Tuesday, November 30, 2021

ਹੀਰ ਦੇ ਜਨਮਦਿਨ ਮੌਕੇ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਨੇ ਕੀਤਾ ਖੂਨਦਾਨ :

ਬੰਗਾ30 ਨਵੰਬਰ( ਮਨਜਿੰਦਰ ਸਿੰਘ) ਜਗਦੀਪ ਸਿੰਘ ਹੀਰ ਜ਼ਿਲਾ ਵਾਈਸ ਪ੍ਰਧਾਨ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ  ਅੱਜ ਜਨਮ ਦਿਨ ਮੌਕੇ ਉਨ੍ਹਾਂ ਵੱਲੋਂ ਅਤੇ ਸੀ ਆਈ ਟੀ ਦੇ ਸਾਥੀਆਂ ਵੱਲੋਂ ਬੰਗਾ ਦੇ ਸਿਵਲ ਹਸਪਤਾਲ ਵਿਖੇ ਖੂਨ ਦਾਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਐਸਬੀਐਸ ਨਗਰ ਦੇ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਜਗਦੀਪ ਸਿੰਘ ਹੀਰ ਨੂੰ ਜਨਮਦਿਨ ਦੀ ਵਧਾਈ ਦਿੰਦੇ  ਕਿਹਾ ਕਿ ਇਹ ਉਨ੍ਹਾਂ ਦਾ ਇੱਕ ਬਹੁਤ ਚੰਗਾ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਉਪਰਾਲਾ ਹੈ ।ਜਗਦੀਪ ਸਿੰਘ ਹੀਰ ਨੇ ਸਾਥੀਆਂ ਵੱਲੋਂ ਸਹਿਯੋਗ ਦੇਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਉਚੇਚੇ ਤੌਰ ਤੇ ਮੌਜੂਦ ਐਸ ਐਮ ਓ ਸ੍ਰੀ   ਬਲਬੀਰ ਕੁਮਾਰ  ਨੇ ਖੂਨਦਾਨ ਨੂੰ ਇੱਕ ਮਹਾਂਦਾਨ ਦੱਸਦੇ ਹੋਏ ਸੀ ਆਈ  ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰਜੀਤ  ਕੌਂਸਲਰ , ਸੀਨੀਅਰ ਆਗੂ ਸਾਗਰ   ਅਰੋੜਾ , ਰਣਵੀਰ ਸਿੰਘ , ਗੁਲਸ਼ਨ ਕੁਮਾਰ ਜਨਰਲ ਸੈਕਟਰੀ ,ਸਤਨਾਮ ਸਿੰਘ ਬਾਲੋ ਸੀਨੀਅਰ ਸਮਾਜ ਸੇਵਕ  ,ਇੰਦਰਜੀਤ ਸਿੰਘ ਕਾਹਮਾ ਜ਼ਿਲ੍ਹਾ ਜਨਰਲ ਸੈਕਟਰੀ, ਗਗਨਦੀਪ ਸਿੰਘ ਬਾਹੜੋਵਾਲ ਸੈਕਟਰੀ, ਦੀਪਕ ਬਾਹੜੋਵਾਲ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ, ਜਸਪਾਲ ਸਿੰਘ ਲੱਖਪੁਰ, ਨਿਤਿਨ ਮੁਕੰਦਪੁਰ, ਵਿਪਿਨ ਮੁਕੰਦਪੁਰ ਅਤੇ ਮੈਡੀਕਲ ਟੀਮ ਵਿੱਚ ਡਾ ਤਜਿੰਦਰਪਾਲ ਸਿੰਘ ਬੀ  ਟੀ ਓ, ਰਮੇਸ਼ ਕੁਮਾਰ ਐਲ ਟੀ,ਸ਼੍ਰੀਮਤੀ ਸ਼ਿਵਾਨੀ  ਟੈਕਨੀਕਲ ਸੁਪਰਵਾਈਜ਼ਰ  ਹਾਜ਼ਰ ਸਨ          

