ਬੰਗਾ, 15ਫਰਵਰੀ (ਮਨਜਿੰਦਰ ਸਿੰਘ ) ਬੰਗਾ ਸ਼ਹਿਰ ਦੇ ਨਿਵਾਸੀ ਸਿੱਖਿਆ ਖੇਤਰ ’ਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਰਾਜਵਿੰਦਰ ਕੌਰ ਸਿੱਧੂ ਵਲੋਂ ਅਕਾਦਮਿਕ ਪ੍ਰਾਪਤੀਆਂ ’ਚ ਵਾਧਾ ਕਰਦਿਆਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਗਈ ਹੈ। ਉਹਨਾਂ ਨੂੰ ਇਹ ਡਿਗਰੀ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ (ਫ਼ਤਹਿਗੜ ਸਾਹਿਬ) ਦੇ ਅੱਠਵੇਂ ਸਲਾਨਾ ਕੰਨਵੋਕੇਸ਼ਨ ਦੌਰਾਨ ਪ੍ਰਦਾਨ ਕੀਤੀ ਗਈ। ਦੱਸਣਯੋਗ ਹੈ ਕਿ ਇਸ ਡਿਗਰੀ ਤਹਿਤ ਪੰਜਾਬੀ ਨਾਟਕ ਅਧੀਨ ਡਾ. ਸ਼ਤੀਸ਼ ਕੁਮਾਰ ਵਰਮਾ ਦੇ ਰੰਗ ਮੰਚ, ਰੇਡੀਓ, ਟੀਵੀ ਅਤੇ ਸਿਨੇਮਾ ਲਈ ਲਿਖੇ ਨਾਟਕੀ ਪਾਠਾਂ ਦਾ ਵਿਧਾਗਤ ਅਧਿਐਨ ਦੇ ਵਿਸ਼ੇ ’ਤੇ ਕੀਤਾ ਗਿਆ ਇਹ ਖੋਜ ਕਾਰਜ ਪੰਜਾਬੀ ਸਾਹਿਤ ਨਾਲ ਜੁੜੇ ਹਰ ਵਰਗ ਲਈ ਲਾਹੇਬੰਦ ਸਾਬਤ ਹੋਵੇਗਾ। ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਰਾਜਿੰਦਰ ਕੌਰ ਸਿੱਧੂ ਨੇ ਇਸ ਕਾਰਜ ਲਈ ਨਾਮਵਰ ਨਾਟਕਕਾਰ ਡਾ. ਦੇਵਿੰਦਰ ਕੁਮਾਰ ਵਲੋਂ ਮਿਲੀ ਪ੍ਰੇਰਨਾ ਅਤੇ ਜੀਵਨ ਸਾਥੀ ਬਲਦੇਵ ਸਿੰਘ ਸਿੱਧੂ ਵਲੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਉਕਤ ਪ੍ਰਾਪਤੀ ’ਤੇ ਉਹਨਾਂ ਨੂੰ ਵਿੱਦਿਅਕ, ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment