Sunday, December 28, 2025

ਡਾ. ਸਾਧੂ ਸਿੰਘ ਹਮਦਰਦ ਜੀ ਦਾ ਜਨਮ ਦਿਹਾੜਾ-ਪੰਜਾਬੀ ਪੱਤਰਕਾਰੀ ਦਾ ਇਤਿਹਾਸਕ ਦਿਨ:

ਬੰਗਾ 28, ਦਸੰਬਰ(ਮਨਜਿੰਦਰ ਸਿੰਘ)
ਅਜੀਤ ਅਖ਼ਬਾਰ ਸਮੂਹ ਦੇ ਬਾਨੀ ਅਤੇ ਪੰਜਾਬੀ ਪੱਤਰਕਾਰੀ ਦੇ ਮਹਾਨ ਸਤੰਭ ਸਵਰਗੀਏ ਡਾ. ਸਾਧੂ ਸਿੰਘ ਹਮਦਰਦ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਪਹਿਲੀ ਜਨਵਰੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਅਖ਼ਬਾਰ ਸਮੂਹ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੰਚਾਰਜ ਜਸਬੀਰ ਸਿੰਘ ਨੂਰਪੁਰ ਅਤੇ ਸਤਵੀਰ ਸਿੰਘ ਪੱਲੀ ਝਿੱਕੀ, ਅਤੇ ਸੀਨੀਅਰ ਪੱਤਰਕਾਰ ਐਸ ਅਸ਼ੋਕ ਭੋਰਾ ਅਮਰੀਕਾ ਨੇ ਦੱਸਿਆ ਕਿ ਸਵ: ਡਾ. ਸਾਧੂ ਸਿੰਘ ਹਮਦਰਦ ਸਾਡੇ ਇਲਾਕੇ ਦਾ ਮਾਣ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਪੱਤਰਕਾਰੀ ਲਈ ਅਮੋਲਕ ਯੋਗਦਾਨ ਪਾਉਣ ਵਾਲੀ ਮਹਾਨ ਸ਼ਖ਼ਸੀਅਤ ਸਨ।
ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਾ. ਹਮਦਰਦ ਜੀ ਦੀ ਯਾਦ ਨੂੰ ਸਮਰਪਿਤ ਮੁਸ਼ਾਇਰਾ ਅਤੇ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੱਦੀ ਪਿੰਡ ਪਦੀ ਮਠਵਾਲੀ ਵਿਖੇ ਸਥਾਪਿਤ ਆਦਮਕੱਦ ਬੁੱਤ ’ਤੇ ਸ਼ਰਧਾ ਸਤਿਕਾਰ ਨਾਲ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਡਾ. ਸਾਧੂ ਸਿੰਘ ਹਮਦਰਦ ਜੀ ਦੀ ਪੰਜਾਬ, ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਦਿੱਤੀ ਗਈ ਸੇਵਾ ਅਤੁੱਲ ਹੈ, ਜਿਸ ਨੂੰ ਪੰਜਾਬੀ ਕੌਮ ਕਦੇ ਭੁੱਲ ਨਹੀਂ ਸਕਦੀ। ਉਨ੍ਹਾਂ ਦਾ ਜਨਮ ਦਿਹਾੜਾ ਪੰਜਾਬੀ ਪੱਤਰਕਾਰੀ ਦਾ ਜਨਮ ਦਿਹਾੜਾ ਵੀ ਕਿਹਾ ਜਾ ਸਕਦਾ ਹੈ। ਡਾ. ਹਮਦਰਦ ਜੀ ਨੇ ਪੰਜਾਬੀ ਪੱਤਰਕਾਰੀ ਨੂੰ ਜਿਹੜੀਆਂ ਉੱਚਾਈਆਂ ਤੱਕ ਪਹੁੰਚਾਇਆ, ਉਹ ਅੱਜ ਵੀ ਪ੍ਰੇਰਣਾ ਸਰੋਤ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਡਾ. ਹਮਦਰਦ ਜੀ ਤੋਂ ਬਾਅਦ ਸ. ਬਰਜਿੰਦਰ ਸਿੰਘ ਹਮਦਰਦ ਨੇ ਅਜੀਤ ਅਖ਼ਬਾਰ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ, ਜਿਸ ’ਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਮਾਣ ਹੈ।
ਇਸ ਮੌਕੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ, ਉੱਥੇ ਮੁਸ਼ਾਇਰੇ ਤਹਿਤ ਗ਼ਜ਼ਲਾਂ ਅਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਜਸਬੀਰ ਸਿੰਘ ਨੂਰਪੁਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਖੇਤਰ ਦੀਆਂ ਸ਼ਖਸ਼ੀਅਤਾਂ ਨੂੰ ਡਾਕਟਰ ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ ਭੇਟ ਕੀਤੇ ਜਾਣਗੇ ਜਿਨਾਂ ਵਿੱਚ ਸੁਰਜੀਤ ਸਿੰਘ ਸਮਾਜ ਸੇਵਕ ਹਰਪਾਲ ਸਿੰਘ ਪਠਲਾਵਾ ਬੂਟਾ ਮੁਹੰਮਦ ਅਮਰਜੀਤ ਸਿੰਘ ਤਰਸੇਮ ਸਿੰਘ ਭਿੰਡਰ ਸਤਬੀਰ ਸਿੰਘ ਬੈਂਸ ਦਿਨੇਸ ਸ਼ੁਰੀ,ਸੁਰਿੰਦਰ ਸਿੰਘ ਕਰਮ ਸ਼ਾਮਿਲ ਹਨ ਇਸ ਮੌਕੇ ਸਤਬੀਰ ਸਿੰਘ ਪੱਲੀ ਜੀ ਕੀ ਜਸਵੀਰ ਸਿੰਘ ਨੂਰਪੁਰ ਇਸ ਅਸ਼ੋਕ ਭੋਰਾ ਮਨਜਿੰਦਰ ਸਿੰਘ ਪੱਤਰਕਾਰ ਸੁਰਿੰਦਰ ਮੋਹਨ ਸਾਬਕਾ ਸਰਪੰਚ ਨੰਦ ਲਾਲ ਧਰਮਵੀਰ ਪਾਲ ਅਮਰਜੀਤ ਸਿੰਘ ਰਿਟਾਇਰਡ ਇੰਸਪੈਕਟਰ ਆਦਿ ਹਾਜ਼ਰ ਸਨ 

Wednesday, December 24, 2025

ਕੇਸੀ ਦੇ ਸੰਸਥਾਪਕ ਖੁਸ਼ਹਾਲ ਚੰਦ ਗਾਂਧੀ ਦੀ 35ਵੀਂ ਬਰਸੀ ਮਨਾਈ**ਚਾਰ ਧਰਮਾਂ ਦੇ ਨੁਮਾਇੰਦਿਆਂ ਨੇ ਦਿੱਤੀ ਸ਼ਰਧਾਂਜਲੀ

ਨਵਾਂਸ਼ਹਿਰ. 24 ਦਸੰਬਰ (ਹਰਿੰਦਰ ਸਿੰਘ)
ਕੇ.ਸੀ. ਗਰੁੱਪ ਦੇ ਸੰਸਥਾਪਕ ਸਵ. ਖੁਸ਼ਹਾਲ ਚੰਦ ਗਾਂਧੀ ਜੀ ਦੀ 35ਵੀਂ ਬਰਸੀ ਬੁੱਧਵਾਰ ਨੂੰ ਕੇਸੀ ਕਾਲਜ ’ਚ ਮਨਾਈ ਗਈ। ਜਿਸ ’ਚ ਕੇਸੀ ਗਰੁੱਪ ਕੇ ਸਾਰੇ ਕੈਂਪਸ ਦੇ ਕਾਲਜਾਂ ਅਤੇ ਸਕੂਲਾਂ ਦੇ ਸਟਾਫ ਨੇ ਹਾਜਰੀ ਲਗਵਾਈ।  ਇਸ ਸਮਾਗਮ ’ਚ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ ਮੁੱਖ ਜੱਜਮਾਨ ਰਹੇ, ਜਦਕਿ ਉਹਨਾਂ ਦੇ ਨਾਲ ਸੁਰਿੰਦਰ ਗਾਂਧੀ, ਹਰੀਸ਼ ਗਾਂਧੀ, ਗੌਰਵ ਗਾਂਧੀ ਦੇ  ਨਾਲ ਕੇਸੀ ਗਰੁੱਪ ਦੇ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ,  ਕੈਂਪਸ ਡਾਇਰੇਕਟਰ ਡਾ.ਅਵਤਾਰ ਚੰਦ ਰਾਣਾ, ਐਸਏਓ ਇੰਜ. ਆਰ ਕੇ ਮੂੰਮ, ਡਾ. ਵਿਕਾਸ ਕੁਮਾਰ,  ਇੰਜ. ਜਫਤਾਰ ਅਹਿਮਦ, ਡਾੱ. ਕੁਲਜਿੰਦਰ ਕੌਰ,  ਡਾ. ਬਲਜੀਤ ਕੌਰ,  ਪੰਡੋਗਾ ਤੋਂ ਵਿਵੇਕ ਪਰਿਹਾਰ ਦੇ ਨਾਲ ਕੋਟ ਪੱਤੀ ਦੇ ਸੈਕਰੇਡ ਸਟੇਨਫੋਰਡ ਸਕੂਲ ਪ੍ਰਿੰਸੀਪਲ ਆਸ਼ੂ ਸ਼ਰਮਾ,  ਪੰਡੋਗਾ ਕੈਂਪਸ ਦੇ ਅਮਿਤ ਜੈਰਥ, ਡਾ. ਸਿਕੰਦਰ ਹੰਸ, ਨਿਰਮਲਾ ਦੇਵੀ ਨੇ ਵੀ  ਉਚੇਚੇ ਤੌਰ ਤੇ ਸ਼ਾਮਲ ਹੋ ਕੇ ਆਹੁਤਿਆਂ ਪਾਈਆਂ। ਸਾਰਿਆਂ ਨੇ ਪਹਿਲਾ ਖੁਸ਼ਹਾਲ ਚੰਦ ਗਾਂਧੀ ਜੀ ਦੀ ਫੋਟੇ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਨਵਾਂਸ਼ਹਿਰ ਦੇ ਕਥਾਵਾਚਕ  ਭਾਈ ਮਨਜੀਤ ਸਿੰਘ ਦੇ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ।  ਉਹਨਾਂ ਦੱਸਿਆ ਕਿ ਪਰਮਾਤਮਾ ਦਾ ਸਿਮਰਨ ਹੀ ਸਾਨੂੰ ਮਰਨ ਜਨਮ ਦੇ ਚੱਕਰਾ ਤੋ ਦੂਰ ਕਰ ਸਕਦਾ ਹੈ। ਹਾਫਿਜ਼ ਵਸੀਮ ਨੇ ਕੇਸੀ ਦੇ ਸੰਸਥਾਪਕ ਖੁਸ਼ਹਾਲ ਚੰਦ ਗਾਂਧੀ ਵਾਂਗ ਹੀ ਨਿਰੰਤਰ ਮਿਹਨਤ, ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਆ। ਐਚਆਰ ਫੇਰ ਨਿਰਦੋਸ਼ ਕਪੂਰ ਨੇ ਖੁਸ਼ਹਾਲ ਚੰਦ ਗਾਂਧੀ ਦੇ ਜੀਵਨ ਤੇ ਚਾਣਨਾ ਪਾਇਆ। ਪਾਸਟਰ ਕੁਲਵੀਰ ਪੀਟਰ ਨੇ ਪਰਮਾਤਮਾ ਅਗੇ ਪਰੇਅਰ ਕਰਵਾਈ। ਉਹਨਾ ਦੱਸਿਆ ਇੰਸਾਨ ਦੇ ਮਰਨ ਤੋ ਬਾਆਦ ਵੀ ਸਾਡੇ ਅੰਦਰ ਉਹਨਾਂ ਦਾ ਖੂਨ ਰਹਿੰਦਾ ਹੈ। ਉਹ ਸਾਡੇ ਅੰਦਰ ਖੂਨ ਦੇ ਰਾਹੀਂ ਨਾਲ ਰਹਿੰਦੇ ਹੈ। ਅਪਣਾ ਅਸ਼ੀਰਵਾਦ ਸਾਡੇ ਤੇ ਰੱਖਦੇ ਹਨ।  ਇਸ ਤੋ ਬਾਅਦ ਪੰ.ਬਰਿਜਮੋਹਨ  ਨੇ ਮੁੱਖ ਜਜਮਾਨਾਂ ਅਤੇ ਪ੍ਰਿੰਸੀਪਲਾਂ ਤੋ ਹਵਨ ਯੱਗ ’ਚ ਆਹੂਤੀਆਂ ਪੁਆਈਆਂ।  ਇਸ ਤੋਂ ਬਾਅਦ ਲੰਗਰ ਲਗਾਇਆ ਗਿਆ।  ਮੌਕੇ ਤੇ ਕੇਸੀ ਕਾਲਜ ਨਵਾਂਸ਼ਹਿਰ, ਕੇਸੀ ਪਬਲਿਕ ਸਕੂਲ ਨਵਾਂਸ਼ਹਿਰ, ਸੈਕਰੇਡ ਸੱਟੇਨਫੋਰਡ ਸਕੂਲ ਕੋਟ ਪੱਤੀ ਗੜਸ਼ੰਕਰ ਅਤੇ ਪੰਡੋਗਾ ਕੈਂਪਸ ਦਾ ਸਾਰਾ ਸਟਾਫ ਹਾਜਰ ਰਿਹਾ।

ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਿਜਦਾ:

ਨਵਾਂਸ਼ਹਿਰ 24 ਦਸੰਬਰ () ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜੇ.ਐਸ.ਐਫ.ਐਚ.ਖਾਲਸਾ ਸੀ.ਸੈ.ਸਕੂਲ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
"ਇਨਸਾਫ਼ ਕਰੇ ਜੀਅ ਮੈਂ ਜਮਾਂਨਾ ਤੋ ਯਕੀਂ ਹੈ, 
 ਕਹਿ ਦੇ ਕਿ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ।। ਕਰਤਾਰ ਕੀ ਸੁਗੰਦ ਹੈ ਨਾਨਕ ਕੀ ਕਸਮ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵਹਿ ਹੈ ਕਮ"।ਸ਼ਹੀਦੀ ਸਮਾਗਮ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਅਰਦਾਸ ਕੀਤੀ ਗਈ। ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਕਵਿਤਾਵਾਂ,ਕਵੀਸ਼ਰੀ ਅਤੇ ਧਾਰਮਿਕ ਗੀਤਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਸਮਾਗਮ ਵਿੱਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਹਰਸਿਮਰਨ ਨੇ ਗੀਤ ਰਾਹੀਂ, ਸਿਮਰ ਨੇ ਕਵਿਤਾ ਅਤੇ ਨਵਜੋਤ ਕੌਰ ਨੇ ਕਵੀਸ਼ਰੀ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ। ਗਿਆਰਵੀਂ ਜਮਾਤ ਦੀ ਵਿਦਿਆਰਥਣ ਬਵਨਪ੍ਰੀਤ ਹੋਰ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਵੀ ਭਾਸ਼ਣ ਰਾਹੀਂ ਬੱਚਿਆਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਭਾਸ਼ਣ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। 
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ' ਮੈਥਿਲੀ ਸ਼ਰਨ ਗੁਪਤ' ਨੇ ਲਿਖਿਆ ਹੈ: 
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ।
ਗੁਰੂ ਜੀ ਦੇ ਕਿਲ੍ਹਾ ਛੱਡਣ 'ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।‌ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ ਜਿਵੇਂ ਦੋਵੇਂ ਇਕ ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰ ਜੀਵੜੇ ਸਿੰਘਾਂ ਸਮੇਤ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪ੍ਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਇਥੇ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਵਿਛੜ ਗਏ। ਇਸ ਸਥਾਨ 'ਤੇ ਅੱਜ ਕਲ੍ਹ 'ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ' ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ।ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ- ਘਰ ਦਾ ਰਸੋਈਆ ਗੰਗੂ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ, ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਬੱਚਿਆਂ ਨੂੰ ਦੀਨ- ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ- ਧਮਕਾਉਣ ਦੇ ਜਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। 'ਅੱਲ੍ਹਾ ਯਾਰ ਖਾਂ ਜੋਗੀ' ਦੇ ਸ਼ਬਦਾਂ ਵਿਚ:
ਬਦਲਾ ਹੀ ਲੇਨਾ ਹੋਗਾ ਤੋਂ ਲੇਂਗੇ ਬਾਪ ਸੇ। 
ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ। 
ਸਾਹਿਬਜ਼ਾਦਿਆਂ ਨੇ ਨਿਡਰ ਹੋ ਕੇ ਕਿਹਾ ਕਿ ਵਜ਼ੀਰ ਖਾਨ ਸੂਰਜ ਪੂਰਬ ਨੂੰ ਛੱਡ ਕੇ ਪੱਛਮ 'ਚੋਂ ਨਿਕਲ ਸਕਦਾ, ਮੱਛੀਆਂ ਪਾਣੀ ਤੋਂ ਬਿਨਾਂ ਜਿੰਦਾ ਰਹਿ ਸਕਦੀਆਂ ਪਰ ਸ਼ੇਰਾਂ ਦੇ ਪੁੱਤ ਤੇਰੀਆਂ ਗਿੱਦੜ ਧਮਕੀਆਂ ਅੱਗੇ ਝੁਕ ਨਹੀਂ ਸਕਦੇ। ਸੂਬੇ ਨੂੰ ਜਦ ਕੋਈ ਗੱਲ ਰਾਹ ਪੈਂਦੀ ਨਾ ਦਿਸੀ ਤਾਂ ਉਹਨੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਹੋਰ ਠੰਡੇ ਬੁਰਜ ਵਿੱਚ ਰੱਖਣ ਦਾ ਹੁਕਮ ਕੀਤਾ। ਭੁੱਖੇ ਤਿਹਾਏ ਛੋਟੇ ਬੱਚੇ ਦੂਜੇ ਦਿਨ ਬੁਰਜ ਦੀ ਤਸੀਹਿਆਂ ਭਰੀ ਰਾਤ ਪਲ-ਪਲ ਕਰਕੇ ਗੁਜ਼ਾਰ ਰਹੇ ਸਨ। ਇਸ ਸਮੇਂ ਹੀ ਗੁਰੂ ਘਰ ਦਾ ਇੱਕ ਪ੍ਰੇਮੀ ਬਾਬਾ ਮੋਤੀ ਰਾਮ ਮਹਿਰਾ ਜੋ ਕਿ ਵਜ਼ੀਰ ਖਾਨ ਦੇ ਲੰਗਰ ਵਿੱਚ ਨੌਕਰੀ ਕਰਦਾ ਸੀ, ਦੁੱਧ ਦੀ ਗੜਵੀ ਲੈ ਕੇ ਬੁਰਜ ਵਿੱਚ ਪਹੁੰਚਿਆ।ਰਸਤੇ ਵਿੱਚ ਕਿਸੇ ਪਹਿਰੇਦਾਰ ਨੇ ਬਾਬਾ ਜੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਮੋਹਰਾਂ ਅਤੇ ਪੈਸੇ ਵੀ ਦੇਣੇ ਪਏ। ਮਾਤਾ ਗੁਜਰੀ ਜੀ ਨੇ ਦੁੱਧ ਪੋਤਿਆਂ ਨੂੰ ਛਕਾਇਆ ਅਤੇ ਮੋਤੀ ਰਾਮ ਮਹਿਰਾ ਦਾ ਧੰਨਵਾਦ ਕੀਤਾ।ਸਾਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ 25 ਦਸੰਬਰ 1704 ਈ. ਨੂੰ ਹੋਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈਣ ਆਏ ਤਾਂ ਦਾਦੀ ਮਾਂ ਨੇ ਲਾਲ ਦੇ ਲਾਲਾਂ ਦੇ ਮੁੱਖ ਚੁੰਮੇ ਅਤੇ ਉਨ੍ਹਾਂ ਨੂੰ ਸਿਦਕ ਦੇ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਸਾਹਿਬਜ਼ਾਦਿਆਂ ਨੇ ਕਚਿਹਰੀ ਵਿੱਚ ਜਾ ਕੇ ਗੱਜਕੇ ਫ਼ਤਿਹ ਬੁਲਾਈ। ਸੂਬੇ ਨੇ ਫਿਰ ਉਹੀ ਇਸਲਾਮ ਕਬੂਲ ਕਰਨ ਦੀ ਪੇਸ਼ਕਾਰੀ ਕੀਤੀ ਪਰ ਸਾਹਿਬਜ਼ਾਦਿਆਂ ਨੇ ਇਸ ਪੇਸ਼ਕਾਰੀ ਨੂੰ ਠੁਕਰਾ ਦਿੱਤਾ। ਵਜ਼ੀਰ ਖਾਨ ਨੇ ਬੱਚਿਆਂ ਤੋਂ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਆਪਣੇ ਪਿਤਾ ਜੀ ਵਾਂਗ ਇੱਕ ਸ਼ੇਰਾਂ ਦੀ ਫੌਜ਼ ਤਿਆਰ ਕਰਨਗੇ ਅਤੇ ਤੇਰੇ ਵਰਗੇ ਗਿੱਦੜਾਂ ਦੇ ਤਖ਼ਤ ਤਾਜ਼ ਹਿਲਾ ਕੇ ਰੱਖ ਦੇਣਗੇ। ਸੂਬੇ ਨੇ ਆਪਣੀ ਹਾਰ ਨੂੰ ਛੁਪਾਉਣ ਲਈ ਕਾਜ਼ੀ ਕੋਲੋਂ ਫ਼ਤਵਾ ਲਵਾਇਆ, ਕਾਜ਼ੀ ਨੇ ਸ਼ਰ੍ਹਾ ਦੀ ਕਿਤਾਬ ਫੋਲਦਿਆਂ ਕਿਹਾ ਕਿ ਇਨ੍ਹਾਂ ਬਾਗੀ ਦੇ ਪੁੱਤਰਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦੇਣਾ ਚਾਹੀਦਾ ਹੈ। ਇਹ ਉਹ ਕੁਲਿਹਣੀ ਘੜੀ ਸੀ ਜਿਸ ਨੂੰ ਸੁਣਕੇ ਧਰਤੀ ਕੰਬੀ, ਅਸਮਾਨ ਡੋਲਿਆ, ਪੱਥਰ ਮੋਮ ਵਾਂਗ ਪਿਘਲ ਗਏ ਅਤੇ ਹਜ਼ਰਤ ਮੁਹੰਮਦ ਸਾਹਿਬ ਨੇ ਅਰਸ਼ਾਂ 'ਚੋਂ ਖੂਨ ਦੇ ਅੱਥਰੂ ਵਹਾਏ ਜਿਸ ਸਮੇਂ ਇਹ ਫੈਸਲਾ ਸੁਣਾਇਆ ਗਿਆ ਉਸ ਵੇਲੇ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉਥੇ ਮੌਜੂਦ ਸੀ। ਉਹ ਉਠ ਖਲੋਤਾ ਉਹਨੇ 'ਹਾਅ ਦਾ ਨਾਅਰਾ' ਮਾਰਿਆ, ਵਜ਼ੀਰ ਖਾਨ ਬੱਚਿਆਂ ਉਤੇ ਜ਼ੁਲਮ ਕਰਨਾ ਬਹੁਤ ਵੱਡਾ ਪਾਪ ਹੈ, ਇਸਲਾਮ ਇਸ ਪਾਪ ਦੀ ਮੰਨਜ਼ੂਰੀ ਨਹੀਂ ਦਿੰਦਾ। ਇਸ ਹਾਅ ਦੇ ਨਾਅਰੇ ਨੂੰ ਸੁਣਕੇ ਵਜ਼ੀਰ ਖਾਨ ਦਾ ਮਨ ਕੁੱਝ ਬਦਲਿਆ ਪਰ ਕੋਲ ਬੈਠੇ ਸੁੱਚਾ ਨੰਦ ਨੇ ਭਾਨੀ ਮਾਰਦਿਆਂ ਕਿਹਾ, ''ਵਜ਼ੀਰ ਖਾਨ ਇੰਨ੍ਹਾਂ ਬੱਚਿਆਂ ਨੂੰ ਜਿਉਂਦੇ ਛੱਡ ਕੇ ਤੂੰ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ'' ਕਿਉਂਕਿ ਦੁਸ਼ਮਣ ਨੂੰ ਅਤੇ ਸੱਪ ਨੂੰ ਭੁੱਲ ਜਾਣਾ ਬਹੁਤ ਵੱਡੀ ਗਲਤੀ ਹੈ। ਬੱਸ ਫਿਰ ਕੀ ਸੀ ਉਹ ਅੰਤਿਮ ਘੜੀ ਆ ਗਈ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ, ਅਜੇ ਕੰਧ ਛਾਤੀ ਤੱਕ ਪਹੁੰਚੀ ਸੀ ਕਿ ਇੱਟਾਂ ਦਾ ਇਹ ਢਾਂਚਾ ਧੜੰਮ ਡਿੱਗ ਪਿਆ। ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਹ ਮੁੜ ਹੋਸ਼ ਵਿੱਚ ਆ ਗਏ। ਤੀਜੀ ਪੇਸ਼ੀ 26 ਦਸੰਬਰ ਨੂੰ ਅਤੇ  27 ਦਸੰਬਰ 1704 ਈ. ਨੂੰ ਹੋਈ। ਇਸਲਾਮ ਧਾਰਨ ਕਰਨ ਦੀ ਰਟ ਮੁੜ ਦੁਹਰਾਈ ਗਈ ਪਰ ਸਾਹਿਬਜ਼ਾਦਿਆਂ ਨੇ ਸਿਦਕ ਦੇ ਪੱਕੇ ਰਹਿਣ ਦਾ ਪ੍ਰਣ ਦੁਹਰਾਇਆ ਅਤੇ ਸੂਬੇ ਨੇ ਆਪਣਾ ਆਖਰੀ ਫੈਸਲਾ ਕਿ, ''ਇੰਨ੍ਹਾਂ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਜਾਣ'' ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨਾਮੀ ਦੋ ਭਰਾਵਾਂ ਨੇ ਸਾਹਿਬਜ਼ਾਦਿਆਂ ਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਉਹ ਕਿਹੜੀ ਅੱਖ ਸੀ ਜਿਹੜੀ ਇਸ ਗੱਲ ਨੂੰ ਸੁਣਕੇ ਨਾ ਰੋਈ ਹੋਵੇ।  ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸਪਸ਼ਟ ਹੈ ਕਿ ਸਾਹਿਬਜ਼ਾਦਿਆਂ ਦੀ ਮੌਤ ਨੀਹਾਂ ਵਿੱਚ ਦਮ ਘੁੱਟਣ ਕਰਕੇ ਨਹੀਂ ਹੋਈ ਸਗੋਂ ਉਨ੍ਹਾਂ ਦੇ ਸਿਰ ਕਲਮ ਕੀਤੇ ਗਏ। ਇਸ ਦੁਖ਼ਦਾਈ ਖ਼ਬਰ ਦਾ ਪਤਾ ਜਦੋਂ ਮਾਤਾ ਗੁਜਰੀ ਜੀ ਨੂੰ ਲੱਗਿਆ ਤਾਂ ਉਹਨਾਂ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਵੀ ਜੋਤੀ ਜੋਤ ਸਮਾ ਗਏ।ਇਸ ਉਪਰੰਤ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਸਾਹਿਬ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਰਗੀ ਸ਼ਹੀਦੀ ਨਾ ਤਾਂ ਇਤਿਹਾਸ ਵਿੱਚ ਹੋਈ ਹੈ ਅਤੇ ਨਾਂ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਪ੍ਰਿੰਸੀਪਲ ਨੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਛੱਡਣਾ ਪਿਆ ਅਤੇੇ ਸਰਸਾ ਨਦੀ ਦੇ ਪਰਿਵਾਰ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਸਾਹਿਬ ਨੇ ਗੰਗੂ ਦੀ ਗ਼ਦਾਰੀ ਬਾਰੇ ਵੀ ਬੱਚਿਆਂ ਨੂੰ ਦੱਸਿਆ ਗਿਆ ਅਤੇ ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ ਦੇ ਜੋ ਅਹਿਸਾਨ ਸਾਹਿਬਜ਼ਾਦਿਆਂ ਦੇ ਉਤੇ ਕੀਤੇ ਉਨ੍ਹਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮਗਰੋਂ ਸਿੰਘ ਸਭਾ ਗੁਰਦੁਆਰਾ ਨਵਾਂਸ਼ਹਿਰ ਦੇ ਪਾਠੀ ਮਨਜੀਤ ਸਿੰਘ ਨੇ ਸਰੋਪੇ ਭੇਂਟ ਕੀਤੇ।ਵਿਦਿਆਰਥੀਆਂ ਨੂੰ ਸਿੱਖੀ ਜੀਵਨ ਦੇਣ ਬਾਰੇ ਵੀ ਅਕਾਲ‌ ਪੁਰਖ ਅੱਗੇ ਅਰਦਾਸ ਕੀਤੀ ਗਈ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਬੱਚਿਆਂ ਤੇ ਆਪਣਾ ਮਿਹਰਾਂ ਭਰਿਆ ਹੱਥ ਸਦਾ ਰੱਖਣਾ ਅਤੇ ਆਉਣ ਵਾਲੇ ਜੀਵਨ ਵਿੱਚ ਹੋਰ ਤਰੱਕੀ ਕਰਨ  ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਬਾਅਦ ਵਿੱਚ ਚਾਹ ਦਾ ਲੰਗਰ ਵੀ ਸਕੂਲ ਵੱਲੋਂ ਚਲਾਇਆ ਗਿਆ।ਇਸ ਮੌਕੇ ਡਾ ਜਸਵਿੰਦਰ ਸਿੰਘ(ਪ੍ਰਧਾਨ),ਇੰਦਰਜੀਤ ਸਿੰਘ(ਮੈਨੇਜਰ )ਬਲਦੇਵ ਸਿੰਘ ਪਾਬਲਾ,ਦਲਜੀਤ ਸਿੰਘ ਬੋਲਾ,ਪ੍ਰੇਮ ਸਿੰਘ,ਮਨਜੀਤ ਸਿੰਘ,ਇੰਦਰਜੀਤ ਮਾਹੀ, ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ,ਬਲਵੀਰ ਕੌਰ,ਪੂਜਾ ਸ਼ਰਮਾ, ਪੂਜਾ ਰਾਣੀ, ਸੰਦੀਪ ਕੌਰ ਅਤੇ ਹਰਮਨਜੋਤ ਕੌਰ ਹਾਜ਼ਰ ਸਨ।

Sunday, December 21, 2025

ਸ੍ਰੀਮਤੀ ਰੀਟਾ ਰਾਣੀ ਦੇ ਵਿਛੋੜੇ ’ਤੇ ਸ਼ਰਧਾਂਜਲੀ ਸਮਾਗਮ,ਰਾਜਨੀਤਿਕ ਤੇ ਸਮਾਜਿਕ ਹਸਤੀਆਂ ਦੀ ਵੱਡੀ ਹਾਜ਼ਰੀ:

ਬੰਗਾ 21 ਦਸੰਬਰ (ਮਨਜਿੰਦਰ ਸਿੰਘ)ਯੋਗੇਸ਼ ਕੁਮਾਰ ਬਿੱਟੂ, ਸਾਬਕਾ ਸਰਪੰਚ ਅਤੇ ਜਨਰਲ ਸਕੱਤਰ ਬਲਾਕ ਕਾਂਗਰਸ ਬੰਗਾ ਦੀ ਧਰਮ ਪਤਨੀ ਸ੍ਰੀਮਤੀ ਰੀਟਾ ਰਾਣੀ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ੍ਰੀ ਕ੍ਰਿਸ਼ਨ ਜੀ ਮੰਦਰ, ਪਿੰਡ ਘੁੰਮਣਾ ਵਿਖੇ ਸ਼ਰਧਾ ਅਤੇ ਸਨਮਾਨ ਨਾਲ ਅਦਾ ਕੀਤੀ ਗਈ।ਇਸ ਮੌਕੇ ਕਾਂਗਰਸ ਪਾਰਟੀ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ,ਸਮਾਜ ਸੇਵਕ, ਧਾਰਮਿਕ ਹਸਤੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ। ਸਾਰੇ ਆਗੂਆਂ ਅਤੇ ਸੰਗਤ ਨੇ ਦੁਖੀ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ।ਕਾਂਗਰਸ ਪਾਰਟੀ ਵੱਲੋਂ ਇਸ ਮੌਕੇ ਸ਼੍ਰੀਮਤੀ ਮੀਨਾ ਸੂੰਢ, ਡਾ. ਜੈਸਮੀਨ, ਹਰਬੰਤ ਸਿੰਘ (ਸਾਬਕਾ ਚੇਅਰਮੈਨ), ਬਲਾਕ ਪ੍ਰਧਾਨ ਬੰਗਾ ਕੁਲਵਰਨ ਸਿੰਘ ਥਾਂਦੀਆਂ, ਜ਼ਿਲ੍ਹਾ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ, ਸਤਵੀਰ ਸਿੰਘ ਪੱਲੀ ਝਿਕੀ,ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਬੰਗਾ ਜਤਿੰਦਰ ਕੌਰ ਮੂੰਗਾ,ਅਮਰਜੀਤ ਕਲਸੀ (ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ), ਸੁਖਦੇਵ ਸਿੰਘ ਚੇਤਾ, ਹਰਬੰਸ ਬਬਲੂ, ਗਿਆਨ ਚੰਦ, ਦਰਬਜੀਤ ਸਿੰਘ ਪੂਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸ਼੍ਰੀਮਤੀ ਮਹਿੰਦਰ ਕੌਰ ਨੌਰਾ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵਕਾਂ ਵਿੱਚ ਮੋਹਨ ਲਾਲ (ਸਾਬਕਾ ਐਮਐਲਏ ਬੰਗਾ), ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ ,ਆਪ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਅਰਦਾਸ ਵਿੱਚ ਸ਼ਮੂਲੀਅਤ ਕੀਤੀ।ਅੰਤ ਵਿੱਚ ਯੋਗੇਸ਼ ਕੁਮਾਰ ਬਿੱਟੂ ਵੱਲੋਂ ਅਰਦਾਸ ਵਿੱਚ ਸ਼ਾਮਿਲ ਹੋਈ ਸਮੂਹ ਸੰਗਤ, ਆਗੂਆਂ ਅਤੇ ਸਨਮਾਨਿਤ ਮਹਿਮਾਨਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਇਸ ਦੁੱਖ ਦੀ ਘੜੀ ਵਿੱਚ ਸਹਿਯੋਗ ਦੇਣ ਲਈ ਆਭਾਰ ਪ੍ਰਗਟ ਕੀਤਾ ਗਿਆ।