Wednesday, November 24, 2021

ਬੱਚਿਆਂ ਵਿਚ ਸਾਇੰਸ ਰੁੱਚੀ ਹੋਣਾ ਅੱਜ ਦੇ ਸਮੇਂ ਦੇ ਲੋੜ-- ਇੰਜ ਸੁੱਚਾ ਸਿੰਘ ਮਾਨ

ਬੰਗਾ 24ਨਵੰਬਰ (ਮਨਜਿੰਦਰ ਸਿੰਘ )ਸਕੱਤਰ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਸਰਦਾਰ ਜਰਨੈਲ ਸਿੰਘ  ਦੀ  ਅਗਵਾਈ ਵਿੱਚ  ਬਲਾਕ ਪੱਧਰੀ ਸਾਇੰਸ ਮੇਲਾ ਨੌਵੀਂ ਅਤੇ ਦਸਮੀ ਕਲਾਸ ਦੇ ਵਿਦਿਆਰਥੀਆਂ ਦਾ ਬਲਾਕ ਮੁਕੰਦਪੁਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਸ੍ਰੀ ਅਮਰਜੀਤ ਖਟਕੜ ਪ੍ਰਿੰਸੀਪਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੇਲੇ ਵਿੱਚ ਬਲਾਕ ਮੁਕੰਦਪੁਰ ਦੇ ਸਾਰੇ ਹਾਈ  ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਬਚਿਆ ਵਲੋ ਨਵੇਂ ਨਵੇਂ ਸਾਇੰਸ ਮਾਡਲ ਤਿਆਰ ਕਰਕੇ ਲਿਆਂਦੇ ਗਏ ਅਤੇ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤੇ ਗਏ।ਮਾਡਲਾਂ ਦੇ ਜੱਜ ਦੇ ਭੂਮਿਕਾ ਬਲਜਿੰਦਰ ਸਿੰਘ ਅਤੇ ਕੁਲਵੀਰ ਸਿੰਘ ਨੇ ਨਿਬਾਹੀ।ਅੱਜ ਦੇ ਸਾਇੰਸ ਮੇਲੇ ਦਾ ਉਦਘਾਟਨ ਸਰਦਾਰ ਇੰਜ, ਸੁੱਚਾ ਸਿੰਘ ਮਾਨ ਫੀਜ਼ੀ ਵਾਲੇ  ਜੋ ਕਿ ਕੈਨੇਡਾ ਵਿੱਚ ਬਤੌਰ ਇੰਜਨੀਅਰ ਕੰਮ ਕਰਦੇ ਹਨ ਨੇ ਕੀਤਾ ਉਨ੍ਹਾਂ ਨੇ ਸਾਰੇ ਮਾਡਲਾਂ ਦਾ ਅਧਿਐਨ ਕੀਤਾ  ਅਤੇ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਕਿਹਾ ਅੱਜ ਦੇ ਇਸ ਕੰਪੀਟੀਸ਼ਨ ਵਿੱਚ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿਦਿਆਰਥੀਆਂ  ਚੈਰੀ ਵਰਸ਼ਿਕਾ ਨੇ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਖਾਨਖਾਨਾ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਿਲਗਾਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਕੁਲਦੀਪ ਸਿੰਘ ਰਾਣਾ, ਭੁਪਿੰਦਰ ਸਿੰਘ ,ਕਿਸ਼ਨ ਚੰਦ,ਦਵਿੰਦਰ ਕੌਰ, ਮੀਨਾਕਸ਼ੀ ਬਲਵਿੰਦਰ ਸਿੰਘ ਬੀ ਐੱਮ ,ਸੁਖਵਿੰਦਰ ਸਿੰਘ ਬੀ ਐਨ ਓ, ਕੁਲਬੀਰ ਸਿੰਘ ਲੜੋਆ,ਤਲਵਿੰਦਰ ਸਿੰਘ ,ਸੁਖਵਿੰਦਰ ਕੌਰ  , ਕਸ਼ਮੀਰ ਸਿੰਘ, ਰਾਮ ਲੁਭਾਇਆ ਕਲਸੀ ਤਰਸੇਮ ਲਾਲ, ਪ੍ਰਵੀਨ ਕੌਰ, ਵਿਜੇ ਕੁਮਾਰ,ਰਮਨਦੀਪ, ਬੁੱਧ ਦਾਸ ਗੁਰਸ਼ਰਨ ਕੌਰ, ਸੰਤੋਸ਼ ਕੌਰ ਨੀਰੂ ਸ਼ਰਮਾ ਮਨਦੀਪ ਸਿੰਘ, ਨਿਰਮਲ ਰਾਮ ,ਸਤਵੀਰ ਸਿੰਘ ਆਦਿ ਹਾਜ਼ਰ ਸਨ

Monday, November 22, 2021

ਕਸਬਾ ਔੜ ਦੇ ਲੋਕ ਤਰਸ ਰਹੇ ਪਾਣੀ ਤੋਂ :- ਤਾਹਰਪੁਰੀ

ਮੱਖਣ ਸਿੰਘ ਤਾਹਰਪੁਰੀ ਪ੍ਰਧਾਨ ਸਮਾਜ ਭਲਾਈ ਪ੍ਰੀਸ਼ਦ ਪੰਜਾਬ  

ਬੰਗਾ 22,ਨਵੰਬਰ (ਮਨਜਿੰਦਰ ਸਿੰਘ )ਕਸਬਾ ਔੜ ਅੰਦਰ ਬਿਜਲੀ ਬੋਰਡ ਦੀ ਹੜਤਾਲ  ਹੋਣ ਕਾਰਨ ਪਿੰਡਾਂ  ਦੇ ਲੋਕ ਪਾਣੀ ਤੋਂ ਤਰਸ ਰਹੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੱਖਣ ਸਿੰਘ ਤਾਹਰਪੁਰੀ ਪ੍ਰਧਾਨ ਸਮਾਜ ਭਲਾਈ ਪ੍ਰੀਸ਼ਦ ਪੰਜਾਬ ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ  ਕਸਬਾ ਔੜ ਦੇ ਪਿੰਡਾਂ ਦੇ  ਗ਼ਰੀਬ ਲੋਕ ਪਾਣੀ ਨੂੰ ਤਰਸ ਰਹੇ ਹਨ ।ਪੰਜਾਬ ਸਰਕਾਰ ਦੇ ਹਲਕਾ ਐੱਮ ਐੱਲ ਏ ਅੰਗਦ ਸਿੰਘ ਵੀ ਚੁੱਪ ਧਾਰੀ ਬੈਠੇ ਹਨ ਅਤੇ ਐਮ ਐਲ ਏ ਹਲਕਾ ਬੰਗਾ ਡਾ ਸੁਖਵਿੰਦਰ ਸੁੱਖੀ ਵੀ ਧਿਆਨ ਨਹੀਂ ਦੇ ਰਹੇ ।2 ਵਿਧਾਨ ਸਭਾ ਹਲਕਿਆਂ ਨਵਾਂਸ਼ਹਿਰ ਅਤੇ ਬੰਗਾ ਵਿੱਚ ਪੈਂਦੇ ਬਲਾਕ ਔੜ ਦੇ ਲੋਕ  ਮਜਬੂਰ ਹੋ ਕੇ ਐੱਸ ਡੀ ਓ ਔੜ ਦਾ ਘਿਰਾਓ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਪਿੰਡ ਨੰਗਲ ਜੱਟਾਂ, ਖੁਰਦਾਂ ,ਪੰਦਾਲ  ਦੇ 850 ਪਾਣੀ ਦੇ ਕੁਨੈਕਸ਼ਨ  ਹਨ  ਜੋ ਕਿ ਬਿਜਲੀ ਦੀ ਖਰਾਬੀ ਕਾਰਨ ਪਿਛਲੇ 9ਦਿਨਾਂ ਤੋਂ  ਬੰਦ ਪਏ ਹਨ  ਜਿਸ ਕਾਰਨ ਲੋਕ ਪਾਣੀ ਤੋਂ ਤਰਸ ਰਹੇ ਹਨ । ਉਨ੍ਹਾਂ ਬਿਜਲੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਇਸ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ  ਸਮਾਜ ਭਲਾਈ ਪ੍ਰੀਸ਼ਦ ਪੰਜਾਬ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਉਲੀਕਦੇ ਹੋਏ ਐੱਸਡੀਓ ਦਫ਼ਤਰ ਦਾ ਘਿਰਾਓ ਕਰਨਗੇ ।

