Saturday, July 3, 2021

ਬੰਗਾ ਨਿਵਾਸੀ ਰਣਜੀਤ ਔਜਲਾ ਨੇ ਰੱਸੀ ਟੱਪਣ ਮੁਕਾਬਲੇ ਵਿੱਚ ਤੋੜਿਆ ਇੰਡੀਆ ਅਤੇ ਏਸ਼ੀਆ ਦਾ ਰਿਕਾਰਡ :

ਰਣਜੀਤ ਔਜਲਾ  ਗੋਲਡ ਮੈਡਲ, ਸਰਟੀਫਿਕੇਟ ਅਤੇ ਰਿਕਾਰਡ ਆਈ ਡੀ ਕਾਰਡ  ਦਿਖਾਉਂਦੇ ਹੋਏ  

ਬੰਗਾ 3 ਜੁਲਾਈ( ਮਨਜਿੰਦਰ ਸਿੰਘ)  
ਪਿਛਲੇ ਦਿਨੀ ਦੁਆਬੇ ਦੇ ਪਿੰਡ ਔਜਲਾ ਦੇ ਜੰਮ ਪਲ ਅਤੇ ਹਾਲ ਨਿਵਾਸੀ ਬੰਗਾ ਦੇ  ਨੌਜਵਾਨ ਰਣਜੀਤ ਔਜਲਾ ਨੇ ਸਕੀਪਿੰਗ(ਰੱਸੀ ਟੱਪਣ) ਦਾ ਇੰਡੀਆ ਲੈਬਲ ਦਾ ਰਿਕਾਰਡ ਤੋੜ ਦਿੱਤਾ ਸੀ, ਤੇ ਹੁਣ ਇੰਡੀਆ ਬੁੱਕ ਆਫ ਰਿਕਾਰਡ ਏਸ਼ੀਆ ਦੀ ਸਮੁੱਚੀ ਟੀਮ ਨੇ ਰਣਜੀਤ ਔਜਲਾ ਨੂੰ ਗੋਲਡ ਮੈਡਲ ਦੇ ਨਾਲ ਸਰਟੀਫਿਕੇਟ ਅਤੇ ਰਿਕਾਰਡ ਆਈ ਡੀ ਕਾਰਡ ਨਾਲ ਅਨੇਕਾਂ ਇਨਾਮਾਂ ਨਾਲ ਸਨਮਾਨਿਤ ਕੀਤਾ ਹੈ।ਨੌਜਵਾਨ ਦੀ ਇਸ ਪ੍ਰਾਪਤੀ ਲਈ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵਿਚ ਬਹੁਤ ਉਤਸ਼ਾਹ ਹੈ। ਪਿੰਡ ਔਜਲਾ ਢੱਕ ਦੇ ਸਮੂਹ ਨਗਰ ਨਿਵਾਸੀਆਂ ਵਲੋਂ ਰਣਜੀਤ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਰਣਜੀਤ ਔਜਲਾ ਦੀ ਇਸ ਪ੍ਰਾਪਤੀ ਦੀਆਂ ਧੁੰਮਾ ਦੇਸ਼ ਵਿਦੇਸ਼ ਵਿਚ ਵੀ ਪੈ ਰਹੀਆਂ ਹਨ। ਇੰਗਲੈਂਡ  ਦੀ ਇੱਕ ਯੂਨੀਵਰਸਿਟੀ ਨੇ ਰਣਜੀਤ ਔਜਲਾ ਨੂੰ ਡਾਕਟਰੇਟ ਦੀ ਡਿਗਰੀ ਦੇਣ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਇਸੇ ਨਾਲ ਇੰਗਲੈਂਡ ਦੇ ਵੋਰਟਨ ਨਾਮਕ ਖਿਡਾਰੀ ਦਾ 98 ਕਿਲੋ ਵੇਟ ਵਿਚ 231 ਵਾਰ ਸਕੀਪਿੰਗ ਦਾ ਰਿਕਾਰਡ ਵੀ ਤੋੜ ਦਿੱਤਾ ਹੈ,ਰਣਜੀਤ ਦੇ 115 ਕਿਲੋ ਵੇਟ ਕੈਟਾਗਿਰੀ ਵਿਚ 285 ਵਾਰ ਰੱਸੀ ਟੱਪ ਕੇ ਇਹ ਰਿਕਾਰਡ ਤੋੜਿਆ ਹੈ । ਰਣਜੀਤ ਨਾਲ ਗੱਲਬਾਤ ਕਰਨ ਤੇ ਉਸਨੇ  ਦੱਸਿਆ ਕਿ ਇਸ ਪ੍ਰਾਪਤੀ ਵਿਚ ਪਿਤਾ ਸੁਰਿੰਦਰਪਾਲ ਔਜਲਾ, ਮਾਤਾ ਰੇਸ਼ਮ ਕੌਰ ਔਜਲਾ ਅਤੇ ਭਰਾ ਸਨਦੀਪ ਸਿੰਘ ਔਜਲਾ ਦਾ ਬਹੁਤ ਵੱਡਾ ਰੋਲ ਹੈ,  ਰਣਜੀਤ ਔਜਲਾ ਨੇ ਇਕਬਾਲ ਕਾਹਮਾਂ ਦਾ ਉਚੇਚੇ  ਤੌਰ ਤੇ ਜਿਕਰ ਕੀਤਾ ਕਿ ਉਹਨਾਂ ਨੇ ਹਰ ਸਮੇਂ ਉਸਦਾ ਸਾਥ ਦਿੱਤਾ ਅਤੇ ਇਸ ਮੁਕਾਮ ਤੱਕ ਪਹੁੰਚਣ ਲਈ ਪੈਰ ਪੈਰ ਤੇ ਉਸਨੂੰ ਹੱਲਾਸ਼ੇਰੀ ਦਿੱਤੀ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...