Monday, July 5, 2021

ਸ਼ਹੀਦੀ ਪੁਰਬ ਨੂੰ ਸਮਰਪਿਤ ਪਿੰਡ ਚਾਹਲ ਕਲਾਂ ਵਿਖੇ ਛਬੀਲ ਲਗਾਈ

ਚਾਹਲ ਕਲਾਂ ਵਿਖੇ ਠੰਡਾ ਮਿੱਠਾ ਜਲ ਛਕਾਉਦੇ ਹੋਏ ਸਰਪੰਚ ਅਮਰਜੀਤ ਕੌਰ, ਪ੍ਰਭਜੋਤ ਕੌਰ ਪੰਚ, ਜਸਪਾਲ ਚਾਹਲ, ਜੋਗਾ ਸਿੰਘ ਜੌਹਲ ਨਾਲ ਹੋਰ।

ਬੰਗਾ 5,ਜੁਲਾਈ  (ਹਰਜਿੰਦਰ ਕੌਰ ਚਾਹਲ  ) ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਸਮੂਹ ਗ੍ਰਾਮ ਪੰਚਾਇੰਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ  ਸਭਾ ਚਾਹਲ ਕਲਾਂ  ਵਿਖੇ ਠੰਡੇ ਮਿੱਠੇ ਜਲ ਦੀ ਛਲੀਲ ਲਗਾਈ। ਇਸ ਮੌਕੇ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਨੇ ਕਿਹਾ ਕਿ ਗੁਰੂਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਂਦਿਆਂ ਉਨ੍ਹਾਂ ਵਲੋਂ ਦਰਸਾਏ ਮਾਰਗ ਤੇ ਚਲਦੇ ਰਹਿਣਾ ਚਾਹੀਦਾ ਹੈ ਤੇ ਇਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ। ਇਸ ਮੌਕੇ ਪ੍ਰਭਜੋਤ ਕੌਰ ਪੰਚ , ਜੋਗਾ ਸਿੰਘ ਜੌਹਲ, ਹੁਰਮੁਖ ਸਿੰਘ, ਜਸਪਾਲ ਚਾਹਲ, ਭਾਈ ਕਰਨੈਲ ਸਿੰਘ, ਸੁੱਚਾ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

No comments:

Post a Comment