Sunday, November 21, 2021

ਜਗਦੀਪ ਹੀਰ ਬਣੇ ਸੀ.ਆਈ.ਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ

 ਬੰਗਾ21, ਨਵੰਬਰ( ਮਨਜਿੰਦਰ ਸਿੰਘ)                     ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ  ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਦੀ ਅਗਵਾਈ ਵਿੱਚ ਬੰਗਾ ਵਿਖੇ ਮੀਟਿੰਗ ਰੱਖੀ ਗਈ। ਜਿਸ ਵਿੱਚ ਉੱਘੇ ਸਮਾਜਸੇਵੀ ਜਗਦੀਪ ਸਿੰਘ ਹੀਰ ਨੂੰ ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ:) ਪੰਜਾਬ ਵਲੋਂ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਹੁਦੇਦਾਰੀ ਦਾ ਨਿਯੁਕਤੀ ਪੱਤਰ ਅਤੇ ਉਨ੍ਹਾਂ ਦਾ ਆਈ ਡੀ ਕਾਰਡ ਦੇ ਕੇ ਸਨਮਾਨ ਸਹਿਤ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਹੀਰ ਨੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਦਾ ਅਤੇ ਸਮੁੱਚੀ ਬਲਾਕ ਬੰਗਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ   ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ:) ਪੰਜਾਬ ਇੱਕ ਨਾਮੀ ਸਮਾਜਸੇਵੀ ਸੰਸਥਾ ਹੈ ਜਿਸ ਦੇ ਸੰਸਥਾਪਕ ਐਡਵੋਕੇਟ ਗੌਰਵ ਅਰੋੜਾ ਜੀ ਹਨ ਜੋ ਕਿ ਮੰਨੇ ਪ੍ਰਮੰਨੇ ਹਾਈ ਕੋਰਟ ਦੇ ਵਕੀਲ ਵੀ ਹਨ ।ਜਿਨ੍ਹਾਂ ਦੇ ਉੱਦਮ ਸਦਕਾ ਇਸ ਸੰਸਥਾ ਦਾ ਮੁੱਖ ਉਦੇਸ਼ ਮਜ਼ਲੂਮਾਂ ਨੂੰ ਕਨੂੰਨੀ ਤੌਰ ਤੇ ਇਨਸਾਫ ਦਿਵਾਉਣਾ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ। ਇਸ ਸੰਸਥਾ ਲਈ ਪੁਲਸ ਪ੍ਰਸ਼ਾਸਨ, ਸੀ ਬੀ ਆਈ ਅਤੇ ਵਿਜੀਲੈਂਸ ਵਿਭਾਗ ਵੀ ਆਮ ਜਨਤਾ ਨੂੰ ਆਪਣੀਆਂ ਮੁਢਲੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਆਮ ਜਨਤਾ ਨੂੰ ਆਪਣੇ ਸੰਬੋਧਨ ਰਾਹੀਂ ਅਪੀਲ ਕੀਤੀ ਕਿ ਜਨਤਾ ਨੂੰ ਅਗਰ ਕਿਸੇ ਕਿਸਮ ਦੀ ਵੀ ਕਨੂੰਨੀ ਮਦਦ ਦੀ ਲੋੜ ਹੈ ਤਾਂ ਉਹ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਬਲਾਕ ਬੰਗਾ ਅਤੇ ਜ਼ਿਲ੍ਹੇ ਦੀ ਟੀਮ ਦਾ ਸਹਿਯੋਗ ਲੈ ਸਕਦੇ ਹਨ। ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ:) ਪੰਜਾਬ ਆਮ ਜਨਤਾ ਦੀ ਸੇਵਾ ਲਈ ਸਦਾ ਹਾਜ਼ਰ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਗੁਲਸ਼ਨ ਕੁਮਾਰ, ਰੂਪ ਲਾਲ, ਗਗਨ ਬਾਹੜੋਵਾਲ, ਦਲਜੀਤ ਸਿੰਘ ਅਤੇ ਦੀਨ ਦਿਆਲ ਆਦਿ ਹਾਜ਼ਿਰ ਸਨ।

ਕਾਲੇ ਕਾਨੂੰਨਾਂ ਦੀ ਵਾਪਸੀ ਕਿਸਾਨੀ ਅੰਦੋਲਨ ਦੀ ਇਤਿਹਾਸਕ ਜਿੱਤ - ਚੇਤਾ

ਬੰਗਾ21 ਨਵੰਬਰ (ਮਨਜਿੰਦਰ ਸਿੰਘ) 
 ਸ਼੍ਰੋਮਣੀ ਅਕਾਲੀ ਦਲ (ਸੰਯੁਕਤ )ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਚੇਤਾ ਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਕਿਸਾਨ ਸੰਘਰਸ਼ ਦੀ ਇਤਿਹਾਸਕ ਜਿੱਤ ਦੱਸਦਿਆਂ ਕਿਹਾ ਕਿ  ਵਿਸ਼ਵ ਵਿਆਪੀ ਬਣੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਖੂਨ ਨਾਲ ਸਿੰਜੇ ਅੰਦੋਲਨ ਦੀ ਫ਼ਤਹਿ ਨਾਲ ਹਉਮੈ ਅਤੇ ਹੰਕਾਰ ਦੀ ਹਾਰ ਹੋਈ ਹੈ ।ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨ ਅੰਦੋਲਨ ਨਹੀਂ ਸੀ ਇਹ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ  ਸੀ ।ਉਨ੍ਹਾਂ ਕਿਹਾ ਕਿ ਬੇਸ਼ੱਕ ਇਕ ਸਾਲ ਬਾਅਦ ਖੇਤੀ ਵਿਰੋਧੀ ਕਾਨੂੰਨ ਰੱਦ ਹੋ ਗਏ ਹਨ ਪਰ ਇਸ ਸਮੇਂ ਦੌਰਾਨ ਸੈਂਕੜੇ ਕਿਸਾਨਾਂ ਮਜ਼ਦੂਰਾਂ ਦੀ ਸ਼ਹਾਦਤ ਵੀ ਹਮੇਸ਼ਾਂ ਯਾਦ ਰਹੇਗੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਵੀ ਮੰਨੇ ਅਤੇ ਐੱਮਐੱਸਪੀ ਦੇ ਤਹਿਤ ਫ਼ਸਲਾਂ ਦੀ ਖ਼ਰੀਦ ਯਕੀਨੀ ਬਣਾਉਣ ਵਾਲਾ ਕਾਨੂੰਨ ਪਾਸ ਕੀਤਾ ਜਾਵੇ ।     

ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ - ਜੋਗੀ ਨਿਮਾਣਾ

ਬੰਗਾ 21 ਨਵੰਬਰ (ਮਨਜਿੰਦਰ ਸਿੰਘ) ਇਕ ਸਾਲ ਤੋਂ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਲੱਖਾਂ ਕਿਸਾਨਾਂ ਦੀ ਮਿਹਨਤ ਰੰਗ ਲਿਆਈ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਿਆ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਨੌਜਵਾਨ ਆਗੂ ਜੋਗਰਾਜ ਜੋਗੀ ਨਿਮਾਣਾ ਨੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਮੁਆਫੀ ਮੰਗਦੇ ਹੋਏ ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਕਹੀ ਹੈ ਉਸ ਦਾ ਅੱਸੀ    ਸਵਾਗਤ ਕਰਦੇ ਹੋਏ ਧੰਨਵਾਦ ਕਰਦੇ ਹਨ । ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੀ ਕੁਰਬਾਨੀ ਸਦਕਾ ਹੀ ਇਹ ਜਿੱਤ ਪ੍ਰਾਪਤ ਹੋਈ ਹੈ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ  ਉਨ੍ਹਾਂ ਦੇ ਪਿੱਛੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਆਰਥਿਕ ਮਦਦ ਦੇ ਨਾਲ ਹੋਰ ਸਹੂਲਤਾਂ ਦਿੱਤੀਆਂ ਜਾਣ । ਜੋਗੀ ਨੇ ਕਿਹਾ ਕਿ ਐੱਮਐੱਸਪੀ ਦਾ ਕਾਨੂੰਨ ਪੂਰੇ ਭਾਰਤ ਵਿੱਚ ਬਣਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਫਸਲ ਦਾ ਵਾਜਬ ਮੁੱਲ ਮਿਲੇ ।ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਵੀ ਉਨ੍ਹਾਂ ਨੇ ਗੱਲ ਕਹੀ । ਇਸ ਮੌਕੇ ਉਨ੍ਹਾਂ ਨਾਲ ਸ਼ਿਵ ਕੁਮਾਰ ਮੈਂਬਰ ਪੰਚਾਇਤ, ਕਿਸ਼ੋਰੀ ਲਾਲ  ਸਮਾਜ ਸੇਵਕ, ਬਲਬੀਰ ਬੈਂਸ, ਪਰਗਣ ਰਾਮ ,ਮੇਜਰ ਸਿੰਘ, ਅਵਤਾਰ ਚੰਦ,ਧਰਮਪਾਲ ਰਿੰਕੂ ਬੈਂਸ ਅਤੇ ਸ਼ਾਮ ਲਾਲ ਆਦਿ ਹਾਜ਼ਰ ਸਨ । 

Monday, November 1, 2021

ਬੰਗਾ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਵਿਸ਼ੇਸ਼ ਇਕੱਤਰਤਾ ਹੋਈ :

ਬੰਗਾ 1ਨਵੰਬਰ (ਮਨਜਿੰਦਰ ਸਿੰਘ )ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਪਹਿਲਵਾਨ ਦੇ ਦਫ਼ਤਰ ਵਿਖੇ ਬੰਗਾ ਦੇ ਸੀਨੀਅਰ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਮੋਹਣ ਸਿੰਘ ਬੰਗਾ ਸਾਬਕਾ ਵਿਧਾਇਕ ਡਾ: ਬਖਸ਼ੀਸ਼ ਸਿੰਘ ,ਡਾਕਟਰ ਹਰਪ੍ਰੀਤ ਸਿੰਘ ਕੈਂਥ, ਕਮਲਜੀਤ ਸਿੰਘ ਬੰਗਾ ਜਿਲਾ ਪ੍ਰੀਸ਼ਦ ਮੈਂਬਰ,  ਠੇਕੇਦਾਰ ਰਜਿੰਦਰ ਸਿੰਘ, ਇੰਦਰਜੀਤ ਸਿੱਧੂ ਸਰਪੰਚ ਜੰਡਿਆਲਾ, ਲੰਬੜਦਾਰ ਵਰਿੰਦਰ ਸਿੰਘ ਬਿੰਦੂ ਕਟਾਰੀਆ,ਪਰਮਜੀਤ ਸਿੰਘ ਨਰ ਲਾਦੀਆ, ਪ੍ਰੀਤਮ ਸਿੰਘ ਵਾਲੀਆ ਲਾਦੀਆਂ ਹਾਜਰ ਸਨ ਇਸ ਮੌਕੇ 2022 ਦੀਆਂ ਹੋਣ ਵਾਲੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਰੇ ਕਾਂਗਰਸੀ ਆਗੂਆਂ ਨੇ ਇੱਕ ਜੁੱਟਤਾ ਦਾ ਸਬੂਤ ਦੇਂਦਿਆਂ ਕਿਹਾ ਕਿ  ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਮਾਨਯੋਗ ਨਵਜੋਤ ਸਿੰਘ ਸਿੱਧੂ ਅਤੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਜੀ ਜੋ ਵੀ ਪਾਰਟੀ ਵਲੋ ਦਿਸ਼ਾ-ਨਿਰਦੇਸ਼ ਦੇਣਗੇ ਅਸੀ ਸਾਰੇ ਉਹਨਾਂ ਦੇ ਹੁਕਮਾ ਦੀ ਪਾਲਣਾ ਕਰਾਂਗੇ ਉਕਤ ਇਹਨਾਂ ਆਗੂਆਂ ਚੋਂ ਜਿਸ ਆਗੂ ਨੂੰ ਵੀ ਵਿਧਾਨ ਸਭਾ ਹਲਕਾ ਬੰਗਾ ਦੀ ਜਿਮੇਦਾਰੀ ਦੇਣਗੇ ਉਸ ਦੇ ਨਾਲ ਇਕਜੁੱਟ ਹੋ ਕੇ ਵਿਧਾਨ ਸਭਾ ਹਲਕਾ ਬੰਗਾ ਦੇ ਸਾਰੇ ਕਾਂਗਰਸੀ ਆਗੂ ਨੂੰ ਨਾਲ ਕੇ ਜਿੱਤ ਪ੍ਰਾਪਤ ਕਰਕੇ ਪਾਰਟੀ ਦੀ ਝੋਲੀ ਪਾਵਾਂਗੇ ¦ ਇਸ ਮੌਕੇ ਮੌਜੂਦ ਸਾਰੇ ਕਾਂਗਰਸੀ ਆਗੂਆਂ ਨੇ ਹਾਈ ਕਮਾਂਡ ਨੂੰ ਇਹ ਵੀ ਅਪੀਲ ਕੀਤੀ ਕਿ ਜਿਸ ਵੀ ਆਗੂ ਨੇ ਕਾਂਗਰਸ ਪਾਰਟੀ ਪ੍ਰਤੀ ਪਿਛਲੇ ਸਮਿਆਂ ਵਿੱਚ ਬਗ਼ਾਵਤ ਕਰਦਿਆਂ ਹੋਇਆਂ ਪਾਰਟੀ ਕੈਂਡੀਡੇਟਾ ਨੂੰ ਹਰਾਉਣ ਵਿੱਚ ਯੋਗਦਾਨ ਪਾਇਆ   ਉਨ੍ਹਾਂ ਨੂੰ ਟਿਕਟ ਬਿਲਕੁਲ ਵੀ ਨਾ ਦਿੱਤੀ ਜਾਵੇ ¦ ਇਸ ਮੌਕੇ   ਸ੍ਰੀ ਹਰੀਸ਼ ਚੌਧਰੀ ਨੂੰ ਪੰਜਾਬ ਦਾ ਪਰਭਾਰੀ ਬਣਾਉਣ ਦੇ ਫੈਸਲੇ ਦਾ ਹਾਈ ਕਮਾਂਡ ਦਾ ਸੁਆਗਤ ਕੀਤਾ ਗਿਆ ।

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...