Wednesday, December 17, 2025

ਬੰਗਾ ਬਲਾਕ ਸੰਮਤੀ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ, 25 ਵਿੱਚੋਂ 16 ਸੀਟਾਂ ’ਤੇ ਜਿੱਤ, ਬੰਗਾ ਵਿਧਾਨ ਸਭਾ ਹਲਕੇ ਦੀਆਂ ਜ਼ਿਲ੍ਹਾ ਪਰਿਸ਼ਦ ਦੀਆਂ 4 ਵਿੱਚੋਂ 3 ਸੀਟਾਂ ’ਤੇ ਵੀ ਆਪ ਦੀ ਫਤਿਹ

ਬੰਗਾ, 17 ਦਸੰਬਰ (ਮਨਜਿੰਦਰ ਸਿੰਘ):
ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ। ਹੁਣ ਤੱਕ ਹੋਈ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਨੇ 25 ਵਿੱਚੋਂ 16 ਬਲਾਕ ਸੰਮਤੀ ਸੀਟਾਂ ’ਤੇ ਜਿੱਤ ਦਰਜ ਕਰਕੇ ਬਲਾਕ ਸੰਮਤੀ ਵਿੱਚ ਪੂਰਾ ਬਹੁਮਤ ਪ੍ਰਾਪਤ ਕੀਤਾ ਹੈ। ਬਲਾਕ ਸੰਮਤੀ ਬੰਗਾਂ ਦੀਆਂ 5 ਸੀਟਾਂ ਕਾਂਗਰਸ ਪਾਰਟੀ,1 ਸੀਟ, ਬਹੁਜਨ ਸਮਾਜ ਪਾਰਟੀ, 2 ਸੀਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ  ਸੀਟ ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ
ਇਸ ਦੇ ਨਾਲ ਹੀ ਬੰਗਾ ਵਿਧਾਨ ਸਭਾ ਹਲਕੇ ਦੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਚਾਰ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕਰਕੇ ਹਲਕੇ ਵਿੱਚ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਜ਼ਿਲ੍ਹਾ ਪਰਿਸ਼ਦ ਸੀਟਾਂ ਵਿੱਚ ਖਟਕੜ ਕਲਾਂ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ, ਮੁਕੰਦਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐੱਸ ਵਿੰਗ ਸੋਹਣ ਲਾਲ ਢੰਡਾ ਅਤੇ ਬਾਹੜੋਵਾਲ ਜੋਨ ਤੋਂ ਸੁਖਵਿੰਦਰ ਕੌਰ ਨੇ ਜਿੱਤ ਦਰਜ ਕੀਤੀ ਹੈ, ਜਦਕਿ ਚੌਥੀ ਸੀਟ ਕੁਲਥਮ ਜੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬਿਮਲਾ ਦੇਵੀ ਨੇ ਜਿੱਤ ਹਾਸਲ ਕੀਤੀ।
ਇਸ ਮੌਕੇ ਕਾਊਂਟਿੰਗ ਸੈਂਟਰ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਅਤੇ ਪਾਰਟੀ ਦੀ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਆਗੂਆਂ ਨੇ ਇਸ ਜਿੱਤ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੇ ਗਏ ਵਿਕਾਸ ਕਾਰਜਾਂ ’ਤੇ ਲੋਕਾਂ ਦੀ ਮੋਹਰ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਖੁਸ਼ਹਾਲੀ ਲਈ ਚੁੱਕੇ ਗਏ ਕਦਮਾਂ, ਇਮਾਨਦਾਰ ਪ੍ਰਸ਼ਾਸਨ, ਸਿੱਖਿਆ, ਸਿਹਤ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਦਾ ਨਤੀਜਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਦੀ ਰਹੇਗੀ ਅਤੇ ਬੰਗਾ ਹਲਕੇ ਦੇ ਸਰਵਪੱਖੀ ਵਿਕਾਸ ਲਈ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ।ਅੰਤ ਵਿੱਚ ਪਾਰਟੀ ਆਗੂਆਂ ਨੇ ਸਮਰਥਨ ਦੇਣ ਵਾਲੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਹੈ, ਜਿਸ ਨੂੰ ਕਾਇਮ ਰੱਖਣ ਲਈ ਆਮ ਆਦਮੀ ਪਾਰਟੀ ਪੂਰੀ ਜ਼ਿੰਮੇਵਾਰੀ ਅਤੇ ਨਿਸ਼ਠਾ ਨਾਲ ਕੰਮ ਕਰਦੀ ਰਹੇਗੀ।

Sunday, December 14, 2025

ਐਕਸ ਪੇਂਟਸ ਇੰਡੀਆ ਵੱਲੋਂ ਪੇਂਟਰਾਂ ਤੇ ਠੇਕੇਦਾਰਾਂ ਦੀ ਵਿਸ਼ਾਲ ਮੀਟਿੰਗ***, ਪੰਜਾਬ ਵਿੱਚ ਜੰਗੀ ਪੱਧਰ ’ਤੇ ਮਾਰਕੀਟਿੰਗ ਦੀ ਘੋਸ਼ਣਾ

ਬੰਗਾ 14 ਦਸੰਬਰ (ਪੱਤਰ ਪ੍ਰੇਰਕ)ਐਕਸ ਪੇਂਟਸ ਇੰਡੀਆ ਵੱਲੋਂ ਪੀਐਸ ਸੀਮੈਂਟ ਸਟੋਰ ਨੌਰਾ ਦੇ ਮਾਲਕ ਸਤਵਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਅਤੇ ਕੰਪਨੀ ਦੇ ਪੰਜਾਬ ਇੰਚਾਰਜ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਯਮੀ ਹੱਬ ਪੱਲੀ ਝਿੱਕੀ  ਵਿਖੇ ਪੇਂਟਰਾਂ ਅਤੇ ਠੇਕੇਦਾਰਾਂ ਦੀ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਮਨਜਿੰਦਰ ਸਿੰਘ ਨੇ ਐਕਸ ਪੇਂਟਸ ਵੱਲੋਂ ਇਮਾਰਤਾਂ ਦੀ ਰੱਖਿਆ ਅਤੇ ਸੁੰਦਰਤਾ ਲਈ ਤਿਆਰ ਕੀਤੇ ਜਾ ਰਹੇ ਉਤਪਾਦਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਸ ਪੇਂਟ ਡੈਕੋਰੇਟਿਵ ਪੇਂਟ ਦੇ ਖੇਤਰ ਵਿੱਚ ਇੱਕ ਪੁਰਾਣੀ ਅਤੇ ਭਰੋਸੇਯੋਗ ਕੰਪਨੀ ਹੈ। ਕੰਪਨੀ ਵੱਲੋਂ ਵੱਡੀਆਂ ਪੇਂਟ ਕੰਪਨੀਆਂ ਲਈ ਜੋਬ ਵਰਕ ’ਤੇ ਉਤਪਾਦ ਤਿਆਰ ਕਰਨ ਦੇ ਨਾਲ-ਨਾਲ ਭਾਰਤ ਦੇ ਕਈ ਸੂਬਿਆਂ ਵਿੱਚ ਆਪਣੇ ਨਾਂ ਹੇਠ ਉਤਪਾਦ ਵੀ ਵੇਚੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਹੁਣ ਐਕਸ ਪੇਂਟਸ ਵੱਲੋਂ ਪੰਜਾਬ ਵਿੱਚ ਜੰਗੀ ਪੱਧਰ ’ਤੇ ਮਾਰਕੀਟਿੰਗ ਕੀਤੀ ਜਾ ਰਹੀ ਹੈ ਅਤੇ ਨਵੇਂ ਡੀਲਰ ਬਣਾਏ ਜਾ ਰਹੇ ਹਨ। ਜਲਦ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਐਕਸ ਪੇਂਟਸ ਦੇ ਡੀਲਰ ਨਿਯੁਕਤ ਕਰਕੇ ਇਸਦੇ ਉਤਪਾਦ ਉਪਲਬਧ ਕਰਵਾਏ ਜਾਣਗੇ, ਤਾਂ ਜੋ ਉਪਭੋਗਤਾਵਾਂ ਨੂੰ ਘਰੇਲੂ ਅਤੇ ਕਮਰਸ਼ੀਅਲ ਇਮਾਰਤਾਂ ਦੀ ਰੱਖਿਆ ਅਤੇ ਸੁੰਦਰਤਾ ਲਈ ਉੱਚ ਕੁਆਲਿਟੀ ਦੇ ਪੇਂਟ ਸੌਖੀ ਤਰ੍ਹਾਂ ਮਿਲ ਸਕਣ।
ਮਨਜਿੰਦਰ ਸਿੰਘ ਨੇ ਦੱਸਿਆ ਕਿ ਐਕਸ ਪੇਂਟਸ ਇੰਡੀਆ ਕੰਪਨੀ ਡੈਕੋਰੇਟਿਵ ਪੇਂਟ ਸੈਕਟਰ ਵਿੱਚ ਲਗਭਗ ਹਰ ਕਿਸਮ ਦੇ ਉਤਪਾਦ ਤਿਆਰ ਕਰਦੀ ਹੈ, ਜਿਨ੍ਹਾਂ ਵਿੱਚ ਸੀਮੈਂਟ ਬੇਸ ਪੁੱਟੀ, ਵਾਟਰਪ੍ਰੂਫ ਪੁੱਟੀ, ਵੱਖ-ਵੱਖ ਰੇਂਜ ਦੇ ਪ੍ਰਾਈਮਰ, ਅਤੇ ਹਰ ਵਰਗ ਦੀ ਆਰਥਿਕ ਸਥਿਤੀ ਅਨੁਸਾਰ ਬਣਾਏ ਗਏ ਇਮਲਸ਼ਨ ਪੇਂਟ ਸ਼ਾਮਲ ਹਨ। ਇਨ੍ਹਾਂ ਵਿੱਚ ਵੈਦਰ ਪ੍ਰੋ ਹਾਈ ਸੀਨ ਇਮਲਸ਼ਨ, ਯੂਵੀ ਫਾਈਟਰ ਇਮਲਸ਼ਨ, ਅਤੇ ਅਕ੍ਰੈਲਿਕ ਇਮਲਸ਼ਨ ਮੁੱਖ ਹਨ।
ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਲੱਕੜ ਅਤੇ ਲੋਹੇ ਦੇ ਕੰਮ ਲਈ ਐਕਸ ਪੇਂਟ ਦਾ ਐਚਡੀ ਇਨੈਮਲ ਵੀ ਉਪਲਬਧ ਹੈ, ਜਿਸਨੂੰ ਵਰਤ ਕੇ ਪੇਂਟਰ ਖੁਸ਼ੀ ਮਹਿਸੂਸ ਕਰਨਗੇ। ਸਮਾਗਮ ਦੇ ਅੰਤ ਵਿੱਚ ਸਤਵਿੰਦਰ ਸਿੰਘ ਵੱਲੋਂ ਪਹੁੰਚੇ ਹੋਏ ਸਾਰੇ ਪੇਂਟਰ ਅਤੇ ਠੇਕੇਦਾਰ ਭਰਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕੰਪਨੀ ਵੱਲੋਂ ਹਾਜ਼ਰ ਪੇਂਟਰ ਭਰਾਵਾਂ ਨੂੰ ਯਾਦਗਾਰੀ ਤੋਹਫੇ ਦਿੱਤੇ ਗਏ 
ਇਸ ਮੌਕੇ ਹਾਜ਼ਰ ਪੇਂਟਰਾਂ ਅਤੇ ਠੇਕੇਦਾਰਾਂ ਵਿੱਚ ਸ਼ਮਸ਼ੇਰ ਸਿੰਘ, ਮਦਨ ਲਾਲ, ਰਾਜ ਕੁਮਾਰ, ਕੇਵਲ ਕ੍ਰਿਸ਼ਨ, ਅਮਰੀਕ ਲਾਲ, ਵਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਸੋਢੀ, ਚਰਨਜੀਤ, ਗੋਪਾਲ ਸਿੰਘ, ਜੱਸੀ, ਹਰਦੀਪ ਕੁਮਾਰ, ਸੰਦੀਪ ਕੁਮਾਰ, ਮਨਦੀਪ ਸਿੰਘ, ਜੁਆਇਦੀਪ ਸਿੰਘ, ਲਾਲੀ, ਦਿੰਦਰ, ਸੰਜੀਤ ਕੁਮਾਰ, ਰੇਸ਼ਮ ਲਾਲ, ਰੋਸ਼ਨ ਲਾਲ, ਬੋਬੀ, ਰਾਣਾ, ਮੇਸ਼ੀ, ਰਾਹੁਲ ਕੁਮਾਰ, ਦਲਜੀਤ, ਸੰਦੀਪ, ਗੁਲਸ਼ਨ ਕੁਮਾਰ, ਮੁਕੇਸ਼ ਕੁਮਾਰ, ਸ਼ਿੰਦੀ, ਹਰਮੇਸ਼ ਲਾਲ, ਅਜੇ, ਰਣਜੀਤ ਸਿੰਘ, ਦਿਲਦਾਰ ਸਿੰਘ, ਬਲਬੀਰ, ਜਤਿੰਦਰ, ਮਦਨ ਲਾਲ, ਕਰਮਜੀਤ ਸਿੰਘ, ਪਰਮਜੀਤ ਸਿੰਘ, ਨੀਰਜ ਕੁਮਾਰ, ਰਾਣਾ ਆਦਿ ਸ਼ਾਮਲ ਸਨ।

Thursday, December 11, 2025

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ)ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬਰੀ ਨਾਲ ਮੌਕੇ ਦੀ ਉਡੀਕ ਕਰ ਰਹੇ ਹਨ। 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਰਨਾਂ ਸਾਰੀਆਂ ਪਾਰਟੀਆਂ ਨੂੰ ਕਾਫ਼ੀ ਪਿੱਛੇ ਛੱਡਦੇ ਹੋਏ ਭਾਰੀ ਬਹੁਮਤੀ ਨਾਲ ਜਿੱਤ ਹਾਸਲ ਕਰਨਗੇ। ਇਹ ਗੱਲਾਂ ਸਾਬਕਾ ਨਗਰ ਕੌਂਸਲ ਬੰਗਾ ਪ੍ਰਧਾਨ  ਅਤੇ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਕਾਂਗਰਸ ਮਹਿਲਾ ਵਿੰਗ  ਸ਼੍ਰੀਮਤੀ ਜਤਿੰਦਰ ਕੌਰ ਮੂੰਗਾ ਨੇ ਬਾਹੜੋਵਾਲ ਜੋਨ ਦੀ ਬਲਾਕ ਸੰਮਤੀ ਉਮੀਦਵਾਰ ਸ੍ਰੀਮਤੀ ਜਸਵੀਰ ਕੌਰ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਕਮਲਜੀਤ ਕੌਰ ਦੇ ਹੱਕ ਵਿੱਚ ਪਿੰਡਾਂ ਵਿੱਚ ਕੀਤੇ ਜਾ ਰਹੇ ਤੀਬਰ ਪ੍ਰਚਾਰ ਦੌਰਾਨ ਕਹੀਆਂ।
ਜਤਿੰਦਰ ਕੌਰ ਮੁੰਗਾ ਨੇ ਕਿਹਾ ਕਿ 14 ਦਸੰਬਰ ਦੀਆਂ ਚੋਣਾਂ ਕਾਂਗਰਸ ਪਾਰਟੀ ਲਈ ਮਜ਼ਬੂਤੀ ਦਾ ਨਵਾਂ ਅਧਿਆਇ ਸਾਬਤ ਹੋਣਗੀਆਂ ਅਤੇ ਇਸ ਜਿੱਤ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਮਜ਼ਬੂਤ ਪਲੇਟਫਾਰਮ ਤਿਆਰ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਇਸ ਕਦਰ ਉਤਾਵਲੇ ਹਨ ਕਿ ਉਹ ਚਾਹੁੰਦੇ ਹਨ ਕਿ ਜਿੰਨੀ ਜਲਦੀ ਹੋ ਸਕੇ ਵਿਧਾਨ ਸਭਾ ਚੋਣਾਂ ਆਉਣ ਅਤੇ ਕਾਂਗਰਸ ਨੂੰ ਸੱਤਾ ਸੌਂਪੀ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਪੱਧਰ ‘ਤੇ ਲਿਆਂਦਾ ਜਾ ਸਕੇ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤੀਖੇ ਹਮਲੇ ਕਰਦੇ ਕਿਹਾ ਕਿ ਮੌਜੂਦਾ ਦੌਰ ਵਿੱਚ ਪੰਜਾਬ ਦਾ ਲਾ ਐਂਡ ਆਰਡਰ ਸਭ ਤੋਂ ਮਾੜੇ ਪੱਧਰ ’ਤੇ ਪਹੁੰਚ ਚੁੱਕਾ ਹੈ। ਰੋਜ਼ਾਨਾ ਕਤਲ, ਲੁੱਟਾਂ, ਖੋਹਾਂ ਅਤੇ ਗੈਂਗਸਟਰਾਂ ਦੀ ਸਰਗਰਮੀ ਸਧਾਰਨ ਲੋਕਾਂ ਦੇ ਮਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ। ਜਤਿੰਦਰ ਕੌਰ ਮੁੰਗਾ ਨੇ ਦੋਸ਼ ਲਗਾਇਆ ਕਿ ਕਾਨੂੰਨ-ਵਿਵਸਥਾ ਦੀ ਬੇਹਾਲਤ ਇਸ ਗੱਲ ਦਾ ਸਾਫ਼ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਪ੍ਰਬੰਧ ਚਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਉਨ੍ਹਾਂ ਪਿੰਡਾਂ ਦੇ ਵੋਟਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਮਾਰਜਨ ਨਾਲ ਜਿਤਾ ਕੇ ਨਾ ਕੇਵਲ ਆਪਣਾ ਭਵਿੱਖ ਸੁਨਿਸ਼ਚਿਤ ਕਰਨ, ਸਗੋਂ ਪੰਜਾਬ ਨੂੰ ਅਪਰਾਧ ਅਤੇ ਅਸੁਰੱਖਿਆ ਦੇ ਮਾਹੌਲ ਤੋਂ ਬਚਾਉਣ ਲਈ ਵੀ ਅੱਗੇ ਆਉਣ।

ਬਾਹੜੋਵਾਲ ਜੋਨ ਵਿੱਚ ਕਾਂਗਰਸ ਦਾ ਜ਼ਬਰਦਸਤ ਚੋਣ ਪ੍ਰਚਾਰ** ਜਸਵੀਰ ਕੌਰ ਅਤੇ ਕਮਲਜੀਤ ਕੌਰ ਦੀ ਜਿੱਤ ਪੱਕੀ- ਜਤਿੰਦਰ ਕੌਰ ਮੂੰਗਾ **25 ਬਲਾਕ ਸੰਮਤੀਆਂ ਅਤੇ 4 ਜ਼ਿਲ੍ਹਾ ਪਰੀਸ਼ਦਾਂ ‘ਚ ਵੱਡੀ ਜਿੱਤ ਦਾ ਦਾਅਵਾ**ਲੱਖਪੁਰ ਵਿੱਚ ਡੋਰ-ਟੂ-ਡੋਰ ਮੁਹਿੰਮ ਨੂੰ ਬੇਮਿਸਾਲ ਸਮਰਥਨ

ਬੰਗਾ, 11 ਦਸੰਬਰ (ਮਨਜਿੰਦਰ ਸਿੰਘ)
ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨਜ਼ਦੀਕ ਆਉਣ ਨਾਲ ਬੰਗਾ ਬਲਾਕ ਵਿੱਚ ਚੋਣੀ ਗਤੀਵਿਧੀਆਂ ਤੇਜ਼ ਹੋ ਚੁੱਕੀਆਂ ਹਨ। ਜੋਨ ਬਾਹੜੋਵਾਲ ਵਿੱਚ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਉਮੀਦਵਾਰ ਜਸਵੀਰ ਕੌਰ ਬਾਹੜੋਵਾਲ (ਐਕਟਿੰਗ ਜਿਲਾ ਪ੍ਰਧਾਨ ਮਹਿਲਾ ਕਾਂਗਰਸ)ਅਤੇ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਕਮਲਜੀਤ ਕੌਰ ਦੇ ਹੱਕ ਵਿੱਚ ਵੱਡੇ ਪੱਧਰ ‘ਤੇ ਚੋਣ ਪ੍ਰਚਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਬੰਗਾ ਅਤੇ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼੍ਰੀਮਤੀ ਜਤਿੰਦਰ ਕੌਰ ਮੁੰਗਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੂੰ ਬਾਹੜੋਵਾਲ ਜੋਨ ਸਮੇਤ ਪੂਰੇ ਬੰਗਾ ਹਲਕੇ ਵਿੱਚ ਜਨਤਾ ਵੱਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਮਲਜੀਤ ਕੌਰ ਪਹਿਲਾਂ ਵੀ ਬਲਾਕ ਸੰਮਤੀ ਮੈਂਬਰ ਰਹਿ ਚੁੱਕੀ ਹੈ, ਅਤੇ ਤਜਰਬੇਕਾਰ ਲੀਡਰਸ਼ਿਪ ਦੇ ਆਧਾਰ ‘ਤੇ ਇਸ ਵਾਰ ਜੋਨ ਬਾਹੜੋਵਾਲ ਵਿੱਚ ਜਿੱਤ ਯਕੀਨੀ ਹੈ।
ਜਤਿੰਦਰ ਕੌਰ ਮੁੰਗਾ ਨੇ ਦਾਅਵਾ ਕੀਤਾ ਕਿ ਬੰਗਾ ਹਲਕੇ ਤੋਂ ਕਾਂਗਰਸ ਪਾਰਟੀ 25 ਬਲਾਕ ਸੰਮਤੀ ਅਤੇ 4 ਜ਼ਿਲ੍ਹਾ ਪਰੀਸ਼ਦ ਸੀਟਾਂ ‘ਤੇ ਵੱਡੇ ਮਾਰਜਨ ਨਾਲ ਜਿੱਤ ਦਰਜ ਕਰੇਗੀ, ਕਿਉਂਕਿ ਲੋਕਾਂ ਦਾ ਵਿਸ਼ਵਾਸ ਦੁਬਾਰਾ ਕਾਂਗਰਸ ਦੇ ਵਿਕਾਸਮੁਖੀ ਐਜੰਡੇ ਵੱਲ ਵੱਧ ਰਿਹਾ ਹੈ।
ਪਿੰਡ ਲੱਖਪੁਰ ਵਿੱਚ ਅੱਜ ਕੀਤੀ ਗਈ ਡੋਰ-ਟੂ-ਡੋਰ ਕੈਂਪੇਨ ਦੌਰਾਨ ਜਸਬੀਰ ਕੌਰ ਅਤੇ ਕਮਲਜੀਤ ਕੌਰ ਨੂੰ ਪਿੰਡ ਵਾਸੀਆਂ ਵੱਲੋਂ ਵੱਡਾ ਹੁੰਗਾਰਾ ਮਿਲਿਆ। ਚੋਣ ਪ੍ਰਚਾਰ ਵਿੱਚ ਹਾਜ਼ਰ ਸਨ:
ਹਰਬੰਤ ਸਿੰਘ ਮਕਸੂਦਪੁਰ, ਕੁਲਵੰਤ ਸਿੰਘ ਕਲੇਰਾਂ, ਸੁਖਦੇਵ ਸਿੰਘ ਚੇਤਾ, ਮਹਿੰਦਰ ਕੌਰ ਨੌਰਾ, ਸਰਪੰਚ ਲੱਖ ਔਰ ਰਾਜਵਿੰਦਰ ਕੌਰ, ਜਗਦੀਸ਼ ਕੌਰ ਪੰਚ, ਸਿਮਰਨਜੀਤ ਕੌਰ ਪੰਚ, ਸੰਗੀਤਾ ਰਾਣੀ, ਸਤਪਾਲ, ਜਸਵਿੰਦਰ ਕੌਰ ਲੱਖਪੁਰ, ਸਰਬਜੀਤ ਕੌਰ ਲੱਖਪੁਰ, ਸੁਖਵਿੰਦਰ ਕੌਰ, ਕ੍ਰਿਸ਼ਨ ਲਾਲ, ਰਾਮ ਲੁਭਾਇਆ, ਆਹਦ ਸਮੇਤ ਕਈ ਸਥਾਨਕ ਨਿਵਾਸੀ।
ਲੱਖਪੁਰ ਵਾਸੀਆਂ ਵੱਲੋਂ ਮਿਲੇ ਭਰਵਾਂ ਸਮਰਥਨ ਨੇ ਇਹ ਸੰਕੇਤ ਦੇ ਦਿੱਤਾ ਕਿ ਜੋਨ ਬਾਹੜੋਵਾਲ ਵਿੱਚ ਜਸਬੀਰ ਕੌਰ ਅਤੇ ਕਮਲਜੀਤ ਕੌਰ ਦੀ ਜਿੱਤ ਪੱਕੀ ਹੈਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦੇ ਸਮਰਥਨ ਦੇ ਤਾਜ਼ਾ ਰੁਝਾਨ, ਵਧੀਆ ਟੀਮਵਰਕ ਅਤੇ ਮਜ਼ਬੂਤ ਸਥਾਨਕ ਨੇਤ੍ਰਿਤਵ ਦੇ ਆਧਾਰ ‘ਤੇ ਬਾਹੜੋਵਾਲ ਜੋਨ ਵਿੱਚ ਇਸ ਵਾਰ ਇੱਕਤਰਫਾ ਨਤੀਜੇ ਆਉਣਗੇ। ਜਸਵੀਰ ਕੌਰ ਅਤੇ ਕਮਲਜੀਤ ਕੌਰ ਦੇ ਹੱਕ ਵਿੱਚ ਬਣ ਰਹੀ ਵਧੀਆ ਲਹਿਰ ਨੇ ਕਾਂਗਰਸ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਡਾ. ਸੁੱਖੀ ਅਤੇ ਹੋਰ ਆਗੂਆਂ ਵੱਲੋਂ ਪਿੰਡਾਂ ਦਾ ਤੂਫ਼ਾਨੀ ਦੌਰਾ*** ਖਟਕੜ ਕਲਾਂ ਜੋਨ ਤੋਂ ਪਰਮਜੀਤ ਕੌਰ ਦੀ ਜਿੱਤ ਪੱਕੀ -ਆਪ ਵਿੱਚ ਨਵਾਂ ਜੋਸ਼**ਪਰਮਜੀਤ ਕੌਰ ਨੂੰ ਜਨਤਾ ਦਾ ਵੱਡਾ ਸਮਰਥਨ**ਹਰ ਗਲੀ, ਹਰ ਪਰਿਵਾਰ ਤੱਕ ਸਰਕਾਰ ਦੇ ਕੰਮ ਪਹੁੰਚ ਰਹੇ ਹਨ-ਮੈਡਮ ਹਰਜੋਤ ਕੌਰ ਲੋਹਟੀਆ

ਬੰਗਾ, 10 ਦਸੰਬਰ (ਮਨਜਿੰਦਰ ਸਿੰਘ ) ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮਾਹੌਲ ਗਰਮ ਹੋਣ ਦੇ ਨਾਲ ਹੀ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਖਟਕੜ ਕਲਾਂ ਜੋਨ ਦੇ ਆਸ-ਪਾਸ ਦੇ ਕਈ ਪਿੰਡਾਂ ਹੀਂਓ, ਪੱਦੀ, ਮਠ ਵਾਲੀ, ਮਾਹਿਲ ਗਹਿਲਾਂ, ਭੂਤਾਂ, ਕਰਨਾਣਾ, ਮੂਸਾਪੁਰ, ਕਮਾਮ, ਔੜ, ਗੜ੍ਹੀ ਅਜੀਤ ਸਿੰਘ, ਸ਼ੇਖੂਪੁਰ — ਵਿੱਚ ਤੂਫ਼ਾਨੀ ਦੌਰੇ ਕੀਤੇ ਗਏ।
ਲੋਕਾਂ ਨਾਲ ਰੂਬਰੂ ਹੋਣ ਦੌਰਾਨ ਡਾ. ਸੁੱਖੀ ਨੇ ਮਾਨ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ, ਨਵੀਆਂ ਗਰੰਟੀਆਂ ਅਤੇ ਆਉਣ ਵਾਲੀ ਚੋਣ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਦੌਰੇ ਦੌਰਾਨ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਰੱਖਦਿਆਂ ਆਮ ਆਦਮੀ ਪਾਰਟੀ ਜ਼ਿਲਾ ਪਰਿਸ਼ਦ ਜੋਨ ਖਟਕੜ ਕਲਾਂ ਉਮੀਦਵਾਰ ਪਰਮਜੀਤ ਕੌਰ ਲਈ ਖੁੱਲ੍ਹਾ ਸਮਰਥਨ ਜਤਾਇਆ। ਪਰਮਜੀਤ ਕੌਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਜ਼ੋਨ ਖਟਕੜ ਕਲਾਂ ਦੇ ਹਰ ਪਿੰਡ, ਹਰ ਪਰਿਵਾਰ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮੁੱਦੇ ਉੱਚੇ ਪੱਧਰ ਤੱਕ ਪਹੁੰਚਾਉਣਗੇ।ਪਿੰਡ ਮਾਹਿਲ ਗਹਿਲਾਂ ਵਿੱਚ ਹੋਈ ਮੀਟਿੰਗ ਦੌਰਾਨ ਬੋਲਦੇ ਹੋਏ ਡਾ. ਸੁੱਖੀ ਨੇ ਕਿਹਾ:
“ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸਨ, ਉਹ ਪੂਰੀਆਂ ਹੋ ਰਹੀਆਂ ਹਨ। ਸਿਰਫ ਬੀਬੀਆਂ ਲਈ ਹਜ਼ਾਰ ਰੁਪਏ ਵਾਲੀ ਗਰੰਟੀ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਪੂਰੀ ਕਰ ਦਿੱਤੀ ਜਾਵੇਗੀ। ਅਸੀਂ ਸਭ ਗਰੰਟੀਆਂ ਪੂਰੀਆਂ ਕਰਕੇ ਹੀ 2027 ਦੀਆਂ ਵਿਧਾਨ ਸਭਾ ਵੋਟਾਂ ਮੰਗਣ ਆਵਾਂਗੇ।”ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਿਲ੍ਾ ਪਰਿਸ਼ਦ ਜੋਨ ਖਟਕੜ ਕਲਾਂ ਪਰਮਜੀਤ ਕੌਰ ਦੀ ਜਿੱਤ ਪੱਕੀ ਹੈ, ਅਤੇ ਬਾਕੀ ਵੀ ਸਾਰੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ।  ਕਿਉਂਕਿ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਭਰੋਸਾ ਅਤੇ ਜੋਸ਼ ਦਿਨੋਂਦਿਨ ਵੱਧ ਰਿਹਾ ਹੈ। ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਮੈਡਮ ਹਰਜੋਤ ਕੌਰ ਲੋਹਟੀਆ ਨੇ ਕਿਹਾ:“ਹਲਕੇ ਦੀ ਹਰ ਗਲੀ ਅਤੇ ਹਰ ਪਿੰਡ ਤੱਕ ‘ਆਪ’ ਸਰਕਾਰ ਦਾ ਕੰਮ ਦਿਖ ਰਿਹਾ ਹੈ। ਲੋਕ ਸੱਚੇ ਕੰਮ ਦੀ ਪਰਖ ਕਰ ਰਹੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਰਮਜੀਤ ਕੌਰ ਨੂੰ ਪੂਰਾ ਸਮਰਥਨ ਦੇਣਗੇ।”
ਆਮ ਆਦਮੀ ਪਾਰਟੀ  ਵਰਕਰਾਂ ਵਿੱਚ ਅੱਜ ਨਵੀਂ ਉਰਜਾ ਅਤੇ ਜੋਸ਼ ਦੇਖਣ ਨੂੰ ਮਿਲਿਆ। ਪਿੰਡਾਂ ਦੇ ਦੌਰੇ ਤੋਂ ਮਿਲ ਰਹੀ ਵੱਡੀ ਹਮਾਇਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਖਟਕੜ ਕਲਾਂ ਜੋਨ ਵਿੱਚ ਪਰਮਜੀਤ ਕੌਰ ਵਾਸਤੇ ਮਾਹੌਲ ਇੱਕਤਰਫਾ ਬਣ ਚੁੱਕਾ ਹੈ। ਡਾ. ਸੁੱਖੀ, ਮੈਡਮ ਹਰਜੋਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਟੀਮ ਨੇ ਯਕੀਨ ਦਿਵਾਇਆ ਕਿ ਵਿਕਾਸ ਦੀ ਲੀਕ ‘ਤੇ ਚੱਲ ਰਹੇ ਇਸ ਜੋਨ ਵਿੱਚ ਪਰਮਜੀਤ ਕੌਰ ਦੀ ਜਿੱਤ ਦੇ ਨਾਲ ਸਾਰੇ ਜੋਨਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ  ਯਕੀਨੀ ਹੈ ਅਤੇ ਲੋਕਾਂ ਦੇ ਭਰੋਸੇ ਨੂੰ ਪੂਰੀ ਸੇਵਾ ਨਾਲ ਨਿਭਾਇਆ ਜਾਵੇਗਾ।

