ਬੰਗਾ 5ਜੂਨ (ਮਨਜਿੰਦਰ ਸਿੰਘ) ਸੰਤੋਖ ਕੁਮਾਰ ਬਿੱਲਾ ਚੌਹਾਨ ਜੋ ਕਿ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਦੇ ਕੋਚ ਹਨ ਜਿਨ੍ਹਾਂ ਨੇ 2019 ਵਿਸ਼ਵ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਂਸਲ ਕੀਤਾ ਸੀ ਨੇ ਇਸ ਸਾਲ 2021 ਦੇ ਔਨਲਾਈਨ ਮੁਕਾਬਲੇ ਵਿਚ ਵੀ ਤੀਸਰਾ ਸਥਾਨ ਹਾਂਸਲ ਕੀਤਾ ਹੈ | ਉਨ੍ਹਾਂ ਦੀ ਇਸ ਇਲਾਕੇ ਦਾ ਨਾਮ ਰੋਸ਼ਨ ਵਾਲੀ ਕਾਮਜਾਬੀ ਤੇ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕਾਰਨਾਣਾ ਨੇ ਉਚੇਚੇ ਤੋਰ ਤੇ ਉਨ੍ਹਾਂ ਦੇ ਗੁਣਾਚੌਰ ਕਲੱਬ ਪਹੁੰਚ ਕਿ ਸਨਮਾਨ ਕੀਤਾ |ਇਸ ਮੌਕੇ ਉਨ੍ਹਾਂ ਦੱਸਿਆ ਕਿ ਬਿਲਾ ਚੌਹਾਨ ਨੇ ਵਿਸ਼ਵ ਪੱਧਰ ਵਿਚ ਇਹ ਜਿੱਤ ਹਾਸਲ ਕਰ ਕੇ ਬੰਗਾ ਇਲਾਕਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਵਿਸ਼ਵ ਪੱਧਰ ਤੇ ਨਾਮ ਚਮਕਾਈਆਂ ਹੈ|ਇਥੇ ਵਰਨਣ ਯੋਗ ਹੈ ਕਿ ਬਿਲਾ ਦਾ ਪਿੱਛਲੇ ਸਾਲ ਇਕ ਐਕਸੀਡੈਂਟ ਵੀ ਹੋਇਆ ਸੀ ਜਿਸ ਕਾਰਨ ਉਹ ਕੌਮਾ ਵਿਚ ਵੀ ਰਹੇ ਸਨ ਜਿਸ ਤੋਂ ਉਬਰ ਕਿ ਉਨ੍ਹਾਂ ਦੁਬਾਰਾ ਇਹ ਮੁਕਾਬਲਾ ਜਿਤਿਆ ਹੈ|ਬਿੱਲਾ ਚੌਹਾਨ ਦੇ ਭਰਾ ਸਰਬਜੀਤ ਸਿੰਘ ਸਬਾ ਨੇ ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਲੱਬ ਨੂੰ ਆਰਥਿਕ ਮਦਦ ਦੇਣ ਵਾਲੇ ਬਲਦੇਵ ਸਿੰਘ ਮਾਨ ਯੂ ਐਸ ਏ ਅਤੇ ਹੋਰ ਸਹਿਯੋਗੀ ਸੱਜਣ ਵਧਾਈ ਦੇ ਪਾਤਰ ਹਨ । ਇਸ ਮੌਕੇ ਬਿਲਾ ਚੌਹਾਨ ਨੇ ਆਪਣੀ ਕਾਮਜਾਬੀ ਦਾ ਰਾਜ ਦੱਸਦਿਆਂ ਕਿਹਾ ਕਿ ਇਸ ਦਾ ਵੱਡਾ ਕਾਰਨ ਉਨ੍ਹਾਂ ਦੇ ਉਸਤਾਦ ਕੋਚ ਸ: ਜਸਵੀਰ ਸਿੰਘ ਕਰਨਾਣਾ ਜੀ ਦੀ ਕੋਚਿੰਗ ਹੈ |
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment