23.3.2020 ਤੋਂ 13.7.2020 ਦੌਰਾਨ ਆਤਮਹੱਤਿਆ ਕਰਨ ਵਾਲੇ ਸਾਰੇ ਲੋਕਾਂ ਦੀ ਜਾਣਕਾਰੀ ਮੰਗਣ ਦਾ ਸਮਾਚਾਰ ਮਿਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਕਰਨਾਣਾ ਨੇ ਕਿਹਾ ਕਿ ਇਹ ਜਾਣਕਾਰੀ ਮਿਲਣ ਉਪਰੰਤ ਇਹ ਪਤਾ ਲੱਗ ਸਕੇਗਾ ਕਿ ਪੰਜਾਬ ਦੇ ਕਿਨ੍ਹੇ ਲੋਕ ਨੇ ਇਸ ਸਮੇਂ ਦੌਰਾਨ ਆਰਥਿਕ ਤੰਗੀ ਜਾਂ ਭੁੱਖ ਮਰੀ ਕਾਰਨ ਆਤਮਹੱਤਿਆ ਕੀਤੀਆ । ਜਿਸ ਦੇ ਜੁਮੇਦਾਰ ਪ੍ਰਧਾਨ ਮੰਤਰੀ ਮੋਦੀ ਹਨ ਜਿਨ੍ਹਾਂ ਨੂੰ ਬਿਨਾਂ ਸੋਚੇ ਸਮਝੇ ਰਾਤੋ ਰਾਤ ਫ਼ੈਸਲੇ ਲੈਣ ਦੀ ਆਦਤ ਬਣ ਚੁੱਕੀ ਹੈ । ਜਿਸ ਤਰ੍ਹਾਂ ਕੇ ਨੋਟ ਬੰਦੀ ਕੀਤੀ ਗਈ ਅਤੇ ਜੀ ਐੱਸ ਟੀ ਦਾ ਲਾਗੂ ਕਰਨਾ ਵੀ ਜਲਦ ਬਾਜ਼ੀ ਕੀਤੇ ਗਏ ਫੈਸਲੇ ਹਨ ਜਿਸ ਨਾਲ ਦੇਸ਼ ਦੇ ਲੋਕਾਂ ਦਾ ਕੋਈ ਭਲਾ ਨਹੀਂ ਹੋਈਆ ਉਲਟਾ ਨੁਕਸਾਨ ਹੀ ਹੋਇਆ ਹੈ ।
No comments:
Post a Comment