Tuesday, February 9, 2021
ਹਲਕਾ ਵਿਧਾਇਕ ਕਰ ਰਹੇ ਹਨ ਨਿਮਾਣਾ ਸਮਰੱਥਕਾ ਦੀ ਅਣਦੇਖੀ :ਜੋਗੀ ਨਿਮਾਣਾ
ਬੰਗਾ,9ਫਰਵਰੀ(ਮਨਜਿੰਦਰ ਸਿੰਘ ) ਸਵ: ਪਾਖਰ ਸਿੰਘ ਨਿਮਾਣਾ ਜੋ ਕਿ ਬੰਗਾ ਹੀ ਨਹੀਂ ਪੰਜਾਬ ਦੇ ਸੀਨੀਅਰ ਰਾਜਨੀਤਕ ਟਕਸਾਲੀ ਆਗੂਆਂ ਵਿਚੋਂ ਇੱਕ ਸਨ ਦੇ ਸਮਰਥਕਾਂ ਦੀ ਹਲਕਾ ਬੰਗਾ ਵਿਧਾਇਕ, ਅਣਦੇਖੀ ਕਰਦੇ ਹੋਏ ਤਾਨ੍ਹਾਸ਼ਾਹੀ ਰਵਈਆ ਅਪਣਾ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਵ:ਨਿਮਾਣਾ ਦੇ ਸਪੁੱਤਰ ਜੋਗਰਾਜ ਜੋਗੀ ਨਿਮਾਣਾ ਜਨਰਲ ਕੌਂਸਲ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪਾਰਟੀ ਵਰਕਰਾਂ ਨੇ ਇੱਕ ਮੀਟਿੰਗ ਜੋ ਕਿ ਸਵ: ਪਾਖਰ ਸਿੰਘ ਨਿਮਾਣਾ ਜੀ ਦੀ ਬਰਸੀ ਮਨਾਉਣ ਦੇ ਸਬੰਧ ਵਿਚ ਉਨ੍ਹਾਂ ਦੇ ਪਿੰਡ ਚੱਕ ਗੁਰੂ ਵਿਖੇ ਰੱਖੀ ਗਈ ਸੀ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਵਿਧਾਇਕ ਦੇ ਇਸ ਅਣਦੇਖੀ ਅਤੇ ਤਾਨਾਸ਼ਾਹੀ ਰਵਈਏ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਭੁਗਤਣਾ ਪਵੇਗਾ। ਜੋਗੀ ਨਿਮਾਣਾ ਨੇ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂਨਾਂ ਬਾਰੇ ਕੇਂਦਰ ਸਰਕਾਰ ਦੇ ਅੜੀਅਲ ਰਵਈਏ ਦੀ ਕਰੜੇ ਸਬਦਾ ਵਿੱਚ ਨਖੇਧੀ ਕਰਦਿਆਂ ਕਿਹਾ ਮੋਦੀ ਨੂੰ ਇਹ ਕਾਨੂੰਨ ਤਰੁੰਤ ਵਾਪਸ ਲੈਣੇ ਚਾਹੀਦੇ ਹਨ ਇਸ ਮੌਕੇ ਕਿਸਾਨੀ ਘੋਲ ਵਿਚ ਸਹੀਦ ਹੋਏ ਕਿਸਾਨਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸਰਧਾਂਜਲੀ ਦਿੱਤੀ ਗਈ। ਉਪਰੰਤ ਸਵ: ਨਿਮਾਣਾ ਦੀ ਬਰਸੀ ਮਨਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਤੀਰਥ ਰਾਮ ਸਾਬਕਾ ਬਲਾਕ ਸਮਿਤੀ ਮੈਂਬਰ,ਅਮਰੀਕ ਬੰਗਾ,ਅਮਰਜੀਤ ਸਿੰਘ ਕਰਨਾਣਾ ,ਪਹਿਲਵਾਨ ਜਗਦੀਸ਼ ਦੀਸ਼ਾ ਗੁਣਾਚੌਰ,ਅਵਤਾਰ ਸਿੰਘ ਲਾਡੀ ਕੱਟ,ਚਰਨਜੀਤਚੰਨੀ ਭਰੋਮਜਾਰਾ,ਸ਼ਿਵ ਕੁਮਾਰ ਪੰਚ,ਰਮਨਦੀਪ ਕਰਨਾਣਾ ਮੱਖਣ ਲਾਲ ਬੰਗਾ,ਰਾਕੇਸ਼ ਕੁਮਾਰ,ਕਿਸੋਰੀਲਾਲ,ਮਹਿੰਦਰ ਸਿੰਘ ਸਾਬਕਾ ਪੰਚ,ਰਮੇਸ਼ ਲਾਲ,ਬਲਵੀਰ ਮੰਢਾਲੀ,ਚਮਨ ਲਾਲ ਸੂੰਢ,ਮੋਹਨ ਸਿੰਘ ਚੰਡੇਰ,ਨੰਬਰਦਾਰ ਟਿੰਬਰ ਨਾਸਿਕ,ਹਰਭਜਨ ਸਿੰਘ ਨਾਗਰਾ,ਪ੍ਰਧਾਨ ਤਿਲਕ ਰਾਜ,ਮਦਨ ਲਾਲ ਪੰਚ,ਵਿਜੇ ਕੁਮਾਰ,ਰਾਮ ਲੁਭਾਇਆ,ਸ਼ਾਬੀ ਚਾਕਗੁਰੂ,ਜਸਵੰਤ ਰਾਏ,ਅਵਤਾਰ ਚੰਦ,ਕੇਵਲ ਮੇਹਲੀਆਣਾ ਆਦਿ ਹਾਜ਼ਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment