Tuesday, March 2, 2021

ਬੰਗਾ ’ਚ ਛਾਪਾਮਾਰੀ ਦੌਰਾਨ ਲੱਖਾਂ ਰੁਪਏ ਦੇ ਮੁੱਲ ਦੇ ਨਕਲੀ ਮਾਰਕਾ ਲੱਗੇ ਕੱਪੜੇ ਬਰਾਮਦ

ਬੰਗਾ, 2 ਮਾਰਚ (ਮਨਜਿੰਦਰ ਸਿੰਘ ) - ਬੰਗਾ ਸ਼ਹਿਰ ਦੇ ਬਾਜ਼ਾਰ ਵਿੱਚ  ਇਕ ਕੱਪੜਿਆਂ ਦੀ ਦੁਕਾਨ  ’ਤੇ ਛਾਪਾਮਾਰੀ ਦੌਰਾਨ ਨਕਲੀ ਮਾਰਕਾ ਲੱਗੇ ਲੱਖਾਂ ਰੁਪਏ ਮੁੱਲ ਦੇ ਕੱਪੜੇ ਬਰਾਮਦ ਕੀਤੇ ਗਏ। ਇਹ ਕਾਰਵਾਈ ਬੰਗਾ ਸਿਟੀ ਪੁਲਸ ਵੱਲੋਂ  ਵੱਖ-ਵੱਖ ਕੰਪਨੀਆਂ ਵਲੋਂ ਅਧਿਕਾਰਤ ਕੀਤੇ ਗਏ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਮਲ ’ਚ ਲਿਆਂਦੀ ਗਈ। ਹਰਮਿੰਦਰ ਸਿੰਘ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੰਗਾ ਵਿਖੇ ਇਕ ਦੁਕਾਨ   ’ਤੇ ਨਕਲੀ ਮਾਰਕਾ ਲੱਗੇ ਅੰਤਰਰਾਸ਼ਟਰੀ ਕੰਪਨੀਆਂ ਦੇ ਕੱਪੜੇ ਵੇਚੇ ਜਾ ਰਹੇ ਹਨ ਅਤੇ ਉਸ ਦੀ ਸ਼ੋਸ਼ਲ ਮੀਡੀਆ ’ਤੇ ਮਸ਼ਹੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲਿਸ ਦੀ ਮਦਦ ਨਾਲ  ਛਾਪੇਮਾਰੀ ਦੌਰਾਨ ਯੂ. ਐਸ. ਪੋਲੋ ਤੇ ਸੂਪਰ ਡਰਾਈਵ ਦੇ ਨਕਲੀ ਲੋਗੋ ਲੱਗੇ ਵੇਚੇ ਜਾ ਰਹੇ ਕੱਪੜੇ ਉਕਤ ਡੀਪੂ ਤੋਂ ਬਰਾਮਦ ਕੀਤੇ ਗਏ ਅਤੇ ਮਾਲਕ ਨੂੰ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਡੀਪੂ ਤੋਂ ਉਨ੍ਹਾਂ ਵਲੋਂ ਦੋ ਵਾਰ ਖਰੀਦਦਾਰੀ ਕੀਤੀ ਗਈ ਅਤੇ ਬਿੱਲ ਲਏ ਗਏ। ਜਿਨ੍ਹਾਂ ਕੱਪੜਿਆਂ ਦੀ ਕੀਮਤ ਬਜਾਰ ’ਚ 10 ਹਜ਼ਾਰ ਦੇ ਕਰੀਬ ਹੈ ਉਹ ਬੇਹੱਦ ਸਸਤੇ ਵੇਚੇ ਜਾ ਰਹੇ ਸਨ। ਡੀਪੂ ਤੋਂ ਵੱਡੀ ਗਿਣਤੀ ’ਚ ਕੱਪੜੇ ਬਰਾਮਦ ਕੀਤੇ ਗਏ। ਥਾਣਾ  ਸਿਟੀ ਬੰਗਾ ਦੇ  ਅਡੀਸ਼ਨਲ ਐਸਐਚਓ ਸਬ ਇੰਸਪੈਕਟਰ ਮਹਿੰਦਰ ਸਿੰਘ   ਨੇ ਕਿਹਾ  ਕਿ  ਪੁਲਿਸ ਵਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ  ਮੁਕੱਦਮਾ ਨੰ 19 ਧਾਰਾ 63-65 ਕਾਪੀ ਰਾਈਟ ਐਕਟ ਤਹਿਤ  ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ  ।

No comments:

Post a Comment