ਬੰਗਾ,5ਫਰਵਰੀ (ਮਨਜਿੰਦਰ ਸਿੰਘ) ਆਮ ਆਦਮੀਂ ਪਾਰਟੀ ਵਲੋਂ ਸੂਬਾ ਵਿਆਪੀ ਮੁਹਿੰਮ ਤਹਿਤ ਅੱਜ ਸਥਾਨਕ ਮਸੰਦਾਂ ਪੱਟੀ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਪਾਰਟੀ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ, ਰਣਵੀਰ ਸਿੰਘ ਰਾਣਾ, ਵਿਕਾਸ ਸ਼ਾਰਦਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਲੋਂ ਬੰਗਾ ਦੇ ਪੰਦਰਾਂ ਵਾਰਡਾਂ ’ਚ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਮੈਦਾਨ ’ਚ ਉਤਾਰੇ ਗਏ ਹਨ ਅਤੇ ਜਿਹਨਾਂ ਦੀ ਜਿੱਤ ਲਈ ਸਾਰੇ ਆਗੂ/ਵਰਕਰ ਇਕਸੁਰਤਾ ਨਾਲ ਪ੍ਰਚਾਰ ਕਰਨਗੇ। ਇਹਨਾਂ ਆਗੂਆਂ ਨੇ ਕਿਹਾ ਕਿ ਬੰਗਾ ਨਗਰ ਕੌਂਸ਼ਲ ਅੰਦਰ ਇਸ ਵਾਰ ਆਪ ਦੀ ਕਮੇਟੀ ਬਣਾ ਕੇ ਸ਼ਹਿਰ ਨੂੰ ਸੂਬੇ ਅੰਦਰ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਜਾਵੇਗਾ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੀ ਨੁਕਤਾਚੀਨੀ ਦੀ ਬਜਾਏ ਆਪਣੀ ਕਾਰਜਵਿਧੀ ’ਚ ਲੋਕਾਂ ਦਾ ਵਿਸ਼ਵਾਸ਼ ਬਣਾਉਣ ਦੇ ਧਾਰਨੀ ਹਨ। ਇਸ ਮੌਕੇ ਸਾਰੇ ਵਾਰਡਾਂ ’ਚ ਚੋਣ ਲੜ ਰਹੇ ਆਪ ਦੇ ਉਮੀਦਵਾਰ ਅਤੇ ਉਹਨਾਂ ਦੇ ਸਮਰਥੱਕ ਭਾਰੀ ਗਿਣਤੀ ’ਚ ਸ਼ਾਮਲ ਸਨ। ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਆਪ ਦਾ ਸਥਾਈ ਚੋਣ ਮਨੋਰਥ ਪੱਤਰ ਐਤਵਾਰ ਨੂੰ ਜਾਰੀ ਕੀਤਾ ਜਾਵੇਗਾ।
No comments:
Post a Comment