Friday, April 9, 2021

ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਦੇ 11ਅਪਰੈਲ ਨੂੰ ਜਨਮ ਦਿਹਾੜੇ ਤੇ ਖੋਥੜਾ ਸਮਾਗਮ - ਪ੍ਰਵੀਨ ਬੰਗਾ

ਰਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਖੋਥੜਾ ਦੇ ਪ੍ਰਧਾਨ ਪ੍ਰਵੀਨ ਬੰਗਾ ਜਾਣਕਾਰੀ ਦਿੰਦੇ ਹੋਏ ਇਸ ਮੌਕੇ ਸਤਪਾਲ, ਐਡਵੋਕੇਟ ਤਜਿੰਦਰ ਬੰਗਾ, ਬਲਵਿੰਦਰ ਸੋਨੂੰ  ਤੇ ਸਾਥੀ

ਬੰਗਾ/ ਮੇਹਲੀ/ਬਹਿਰਾਮ 9 ਅਪਰੈਲ (ਮਨਜਿੰਦਰ ਸਿੰਘ, ਪ੍ਰੇਮ ਜੰਡਿਆਲੀ, ਪਰਨੀਤ ਕੌਰ ਚੁੰਬਰ )   ਰਮਾਬਾਈ ਅੰਬੇਡਕਰ  ਵੈਲਫੇਅਰ ਸੋਸਾਇਟੀ ਖੋਥੜਾ ਵਲੋਂ ਸਮਾਜਿਕ ਇਨਕਲਾਬ ਦੇ ਪਿਤਾਮਾ ਜੋਤੀ ਰਾਉ ਫੂਲੇ ਜੀ ਦੇ ਜਨਮ ਦਿਨ ਤੇ 11 ਅਪ੍ਰੈਲ ਨੂੰ 11ਵਜੇ ਤੋਂ 2ਵਜੇ ਤਕ  ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਦਕਰ ਜੀ ਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸਮਾਜ ਦੀ ਹੋਣਹਾਰ  ਬੰਗਾ ਇਲਾਕੇ ਦਾ ਨਾਂਮ ਉਚਾ ਕਰਨ ਵਾਲੀ ਮੁਖਮਹਿਮਾਨ   ਪਿੰਡ  ਗੜੀ ਅਜੀਤ ਸਿੰਘ ਦੀ ਬੇਟੀ ਸੈਸ਼ਨ  ਜਜ ਪਰਮਿੰਦਰ ਕੌਰ ਧੀਰ  ਜੀ  ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਜਾਣਕਾਰੀ ਦਿੰਦੇ ਹੋਏ ਅੰਬੇਡਕਰੀ ਆਗੂ ਪ੍ਰਵੀਨ ਬੰਗਾ ਪ੍ਰਧਾਨ ਰਮਾਬਾਈ ਅੰਬੇਦਕਰ ਵੈਲਫੇਅਰ ਸੋਸਾਇਟੀ ਖੋਥੜਾ  ਨੇ ਦੱਸਿਆ ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਸੈਣੀ ਮਹਾਂਸਭਾ ਦੇ ਪ੍ਰਧਾਨ ਹਰਜੀਤ ਸਿੰਘ ਬੈਂਸਲੋਂਗੀਆ, ਗੁਰਦਿਆਲ ਬੋਧ ਯੂਕੇ,ਹੰਸ ਰਾਜ ਜੀ ਸ਼ਾਮਿਲ ਹੋਣਗੇ ਸਮਾਗਮ ਵਿੱਚ ਮਿਸ਼ਨਰੀ ਗਾਇਕ ਰੂਪ ਲਾਲ ਧੀਰ,ਰਾਜ ਦਦਰਾਲ ਜੀ ਵੀ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਸ਼ਰਧਾਂਜ਼ਲੀ ਭੇਂਟ ਕਰਨਗੇ ਇਸ ਮੌਕੇ ਤੇ ਸ੍ਰੀ ਬੰਗਾ ਤੋਂ ਇਲਾਵਾ   ਸੀਨੀਅਰ ਆਗੂ ਕੈਸ਼ੀਅਰ  ਸਤਪਾਲ   ਉਪ ਪ੍ਰਧਾਨ ਦੀਪਾ ਵਿਰਦੀ, ਜਨਰਲ ਸਕੱਤਰ ਐਡਵੋਕੇਟ ਤਜਿੰਦਰ ਬੰਗਾ, ਸਕੱਤਰ ਬਲਵਿੰਦਰ ਕੁਮਾਰ ਸੋਨੂੰ, ਸੁਰਿੰਦਰ ਬੰਗਾ,ਅਮਿਤ ਬੰਗਾ ਆਦਿ ਅਹੁਦੇਦਾਰਾਂ ਨੇ ਸਮਾਗਮ ਵਿੱਚ ਜੋਤੀ ਰਾਉ ਫੂਲੇ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚਣ ਦੀ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...