Wednesday, June 2, 2021

ਮੈਡਮ ਨਮਿਤਾ ਚੌਧਰੀ ਹੋ ਸਕਦੇ ਹਨ ਬੰਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ:

ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਮੈਡਮ ਨਮਿਤਾ ਚੌਧਰੀ  

ਬੰਗਾ 2,ਜੂਨ (ਮਨਜਿੰਦਰ ਸਿੰਘ )ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਿਲੌਰ ਪਾਰਲੀਮਾਨੀ ਹਲਕੇ ਤੋਂ ਮੈਂਬਰ  ਪਾਰਲੀਮੈਂਟ  ਅਤੇ ਕੇਂਦਰ ਸਰਕਾਰ ਵਿੱਚ ਮੰਤਰੀ  ਰਹੇ ਸ੍ਰੀਮਤੀ ਸੰਤੋਸ਼ ਚੌਧਰੀ ਦੀ ਬੇਟੀ ਮੈਡਮ  ਨਮਿਤਾ  ਚੌਧਰੀ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੰਗਾ ਤੋਂ ਉਮੀਦਵਾਰ ਐਲਾਨੇ ਜਾ ਸਕਦੇ ਹਨ ।ਇੱਥੇ ਇਹ ਵਰਣਨਯੋਗ ਹੈ ਕਿ ਬੰਗਾ ਵਿਧਾਨ ਸਭਾ ਹਲਕਾ ਸ੍ਰੀਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਬਣਨ ਤੋਂ ਪਹਿਲਾਂ ਫਿਲੌਰ ਪਾਰਲੀਮਾਨੀ ਹਲਕੇ ਅਧੀਨ ਆਉਂਦਾ ਸੀ ਜਿੱਥੋਂ ਨਮਿਤਾ ਚੌਧਰੀ ਦੇ ਮਾਤਾ ਸ੍ਰੀਮਤੀ ਸੰਤੋਸ਼ ਚੌਧਰੀ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਉਨ੍ਹਾਂ ਦੇ ਦਾਦਾ ਜੀ ਚੌਧਰੀ ਸੁੰਦਰ ਸਿੰਘ ਤਿੰਨ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ।ਇਸ ਲਈ ਬੰਗਾ ਹਲਕੇ ਤੋਂ ਉਨ੍ਹਾਂ ਦੀ ਟਿਕਟ ਦੀ ਦਾਅਵੇਦਾਰੀ ਮਜ਼ਬੂਤ ਬਣਦੀ ਹੈ ।ਇਸ ਬਾਰੇ ਜਦੋਂ ਹਲਕਾ ਬੰਗਾ ਦੇ ਇੰਚਾਰਜ ਚੇਅਰਮੈਨ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ੍ਰੀਮਤੀ ਸੰਤੋਸ਼ ਚੌਧਰੀ  ਉਨ੍ਹਾਂ ਦੇ ਬਹੁਤ ਸਤਿਕਾਰਯੋਗ ਲੀਡਰ ਹਨ ਪਾਰਟੀ ਹਾਈ ਕਮਾਂਡ ਜਿਸ ਨੂੰ ਵੀ ਬੰਗਾ ਤੋਂ ਟਿਕਟ ਦੇਵੇਗੀ ਉਸ ਦੀ ਜਿਤ ਨੂੰ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਯਕੀਨੀ ਬਣਾਉਣਗੇ ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...