Monday, March 1, 2021

ਭਾਰਤ ਵਿਕਾਸ ਪਰੀਸ਼ਦ ਨੇ ਮੁਫਤ ਸ਼ੂਗਰ ਕੈਂਪ ਲਗਾਇਆ , 102 ਮਰੀਜ਼ਾਂ ਦੀ ਕੀਤੀ ਮੁਫਤ ਜਾਂਚ

ਬੰਗਾ1, ਮਾਰਚ ( ਨਵਕਾਂਤ ਭਰੋਮਜਾਰਾ  )  ਹਰ ਮਹੀਨੇ ਦੀ ਪਹਿਲੀ ਤਰੀਖ ਵਾਂਗ ਅੱਜ ਵੀ ਭਾਰਤ ਵਿਕਾਸ ਪਰੀਸ਼ਦ ਬ੍ਰਾਂਚ ਬੰਗਾ ਨੇ ਮੁਕੰਦਪੁਰ ਰੋਡ ਤੇ ਸਥਿਤ "ਰਾਣਾ ਲੈਬ" ਵਿਖੇ ਮੁਫਤ ਸ਼ੂਗਰ ਚੈਕ ਅੱਪ ਲਗਾਇਆ ਗਿਆ । ਪਰੀਸ਼ਦ ਦੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਦਾ ਉਦਘਾਟਨ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਝਿੱਕਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੂਗਰ ਇੱਕ ਨਾਮੁਰਾਦ ਬੀਮਾਰੀ ਹੈ । ਇਸ ਬੀਮਾਰੀ ਵਿੱਚ ਖਾਣ ਪੀਣ ਦੀਆਂ ਚੀਜ਼ਾਂ  ਮਿੱਠੇ ਤੋ ਰਹਿਤ ਲੈਣੀਆਂ ਚਾਹੀਦੀਆਂ ਹਨ । ਹਲਕੀ ਵਰਜਿਸ਼ ਅਤੇ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ । ਇਸ ਕੈਂਪ ਵਿੱਚ 102 ਮਰੀਜ਼ਾਂ ਦੇ ਖੂਨ ਦੀ ਜਾਂਚ ਰਾਣਾ ਕੁਲਦੀਪ ਸਿੰਘ ਅਤੇ ਉਸਦੀ ਟੀਮ ਨੇ ਕੀਤੀ  । ਸ਼ੂਗਰ ਦੇ ਰੋਗੀਆਂ ਨੂੰ ਡਾ ਬਲਵੀਰ ਸ਼ਰਮਾ ਨੇ ਟਿਪਸ ਦਿੱਤੇ ।ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਰਾਣਾ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਬਲਬੀਰ ਸਿੰਘ ਝਿੱਕਾ , ਨਵਤੇਜ ਸਿੰਘ ,ਬਲਵੀਰ ਕੌਰ ਆਦਿ ਹਾਜਰ ਸਨ ।

No comments:

Post a Comment