ਬੰਗਾ 11,ਮਈ (ਮਨਜਿੰਦਰ ਸਿੰਘ) ਬੰਗਾ ਦੇ ਸਿਵਲ ਹਸਪਤਾਲ ਵਿਖੇ ਹਿਊਮਨ ਰਾਈਟਸ ਮੰਚ ਦੇ ਦੋਆਬਾ ਮੀਡੀਆ ਇੰਚਾਰਜ ਸ੍ਰੀ ਧਰਮਵੀਰ ਪਾਲ ਨੇ ਕੋਰੋਨਾ ਰੋਕੂ ਟੀਕਾ ਲਗਵਾਇਆ ।ਇਸ ਮੌਕੇ ਸਿਵਲ ਹਸਪਤਾਲ ਬੰਗਾ ਦੀ ਮੈਡੀਕਲ ਟੀਮ ਦੇ ਇੰਚਾਰਜ ਡਾ ਸੰਦੀਪ ਕੁਮਾਰ ਦੀ ਅਗਵਾਈ ਹੇਠ 110 ਲੋਕਾਂ ਦੇ ਟੀਕੇ ਲਗਾਏ ਗਏ ਟੀਮ ਵਿਚ ਭੁਪਿੰਦਰ ਕੌਰ ਸਟਾਫ ਨਰਸ ,ਰਮੇਸ਼ ਕੁਮਾਰ ਲੈਬਾਰਟਰੀ ਟੈਕਨੀਸ਼ੀਅਨ ਜਸਬੀਰ ਕੌਰ, ਪਰਮਿੰਦਰ ਕੁਮਾਰ ,ਅਸ਼ਵਨੀ ਕੁਮਾਰ , ਸ਼ਾਮਲ ਸਨ | ਇਸ ਮੌਕੇ ਧਰਮਵੀਰ ਪਾਲ ਨੇ ਕਿਹਾ ਕਿ ਕਰੋਨਾ ਤੋਂ ਬਚਾਓ ਲਈ ਸਭ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ ਇਸ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੈ |
No comments:
Post a Comment