Thursday, December 4, 2025

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ
ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕਰਦੇ ਹੋਏ ਨੋਮੀਨੇਸ਼ਨ ਭਰਨ ਦੇ ਆਖਰੀ ਦਿਨ ਸਾਰੇ ਦਸਤਾਵੇਜ਼ ਰਿਟਰਨਿੰਗ ਅਫ਼ਸਰ ਨੂੰ ਦਾਖਲ ਕਰਵਾ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ ਨੇ ਦੱਸਿਆ ਕਿ ਪਾਰਟੀ ਪੂਰੀ ਤਿਆਰੀ ਅਤੇ ਇਕਜੁਟਤਾ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਉਹਨਾਂ ਦੱਸਿਆ ਕਿ ਉਮੀਦਵਾਰਾਂ ਦੇ ਨਾਂ ਹੇਠ ਅਨੁਸਾਰ ਹਨ
ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ: ਕਮਲਜੀਤ ਕੰਵਰ ਰਾਜਪਾਲ ਜ਼ਿਲਾ ਪਰਿਸ਼ਦ ਜੋਨ ਖਟਕੜ ਕਲਾਂ  ਕਮਲਜੀਤ ਕੌਰ ਪਤਨੀ ਸੁਖਦੇਵ ਸਿੰਘ ਜਿਲਾ ਪ੍ਰੀਸ਼ਦ ਜੋਨ ਬਾਹੜੋਵਾਲ ਬਿਮਲਾ ਦੇਵੀ ਪਤਨੀ ਕਮਲਜੀਤ ਸਿੰਘ ਬੰਗਾ ਜ਼ਿਲ੍ਹਾ ਪ੍ਰੀਸ਼ਦ ਜੋਨ ਕੁਲਥਮ, ਰਾਮਦਾਸ ਸਿੰਘ ਜਿਲਾ ਪਰਿਸ਼ਦ ਜੋਨ ਮੁਕੰਦਪੁਰ ਬਲਾਕ ਸੰਮਤੀ ਉਮੀਦਵਾਰ:ਕਮਲਜੀਤ (ਖੋਥੜਾ), ਜਗਦੀਸ਼ ਕੌਰ (ਮੇਹਲੀ), ਸੁਖਵਿੰਦਰ ਕੁਮਾਰ (ਕੁਲਥਮ), ਅਨਪ੍ਰੀਤ ਕੌਰ ਸੰਧੂ (ਸੰਧਵਾਂ), ਪ੍ਰੀਤੀ ਸਪਰੂ (ਘੁੰਮਣਾ), ਤਰਸੇਮ ਲਾਲ (ਬਹਿਰਾਮ), ਜਸਵਿੰਦਰ ਕੌਰ (ਬੀਸਲਾ), ਜਰਨੈਲ ਸਿੰਘ (ਕਟਾਰੀਆ), ਜਸਵੀਰ ਕੌਰ (ਬਾਹੜੋਵਾਲ), ਸੁਰਜੀਤ ਕੌਰ (ਚੱਕ ਬਿਲਗਾ), ਬਲਵੀਰ ਰਾਮ (ਗੋਸਲ), ਸਤਨਾਮ (ਜਗਤਪੁਰ), ਧਰਮਵੀਰ (ਹੀਓ), ਜਸਪ੍ਰੀਤ ਸਿੰਘ (ਪਠਲਾਵਾ), ਗੁਰਜੀਤ ਕੌਰ (ਲਧਾਣਾ ਝਿੱਕਾ), ਨਿਰਮਲ ਸਿੰਘ (ਖਟਕੜ ਕਲਾਂ), ਮਨਪ੍ਰੀਤ ਕੌਰ (ਭਰੋਮਜਾਰਾ ਮਜਾਰਾ), ਨੀਲਮ ਰਾਣੀ (ਘਟਾਰੋਂ), ਆਸਾ ਰਾਣੀ (ਮੁਕੰਦਪੁਰ), ਜੁਝਾਰ ਸਿੰਘ (ਹਕੀਮਪੁਰ), ਸੰਦੀਪ (ਸ਼ੇਖੂਪੁਰ), ਨਰਿੰਦਰ ਸਿੰਘ (ਬਖਲੌਰ), ਰਾਮ ਲੁਭਾਇਆ (ਸਾਹਲੋ), ਵਿਸ਼ਾਲ ਆਨੰਦ (ਔੜ), ਨਿਰਮਲ ਰਾਮ (ਗੁਣਾਚੌਰ)
ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ ਨੇ ਦੱਸਿਆ ਕਿ ਪਾਰਟੀ ਉਮੀਦਵਾਰਾਂ ਦੇ ਚੋਣ ਲਈ ਲੋਕਾਂ ਵਿੱਚ ਚੰਗਾ ਮਹੌਲ ਹੈ ਅਤੇ ਕਾਂਗਰਸ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਦੀ ਸਥਿਤੀ ਵਿੱਚ ਹੈ।
ਧੱਕੇਸ਼ਾਹੀ ਸਬੰਧੀ ਚਿਤਾਵਨੀ
ਥਾਂਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਚੋਣਾਂ ਦੌਰਾਨ ਸੰਭਾਵਿਤ ਧੱਕੇਸ਼ਾਹੀ ਦੀਆਂ ਕੋਸ਼ਿਸ਼ਾਂ ’ਤੇ ਗੰਭੀਰ ਚਿੰਤਾ ਜਤਾਈ। ਉਹਨਾਂ ਨੇ ਕਿਹਾ:
“ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਵਰਤ ਕੇ ਧੱਕੇਸ਼ਾਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ, ਪਰ ਕਾਂਗਰਸ ਪਾਰਟੀ ਕੋਈ ਵੀ ਜ਼ਬਰਦਸਤੀਆਂ ਬਰਦਾਸ਼ਤ ਨਹੀਂ ਕਰੇਗੀ। ਲੋਕਤੰਤਰਕ ਪ੍ਰਕਿਰਿਆ ਵਿੱਚ ਹਸਤੱਖੇਪ ਅਸਵੀਕਾਰਯੋਗ ਹੈ।”
ਉਹਨਾਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਅਪੀਲ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੀ ਹੁਕਮਵਰਤਾ ਵਿੱਚ ਆ ਕੇ ਗਲਤ ਕਾਰਵਾਈਆਂ ਨਾ ਕੀਤੀਆਂ ਜਾਣ, ਕਿਉਂਕਿ:
“ਇਸ ਸਰਕਾਰ ਦੇ ਹੁਣ ਚਾਰ ਦਿਨ ਦੀ ਹੀ ਚਾਂਦਨੀ ਰਹਿ ਗਈ ਹੈ, ਹਨੇਰੀ ਰਾਤ ਨੇੜੇ ਖੜੀ ਹੈ। 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ।ਕਾਂਗਰਸ ਪਾਰਟੀ ਨੇ ਸਾਫ਼ ਕੀਤਾ ਹੈ ਕਿ ਚੋਣਾਂ ਨਿਰਪੱਖ ਅਤੇ ਪੂਰੀ ਪਾਰਦਰਸ਼ੀਤਾ ਨਾਲ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਦਾ ਮੰਡੇਟ ਹੀ ਅਸਲੀ ਤਾਕਤ ਹੈ।

Wednesday, December 3, 2025

ਬੰਗਾ ਹਲਕੇ ਵਿੱਚ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਤੇ ਭਾਜਪਾ ਆਗੂਆਂ ਦੇ ਵੱਖ–ਵੱਖ ਸੁਰ:**ਬਲਾਕ ਸੰਮਤੀ ਨਹੀਂ ਜਿਲਾ ਪਰਿਸ਼ਦ ਚੋਣਾਂ ਲੜਾਂਗੇ-ਜਿਲਾ ਪ੍ਰਧਾਨ ਲੱਕੀ

ਬੰਗਾ 3 ਦਸੰਬਰ (ਮਨਜਿੰਦਰ ਸਿੰਘ)ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਨੂੰ ਲੈ ਕੇ ਹਲਕਾ ਬੰਗਾ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿੱਚ ਸਪੱਸ਼ਟ ਤੌਰ ‘ਤੇ ਅਸਹਿਮਤੀ ਦੇ ਸੁਰ ਸੁਣਨ ਨੂੰ ਮਿਲ ਰਹੇ ਹਨ। ਮੱਤਾਂ ਦੇ ਇਹ ਵੱਖਰੇ ਰੰਗ ਪਾਰਟੀ ਦੇ ਅੰਦਰੂਨੀ ਹਾਲਾਤਾਂ ਵੱਲ ਇਸ਼ਾਰਾ ਕਰ ਰਹੇ ਹਨ।
ਹਲਕਾ ਬੰਗਾ ਦੇ ਇੰਚਾਰਜ ਪ੍ਰਿਤਪਾਲ ਬਜਾਜ ਨੇ ਦੱਸਿਆ ਕਿ ਹਲਕੇ ਨਾਲ ਸਬੰਧਿਤ ਸਾਰੇ ਅਧਿਕਾਰ ਹਾਈ ਕਮਾਂਡ ਵੱਲੋਂ  ਚੌਧਰੀ ਮੋਹਨ ਲਾਲ  ਜਿਨ੍ਹਾਂ ਨੇ ਬੰਗਾ ਹਲਕੇ ਦੀ 2022 ਵਿੱਚ ਬੀਜੇਪੀ ਵੱਲੋਂ ਚੋਣ ਲੜੀ ਸੀ  ਨੂੰ ਦੇ ਦਿੱਤੇ ਹਨ। ਪਰ ਜਦੋਂ ਚੌਧਰੀ ਮੋਹਨ ਲਾਲ ਨਾਲ ਇਸ ਬਾਰੇ ਪੁੱਛਿਆ ਗਿਆ, ਉਹਨਾਂ ਨੇ ਪੂਰੀ ਤਰ੍ਹਾਂ ਨਕਾਰ ਦਿੰਦੇ ਹੋਏ ਕਿਹਾ ਕਿ ਇਹ ਜਾਣਕਾਰੀ ਬਿਲਕੁਲ ਗਲਤ ਹੈ ਅਤੇ ਪਾਰਟੀ ਨੇ ਜ਼ਿਲ੍ਹਾ ਪਰੀਸ਼ਦ ਜਾਂ ਪੰਚਾਇਤ ਸੰਮਤੀ ਚੋਣਾਂ ਬਾਰੇ ਉਹਨਾਂ ਨੂੰ ਕੋਈ ਹੁਕਮ ਜਾਰੀ ਨਹੀਂ ਕੀਤਾ।
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਸਪੱਸ਼ਟ ਕੀਤਾ ਕਿ ਬੀਜੇਪੀ ਬਲਾਕ ਸੰਮਤੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ। ਹਾਲਾਂਕਿ, ਜ਼ਿਲ੍ਹਾ ਪਰੀਸ਼ਦ ਦੀਆਂ ਸਾਰੀਆਂ ਜੋਨਾਂ ‘ਤੇ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਚੋਣ ਨਿਸ਼ਾਨ "ਕਮਲ" ‘ਤੇ ਚੋਣਾਂ ਲੜੇਗੀ।
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੀਜੇਪੀ ਐਸਸੀ ਮੋਰਚਾ ਦੇ ਪ੍ਰਧਾਨ ਚੌਧਰੀ ਜੋਗਰਾਜ ਜੋਗੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫ਼ੈਸਲਾ ਲਏਗੀ, ਉਹ ਉਸਦੀ ਪਾਲਣਾ ਕਰਨਗੇ। ਆਪਣੇ ਨਿੱਜੀ ਵਿਚਾਰ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਇਹ ਚੋਣਾਂ ਜਰੂਰ ਲੜਨੀਆਂ ਚਾਹੀਦੀਆਂ ਹਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਧਾਰ ਬਣਾਇਆ ਜਾ ਸਕੇ ।ਹਲਕਾ ਬੰਗਾ ਵਿੱਚ ਚੋਣਾਂ ਨੂੰ ਲੈ ਕੇ ਬੀਜੇਪੀ ਵਿੱਚ ਚੱਲ ਰਹੀਆਂ ਇਹ ਚਰਚਾਵਾਂ ਰਾਜਨੀਤਿਕ ਹਾਲਾਤਾਂ ਨੂੰ ਹੋਰ ਗੰਭੀਰਤਾ ਦੇ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੀ ਅੰਤਿਮ ਰਣਨੀਤੀ ‘ਤੇ ਸਭ ਦੀ ਨਜ਼ਰ ਟਿਕੀ ਹੈ।

Tuesday, December 2, 2025

ਬਲਾਕ ਨਵਾਂ ਸ਼ਹਿਰ ਦੇ ਟੀਚਿੰਗ ਫੈਸਟ ਵਿੱਚ ਲੰਗੜੋਆ ਸਕੂਲ ਮੋਹਰੀ - ਦਰਜਾਬੰਦੀ ਪ੍ਰਾਪਤ ਅਧਿਆਪਕਾਂ ਨੂੰ ਸਿੱਖਿਆ ਅਧਿਕਾਰੀਆਂ ਨੇ ਇਨਾਮ ਤਕਸੀਮ ਕੀਤੇ

