ਬੰਗਾ/ ਨਵਾਂਸ਼ਹਿਰ16 ਸਤੰਬਰ (ਮਨਜਿੰਦਰ ਸਿੰਘ) ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਮ ਡੀ ਸ਼ੂਗਰਫੈੱਡ ਅਤੇ ਜੀਐਮ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਸ੍ਰੀ ਗਿਰੀਸ਼ ਚੰਦਰ ਸ਼ੁਕਲਾ ਦੀ ਯੋਗ ਅਗਵਾਈ ਹੇਠ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਉੜਾਪੜ ਵਿਖੇ ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਸੀਓ 238 ਕਿਸਮ ਨੂੰ ਆਟਮ 2021 ਦੌਰਾਨ ਬੀਜਣ ਤੋਂ ਗੁਰੇਜ਼ ਕਰਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਅਗੇਤੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ । ਜਿਵੇਂ ਕਿ ਸੀਓ 118'ਸੀਓਪੀਬੀ92 ਸੀਓਪੀਬੀ 95ਅਤੇ ਸੀਓ 15023 ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ।ਮੁੱਖ ਗੰਨਾ ਅਫਸਰ ਹਰਪਾਲ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਓ 238 ਕਿਸਮ ਦੇ ਬੀਜੇ ਗਏ ਖੇਤਾਂ ਦਾ ਪਿੰਡ ਉੜਾਪੜ, ਚੱਕਦਾਨਾ, ਲਸਾੜਾ, ਰਾਏਪੁਰ ਰਾਈਆਂ, ਛੋਕਰਾਂ ਆਦਿ ਵਿਖੇ ਨਿਰੀਖਣ ਕੀਤਾ ਗਿਆ ਹੈ ।ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਉਹ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਬੀਜ ਹੀ ਬੀਜਣਗੇ।ਇਸ ਮੋਕੇ ਸਰਕਲ ਇੰਚਾਰਜ ਅਮਰਜੀਤ ਸਿੰਘ ਕਰਨਾਣਾ, ਮੇਹਰ ਦਾਸ ਨਾਨੋਵਾਲ ਗੰਨਾ ਵਿਕਾਸ ਇੰਸਪੇਕਟਰ ਗਗਨ ਜੀਤ ਸਿੰਘ ਮਹਾਲੋਂ ਜਸਬੀਰ ਸਿੰਘ , ਅਵਤਾਰ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚਸਾਬਕਾ, ਨਰਿੰਦਰ ਸਿੰਘ ਹਾਜ਼ਰ ਸਨ¦
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment