ਬੰਗਾ 9 ਮਈ (ਮਨਜਿੰਦਰ ਸਿੰਘ ) ਕੋਰੋਨਾ ਮਹਾਮਾਰੀ ਕਾਰਨ ਸਾਡੇ ਦੇਸ਼ ਵਿਚ ਕਰੀਬ 13 ਮਹੀਨੇ ਪਹਿਲਾ ਕਰਫਿਊ ਅਤੇ ਲਾਕਡੌਨ ਲਗਾਇਆ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੰਦੀ ਦਾ ਸਾਮਣਾ ਕਰਨਾ ਪਿਆ | ਉਸ ਦਿਨ ਤੋਂ ਹੀ ਬਹੁਤ ਸਮਾਜ ਸੇਵਕ ਲੋੜਵੰਦਾਂ ਦੀ ਮਦਦ ਲਈ ਅਗੇ ਆਏ | ਬੰਗਾ ਦੇ ਵਾਰਡ ਨੰਬਰ 8 ਦੇ ਕੌਂਸਲਰ ਸ਼੍ਰੀ ਜੀਤ ਸਿੰਘ ਭਾਟੀਆ ਵੀ ਮਹਾਮਾਰੀ ਦੇ ਸ਼ੁਰੂਆਤੀ ਦੌਰ ਤੋਂ ਲੋੜ ਵੰਦਾ ਨੂੰ ਰਾਸ਼ਨ ਵੰਡ ਰਹੇ ਹਨ | ਉਸੇ ਲੜੀ ਤਹਿਤ ਅੱਜ ਕੌਂਸਲਰ ਭਾਟੀਆ ਨੇ 21ਵੀ ਵਾਰ ਲੋੜ ਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿਟਾ ਵੰਡੀਆ|ਕੌਂਸਲਰ ਭਾਟੀਆ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਦੂਸਰੀ ਸਟ੍ਰੇਨ ਪਹਿਲਾ ਨਾਲੋਂ ਵੀ ਘਾਤਕ ਹੈ ਇਸ ਲਈ ਬਿਨ੍ਹਾਂ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਇਸ ਵਾਇਰਸ ਤੋਂ ਬਚਾਅ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ ਰਾਸ਼ਨ ਵੰਡਣ ਦੀ ਸੇਵਾ ਵਿਚ ਸ:ਮੋਹਨ ਸਿੰਘ ਮਾਨ ਯੂ ਐਸ ਏ ਵਾਲੇ,ਰਮੇਸ਼ ਕੁਮਾਰੀ ਭਾਟੀਆ,ਮੈਡਮ ਕੁਲਵਿੰਦਰ ਕੌਰ ਰੇਸ਼ਮ ਕੌਰ, ਰਾਜਬਿੰਦਰ ਕੌਰ ਦਾ ਵਿਸੇਸ ਯੋਗਦਾਨ ਹੈ
No comments:
Post a Comment