ਨਵਾਂਸ਼ਹਿਰ 3 ਦਸੰਬਰ (ਹਰਿੰਦਰ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਵੱਖ ਵੱਖ ਵਿਸ਼ੇ ਤਹਿਤ ਕਰਵਾਏ ਜਾਣ ਵਾਲੇ ਟੀਚਰ ਫੈਸਟ ਕਰਵਾਉਣ ਹਦਾਇਤਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ ਸਿ) ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਨਵਾਂ ਸ਼ਹਿਰ ਬਲਾਕ ਦਾ ਟੀਚਰ ਫੈਸਟ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਟੇਟ ਐਵਾਰਡ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਕੁੱਲ 30 ਦੇ ਕਰੀਬ ਵੱਖ ਵੱਖ ਸਕੂਲਾਂ ਦੇ ਅਧਿਆਪਕ ਭਾਗੀਦਾਰ ਬਣੇ ਜਿਨ੍ਹਾਂ ਨੇ ਵੱਖ-ਵੱਖ ਥੀਮ ਤਹਿਤ ਮਾਡਲ ਜਾਂ ਲੈਕਚਰ ਤਿਆਰ ਕਰਕੇ ਟੀਚਰ ਫੈਸਟ ਵਿੱਚ ਆਪਣੀ ਭੂਮਿਕਾ ਨਿਭਾਈ। ਇਸ ਕਰਵਾਏ ਗਏ ਟੀਚਰ ਫੈਸਟ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬਹੁਤੇ ਅਧਿਆਪਕਾਂ ਨੇ ਆਪਣੇ ਵਿਸ਼ੇ ਨਾਲ ਸਬੰਧਤ ਤਜਰਬੇ ਪੇਸ਼ ਕਰਕੇ ਵੱਧ ਤੋਂ ਵੱਧ ਪੁਜੀਸ਼ਨਾਂ ਹਾਸਿਲ ਕੀਤੀਆਂ।ਟੀਚਿੰਗ ਏਡ/ਐਕਟੀਵਿਟੀ ਚਾਰਟ/ਫਲੈਸ਼ ਕਾਰਡ ਥੀਮ ਵਿੱਚ ਪ੍ਰਵੀਨ ਭੱਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਨੇ ਪਹਿਲਾ ਸਥਾਨ, ਮਨਦੀਪ ਸਰਕਾਰੀ ਸੀਨੀਅਰ(ਕੰਨਿਆ) ਸੈਕੰਡਰੀ ਸਕੂਲ ਨੌਰਾ ਨੇ ਦੂਸਰਾ ਸਥਾਨ, ਅਮਨਦੀਪ ਸਿੰਘ ਸਰਕਾਰੀ ਹਾਈ ਸਕੂਲ ਭੀਣ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਮੈਨੂਅਲ ਗੇਮ ਵੀਡੀਓ ਗੇਮ ਫਾਰ ਲਰਨਿੰਗ ਵਿਚ ਪ੍ਰਵੀਨ ਸਰਕਾਰੀ ਹਾਈ ਸਕੂਲ ਖਟਕੜ ਕਲਾਂ ਨੇ ਪਹਿਲਾ ਸਥਾਨ, ਇੰਦਰਜੀਤ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਪੂਲ ਲੰਗੜੋਆ ਨੇ ਦੂਸਰਾ ਸਥਾਨ ਅਤੇ ਨੀਰਜ ਬਾਲੀ ਪੀ ਐਮ ਸ੍ਰੀ ਸਸਸਸ ਲੰਗੜੋਆ ਨੇ ਤੀਸਰਾ ਸਥਾਨ ਹਾਸਿਲ ਕੀਤਾ। ਆਈ.ਟੀ ਟੂਲਜ਼ /ਟੈਕਨੋਲੋਜੀ ਟੀਚਿੰਗ ਲਰਨਿੰਗ ਥੀਮ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸਕੂਲ ਲੰਗੜੋਆ ਦੀ ਸ਼ਰੂਤੀ ਸ਼ਰਮਾ ਪਹਿਲੇ ਦਰਜੇ ਤੇ ਰਹਿ ਕੇ ਅਵਲ ਰਹੀ। ਥੀਮ ਮਾਈਕਰੋ ਟੀਚਿੰਗ ਵਿੱਚ ਸਕੂਲ ਆਫ ਐਮੀਨੈਂਸ ਦੀ ਲਾਜ ਕੁਮਾਰੀ ਨੇ ਪਹਿਲੇ ਸਥਾਨ, ਸਰਕਾਰੀ ਮਿਡਲ ਸਕੂਲ ਸੋਇਤਾ ਦੀ ਆਂਚਲ ਨੇ ਦੂਸਰਾ ਸਥਾਨ, ਮਨਿੰਦਰ ਸਿੰਘ ਸਰਕਾਰੀ ਹਾਈ ਸਕੂਲ ਕਰਿਆਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਰੀਅਲ ਲਾਈਫ ਐਪਲੀਕੇਸ਼ਨ ਆਫ ਸਬਜੈਕਟ ਨਾਲੇਜ ਲੰਗੜੋਆ ਸਕੂਲ ਦੇ ਸੁਖਵਿੰਦਰ ਲਾਲ ਨੇ ਪਹਿਲਾ ਸਥਾਨ, ਇਸੇ ਹੀ ਸਕੂਲ ਦੀ ਕਿਰਨਦੀਪ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਆਲਾਚੌਰ ਦੇ ਬਲਵਿੰਦਰ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਥੀਮ ਮਨੋਰੰਜਨ ਸਬੰਧੀ ਗਤੀਵਿਧੀਆਂ ਵਿੱਚ ਲੰਗੜੋਆ ਸਕੂਲ ਦੀ ਮੀਨਾ ਰਾਣੀ ਨੇ ਪਹਿਲਾ ਸਥਾਨ ਅਤੇ ਇਸ ਸਕੂਲ ਦੇ ਕੰਪਲੈਕਸ ਸਕੂਲ ਸਰਕਾਰੀ ਮਿਡਲ ਸਕੂਲ ਜੇਠੂ ਮਜਾਰਾ ਦੇ ਕਰਨ ਤਿਵਾੜੀ ਨੇ ਦੂਸਰਾ ਸਥਾਨ ਹਾਸਲ ਕੀਤਾ। ਜਿਆਦਾਤਰ ਇਨਾਮ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਤੇ ਅਧਿਆਪਕਾਂ ਦੀ ਝੋਲੀ ਪਏ। ਕਰਵਾਏ ਗਏ ਟੀਚਰ ਫੈਸਟ ਵਿੱਚ ਸੁਨੀਤਾ ਰਾਣੀ ਦੌਲਤਪੁਰ ਸਕੂਲ ,ਰਜਨੀਸ਼ ਕੁਮਾਰ ਲਧਾਣਾ ਝਿੱਕਾ ਸਕੂਲ,ਬਲਜੀਤ ਕੁਮਾਰ ਮੱਲਪੁਰ ਅੜਕਾਂ, ਨੀਲਮ ਕੁਮਾਰੀ ਮਜਾਰਾ ਕਲਾਂ ਸਕੂਲ,ਨੀਲਮ ਮਹਾਲੋਂ ਸਕੂਲ,ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਭੀਣ ਸਕੂਲ ਗੁਰਨੇਕ ਸਿੰਘ ਸਹਾਬ ਪੁਰ ਸਕੂਲ,ਗੁਨੀਤ ਅਤੇ ਜਸਵਿੰਦਰ ਕੌਰ ਪੀ.ਐਮ.ਸ੍ਰੀ ਲੰਗੜੋਆ ਸਕੂਲ ਨੇ ਬਤੌਰ ਜੱਜਾਂ ਦੀ ਭੂਮਿਕਾ ਪਾਰਦਰਸ਼ਤਾ ਨਾਲ ਨਿਭਾਈ। ਮੰਚ ਦਾ ਲੈਕਚਰਾਰ ਮਨਮੋਹਨ ਸਿੰਘ ਨੇ ਸੀਮਤ ਸਮੇਂ ਵਿੱਚ ਬਾਖੂਬੀ ਕੀਤਾ। ਅਖੀਰ ਵਿੱਚ ਤਰਤੀਬ ਬਾਰ ਥੀਮ ਤਹਿਤ ਜੇਤੂ ਅਧਿਆਪਕਾਂ ਨੂੰ ਹਾਜ਼ਰ ਦੋਵਾਂ ਸਿੱਖਿਆ ਅਧਿਕਾਰੀਆਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡ ਜੇਤੂ ਨੇ ਭਾਗੀਦਾਰ ਬਣੇ ਅਤੇ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।

ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025: ਕਾਂਗਰਸ ਨੇ ਬਲਾਕ ਬੰਗਾ ਤੋਂ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ

ਬੰਗਾ, 2 ਦਸੰਬਰ (ਮਨਜਿੰਦਰ ਸਿੰਘ) ਬਲਾਕ ਬੰਗਾ ਹਲਕੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੱਤੀ ਚੋਣਾਂ ਦੀਆਂ ਤਿਆਰੀਆਂ ਵਿਚ ਤੇਜ਼ੀ ਦੇ ਨਾਲ, ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਂਮਾਂ ਦਾ ਆਧਿਕਾਰਿਕ ਐਲਾਨ ਕਰ ਦਿੱਤਾ ਹੈ। ਇਹ ਐਲਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਅਬਜ਼ਰਵਰ ਪਵਨ ਦੀਵਾਨ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਹਲਕੇ ਬੰਗਾ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮੰਗੂਪੁਰ, ਸਾਬਕਾ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਪੱਲੀਝਿੱਕੀ, ਸਵਰਗਵਾਸੀ ਤਰਲੋਚਨ ਸਿੰਘ ਸੂੰਢ ਦੀ ਪਤਨੀ ਮੀਨਾ ਚੌਧਰੀ,
ਬਲਾਕ ਪ੍ਰਧਾਨਾਂ ਕੁਲਵਰਨ ਸਿੰਘ ਥਾਂਦੀਆਂ, ਰਾਮਦਾਸ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਬਲਾਕ ਬੰਗਾ ਤੋਂ ਘੋਸ਼ਿਤ ਉਮੀਦਵਾਰ:
ਹਲਕਾ ਖਟਕੜ ਕਲਾਂ (ਜਨਰਲ)-ਸ਼੍ਰੀ ਕਮਲ
ਹਲਕਾ  ਬਾਹੜੋਵਾਲ(ਮਹਿਲਾ)-ਸ਼੍ਰੀਮਤੀ ਕਰਮਜੀਤ ਕੌਰ ਪਤਨੀ ਸ਼੍ਰੀ ਸੁਖਦੇਵ ਸਿੰਘ
,ਹਲਕਾ ਕੁਲਥਾਮ (ਐੱਸ.ਸੀ. ਮਹਿਲਾ): ਸ਼੍ਰੀਮਤੀ ਬਿਮਲਾ ਦੇਵੀ ਬੰਗਾ, ਪਤਨੀ ਸ਼੍ਰੀ ਕਮਲਜੀਤ ਬੰਗਾ,ਹਲਕਾ ਮੁਕੰਦਪੁਰ (ਐੱਸ.ਸੀ.)- ਸ਼੍ਰੀ ਰਾਮਦਾਸ ਸਿੰਘ ਅਗੇ ਪ੍ਰਵਕਤਾ ਪਵਨ ਦੀਵਾਨ ਨੇ ਕਿਹਾ ਕਿ ਬਲਾਕ ਬੰਗਾ ਵਿੱਚ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਭਰੋਸੇ ਦਾ ਮਾਹੌਲ ਬਣਿਆ ਹੋਇਆ ਹੈ। ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਯਕੀਨ ਜਤਾਇਆ ਕਿ ਕਾਂਗਰਸ ਦੇ ਇਹ ਚੁਣੇ ਹੋਏ ਉਮੀਦਵਾਰ ਆਉਣ ਵਾਲੀਆਂ ਚੋਣਾਂ ਵਿੱਚ ਭਾਰੀ ਵੋਟਾਂ ਨਾਲ ਜਿੱਤ ਦਰਜ ਕਰਨਗੇ 

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...