ਨਵਾਂਸ਼ਹਿਰ ,4'ਅਪ੍ਰੈਲ( ਮਨਜਿੰਦਰ ਸਿੰਘ) ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਅੱਜ ਚੰਡੀਗੜ੍ਹ ਰੋਡ ਵਿਖੇ ਨਵੀਂ ਬਿਲਡਿੰਗ *ਗੁਰੂ ਨਾਨਕ ਮਿਸ਼ਨ ਸੇਵਾ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਭਾਈ ਤਰਲੋਚਨ ਸਿੰਘ ਖਟਕੜ ਕਲਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਹਲਕਾ ਵਿਧਾਇਕ ਸ: ਅੰਗਦ ਸਿੰਘ ਨੇ ਸਮੂਹ ਸੰਗਤਾਂ, ਸੰਸਥਾਵਾਂ ਅਤੇ ਨਵੇਂ ਚੁਣੇ ਗਏ ਨਗਰ ਪਾਰਸ਼ਦਾਂ ਦੀ ਹਾਜਰੀ ਵਿੱਚ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਸ: ਅੰਗਦ ਸਿੰਘ ਨੇ ਕਿਹਾ ਕਿ ਕਰੋਨਾ ਕਾਲ ਅਤੇ ਲਾਕ ਡਾਊਨ ਦੌਰਾਨ ਜਿਥੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਵੱਡਾ ਯੋਗਦਾਨ ਪਾਇਆ ਗਿਆ ਉਥੇ ਇਸ ਖੇਤਰ ਵਿਚ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਉਨਾਂ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਵਿਚ ਅੱਗੇ ਆਉਣ ਵਾਲੀਆਂ ਸੰਸਥਾਵਾਂ ਲਈ ਉਹ ਪੰਜਾਬ ਸਰਕਾਰ ਅਤੇ ਨਗਰ ਪਾਲਿਕਾ ਵਲੋਂ ਹਰ ਤਰਾਂ ਦੀ ਸਹਾਇਤਾ ਪਹੁੰਚਾਉਣ ਲਈ ਵਚਨਬੱਧ ਹਨ ਅਤੇ ਉਹ ਨਿੱਜੀ ਤੌਰ ਤੇ ਇੰਨਾ ਸੰਸਥਾਵਾਂ ਦੀ ਮਦਦ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦਸਿਆ ਕਿ ਸੁਸਾਇਟੀ ਵਲੋਂ ਪਿਛਲੇ ਡੇਢ ਸਾਲ ਦੇ ਵਕਫੇ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਬਹੁਤ ਸਾਰੇ ਸਥਾਈ ਅਤੇ ਅਸਥਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਜਿਨਾ ਵਿਚ ਚੈਰੀਟੇਬਲ ਡਿਸਪੈਂਸਰੀ, ਹੋਮਿਓਪੈਥਿਕ ਡਿਸਪੈਂਸਰੀ, ਖੂਨਜਾਂਚ ਲੈਬੋਰੇਟਰੀ ਅਤੇ ਅੱਖਾਂ ਦੇ ਅਪਰੇਸ਼ਨ ਕੈਂਪ ਆਦਿਕ ਸਫਲਤਾਪੂਰਵਕ ਚੱਲ ਰਹੇ ਹਨ। ਉਨਾ ਦੱਸਿਆ ਕਿ ਹੁਣ ਇਸ ਨਵੇਂ ਕੰਪਲੈਕਸ ਵਿਚ ਸੁਸਾਇਟੀ ਵਲੋਂ ਜਲਦੀ ਲੋੜਵੰਦਾਂ ਲਈ ਮਿਨੀ ਹਸਪਤਾਲ ਅਤੇ ਕੰਪਿਊਟਰਾਈਜ਼ਡ ਸੇਵਾ ਕੇਂਦਰ ਦੇ ਨਾਲ ਨਾਲ ਆਮ ਲੋਕਾਂ ਦੀ ਭਲਾਈ ਲਈ ਹੋਰ ਪ੍ਰੋਜੈਕਟ ਵੀ ਵਿਚਾਰ ਅਧੀਨ ਹਨ। ਵਾਤਾਵਰਣ ਅਤੇ ਸਵੱਛਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਸਾਇਟੀ ਵਲੋਂ ਮਿਊਸਪਲ ਪਬਲਿਕ ਪਾਰਕ ਦੀ ਸੇਵਾ ਸੰਭਾਲ ਵੀ ਅਰੰਭ ਕੀਤੀ ਜਾ ਰਹੀ ਹੈ। ਸੁਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ ਚੈਰੀਟੇਬਲ ਖੂਨਜਾਂਚ ਲੈਬੋਰੇਟਰੀ ਵਿਖੇ ਬਲੱਡ ਟੈਸਟਾਂ ਦੇ ਰੇਟ ਹੋਰ ਘਟਾਏ ਗਏ ਹਨ। ਫੁਲ ਬਾਡੀ ਪੈਕੇਜ ਹੁਣ ਕੇਵਲ 480 ਰੁਪਏ ਵਿਚ ਹੋਵੇਗਾ ਅਤੇ ਥਾਇਰੇਡ ਟੈਸਟ ਤੋਂ ਬਗੈਰ 350 ਰੁਪਏ ਵਿਚ ਇਕ ਨਵੇਂ ਫੁਲ ਬਾਡੀ ਪੈਕੇਜ ਦੀ ਵੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਸੁਸਾਇਟੀ ਵਲੋਂ ਇਸ ਮੌਕੇ ਨਵੇਂ ਚੁਣੇ ਗਏ ਨਗਰ ਕੌਂਸਲਰਾਂ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਨਵਾਂਸ਼ਹਿਰ ਅਤੇ ਇਲਾਕੇ ਦੀਆਂ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਉਦਘਾਟਨੀ ਸਮਾਗਮ ਵਿਚ ਸਚਿਨ ਦੀਵਾਨ, ਪਰਮ ਸਿੰਘ ਖਾਲਸਾ, ਚੇਤ ਰਾਮ ਰਤਨ, ਰਮਨਪ੍ਰੀਤ ਸਿੰਘ ਥਿਆੜਾ, ਬਾਬਾ ਨਰੰਗ ਸਿੰਘ, ਗੁਰਚਰਨ ਅਰੋੜਾ, ਦੀਦਾਰ ਸਿੰਘ ਡੀ ਐਸ ਪੀ, ਸਤਨਾਮ ਸਿੰਘ ਜਲਵਾਹਾ, ਸੁਖਦੇਵ ਸਿੰਘ ਮਾਨ, ਜਸਪਾਲ ਸਿੰਘ ਗਿੱਦਾ, ਡਾਕਟਰ ਜੱਤੀ, ਜਸਵੀਰ ਕੌਰ ਬਡਵਾਲ, ਪ੍ਰਵੀਨ ਭਾਟੀਆ, ਗੁਰਮੁੱਖ ਸਿੰਘ ਨੌਰਥ, ਪਰਮਜੀਤ ਕੌਰ, ਸੁਸਾਇਟੀ ਦੇ ਸਰਪ੍ਰਸਤ ਬਲਵੰਤ ਸਿੰਘ ਸੋਇਤਾ, ਉਤਮ ਸਿੰਘ ਸੇਠੀ, ਜਗਦੀਪ ਸਿੰਘ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਗੁਰਦੇਵ ਸਿੰਘ, ਯਸ਼ਪਾਲ ਸਿੰਘ ਹਾਫਿਜ਼ਾਬਾਦੀ, ਗਿਆਨ ਚੰਦ, ਰਮਣੀਕ ਸਿੰਘ, ਮਨਪ੍ਰੀਤ ਸਿੰਘ ਮਾਨ, ਇੰਦਰਜੀਤ ਸਿੰਘ ਜੇ ਐਫ ਯੂ, ਨਵਦੀਪ ਸਿੰਘ, ਰਤਨ ਜੈਨ, ਤਰਲੋਚਨ ਸਿੰਘ, ਸੁਰਜੀਤ ਸਿੰਘ ਮਹਿਤਪੁਰੀ, ਅਜੀਤ ਸਿੰਘ ਸਰਪੰਚ, ਬਲਵੀਰ ਸਿੰਘ ਦੇਵਗਨ, ਸੁਰਿੰਦਰ ਸਿੰਘ ਸੋਇਤਾ, ਮਨਜੀਤ ਸਿੰਘ ਰਾਹੋਂ, ਪ੍ਰਿਤਪਾਲ ਸਿੰਘ ਹਵੇਲੀ, ਤਰਲੋਚਨ ਸਿੰਘ ਖਟਕੜ, ਪਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਜੀਂਦੋਵਾਲ ਵੀ ਸ਼ਾਮਲ ਸਨ।
No comments:
Post a Comment