Thursday, September 9, 2021

ਆਪਣੇ ਘਰ ਵਿਚ ਜ਼ਹਿਰਾਂ ਤੋਂ ਰਹਿਤ ਸਬਜ਼ੀ ਪੈਦਾ ਕਰੋ - ਗੁਲਸ਼ਨ ਕੁਮਾਰ*************************** ਸਬਜ਼ੀ ਬੀਜਾਂ ਦੀ ਮਿੰਨੀ ਕਿੱਟਾਂ ਵੰਡੀਆਂ

ਬੰਗਾ 9, ਸਤੰਬਰ (ਮਨਜਿੰਦਰ ਸਿੰਘ)
ਕਿਸਾਨਾਂ ਨੂੰ ਅਤੇ ਸ਼ਹਿਰੀ ਲੋਕਾਂ ਨੂੰ ਘਰ ਵਿੱਚ ਬਗੀਚੀ ਬਣਾ ਕੇ ਆਪਣੇ ਘਰਾਂ ਵਿਚ ਹੀ  ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ,ਉਥੇ ਸ਼ੁਧ ਅਤੇ ਤਾਜ਼ੀ ਸਬਜ਼ੀ ਉਗਾ ਕੇ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ ਉੱਘੇ ਸਮਾਜ ਸੇਵਕ ਗੁਲਸ਼ਨ ਕੁਮਾਰ  ਨੇ ਕੀਤਾ ।ਇਸ ਮੌਕੇ ਉਨ੍ਹਾਂ ਬਾਗਬਾਨੀ ਵਿਭਾਗ ਵੱਲੋਂ ਹਾਸਲ ਕੀਤੀਆਂ  ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀਆ ਮਿੰਨੀ ਕਿੱਟਾਂ ਵੀ ਵੰਡੀਆਂ ।। ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ   ਇਨਾਂ ਕਿੱਟਾਂ ਵਿਚ 9 ਕਿਸਮ ਦੇ ਸਬਜ਼ੀ ਬੀਜ ਹਨ, ਜਿਨਾਂ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ ਅਤੇ ਚੀਨੀ ਸਰੋਂ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਮੌਸਮ ਇਨਾਂ ਸਬਜ਼ੀਆਂ ਦੀ ਬਿਜਾਈ ਲਈ ਬਿਲਕੁਲ ਢੁਕਵਾਂ ਹੈ। ਉਨਾਂ ਕਿਹਾ ਕਿ ਸੰਤੁਲਿਤ ਖ਼ੁਰਾਕ ਵਿਚ ਸਬਜ਼ੀਆਂ ਦਾ ਖਾਸ ਮਹੱਤਵ ਹੈ ।ਇਸ ਮੌਕੇ ਹਰਨੇਕ ਸਿੰਘ ਦੁਸਾਂਝ ਜ਼ਿਲ੍ਹਾ ਪ੍ਰਧਾਨ  ਕ੍ਰਾਈਮ ਇਨਵੈਸਟੀਗੇਸ਼ਨ ਟੀਮ ,ਦਿਲਬਰ ਸਿੰਘ ਰੂਪ ਲਾਲ ਆਦਿ ਹਾਜ਼ਰ ਸਨ ।  

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...