Monday, July 5, 2021

ਲਾਇਨ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਪ੍ਰੋਜੈਕਟ ਕੀਤੇ ਗਏ :

ਬੰਗਾ6 ਜੁਲਾਈ (ਮਨਜਿੰਦਰ ਸਿੰਘ)  ਲਾਇਨ ਕਲੱਬ ਰਾਜਾ ਸਾਹਿਬ  ਸੇਵਾ  ਬੰਗਾ ਵਲੋਂ  ਅੱਜ  ਪਿੰਡ ਹੇੜੀਆਂ( ਸ਼ਭਸ ਨਗਰ) ਵਿਖੇ  ਲਾਇਨ ਡਾ .ਕਰਮਜੀਤ ਸਿੰਘ  ਦੀ ਪ੍ਰਧਾਨਗੀ ਹੇਠ  ਸਮਾਜ ਸੇਵਾ ਕਾਰਜਾਂ ਦੀ ਲੜੀ ਨੂੰ  ਤੋਰਦੇ ਹੋਏ  ਦੋ ਪਰੋਜੈਕਟ  ਕੀਤੇ  ਗਏ । ਇੱਕ ਗਰੀਬ ਪਰਿਵਾਰ  ਦੀ ਲੜਕੀ ਨੂੰ  ਜਹਿਰੀਲੇ ਸੱਪ ਦੇ ਡੱਸਣ ਕਰਕੇ ਇਲਾਜ ਲਈ  10000/ ਰੁਪਏ  ਅਤੇ ਦੂਜਾ ਇਕ ਗਰੀਬ ਪਰਿਵਾਰ  ਨੂੰ  ਘਰ ਵਿੱਚ ਗੁਸਲਖਾਨਾ ਬਣਾਉਣ  ਲਈ 10000/ ਰੁਪਏ  ਦਿਤੇ ਗਏ ।  ਕਲੱਬ ਦੇ  ਲਾਇਨ ਅਮਨਦੀਪ ਸਿੰਘ  ਵਲੋਂ  ਇਕ  ਬਿਰਧ ਮਰੀਜ ਦੀ ਜਾਨ ਬਚਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਆਪਣਾ ਖੂਨਦਾਨ ਕੀਤਾ  ਗਿਆ ਸੀ  ਇਹ ਲਾਇਨ ਸਾਲ 2021-22  ਦਾ  ਦੂਜਾ ਅਤੇ ਤੀਜਾ  ਪਰੋਜੈਕਟ  ਸੀ। ਇਸ  ਸਮੇਂ  ਸੀਨੀਅਰ ਲਾਇਨ ਆਗੂ ਚੇਅਰਮੈਨ  ਲਾਇਨ ਰਜਿੰਦਰ ਸਿੰਘ  ਢਡਵਾੜ MJF. ਲਾਇਨ ਪਿ੍ੰ.ਕੁਲਵੰਤ  ਸਿੰਘ  ਸੈਣੀ, ਵਾਇਸ ਪ੍ਰਧਾਨ ਲਾਇਨ ਜਰਨੈਲ  ਸਿੰਘ  ਹੇੜੀਆਂ, ਪੀ.ਅਾਰ.ਓ ਲਾਇਨ ਧਰਮਿੰਦਰ  ਸਿੰਘ  ਨੋਤੇ, ਕੈਸ਼ੀਅਰ ਸੁਖਵਿੰਦਰ ਸਿੰਘ  ਸੋਤਰਾਂ, ਕਲੱਬ ਡਾਇਰੈਕਟਰ ਅਮਨਦੀਪ ਕਜਲਾ,ਡਾਇਰੈਕਟਰ ਬਲਕਾਰ ਸਿੰਘ ਹੇੜੀਆਂ , ਡਾਇਰੈਕਟਰ ਬਲਵਿੰਦਰ ਸਿੰਘ  ਝਿੰਗੜ ਲਾਇਨ ਰਾਮ ਪਾਲ, ਸਮਾਜ ਸੇਵੀ ਪਵਨ ਹੇੜੀਆਂ, ਸਰਪੰਚ  ਵਰਿੑੰਦਰ ਸਿੰਘ  ਹੇੜੀਆਂ ਉਂਕਾਰ ਸਿੰਘ ਹੇੜੀਆਂ ਰਾਜਬੀਰ ਸਿੰਘ  ਝਿੰਗੜ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ ।

No comments:

Post a Comment