Friday, July 18, 2025

ਸਵ: ਵਿਜੇ ਕੁਮਾਰ ਨੂੰ ਅੰਤਿਮ ਅਰਦਾਸ ਉਪਰੰਤ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ:

ਬੰਗਾ18,ਜੁਲਾਈ(ਮਨਜਿੰਦਰ ਸਿੰਘ)
ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ।  ਉਹਨਾਂ ਦੇ ਨਮਿਤ ਰਖੇ ਸ੍ਰੀ ਗੁਰੂੜ ਪੁਰਾਣ ਦੇ ਪਾਠ ਦੇ ਭੋਗ ਅਤੇ ਰਸਮ ਪਗੜੀਦੀ ਰਸਮ ਲਕਸ਼ਮੀ ਨਰਾਇਣ ਮੰਦਿਰ ਪੁਰਾਣੀ ਮੰਡੀ ਵਿਖੇ ਹੋਈ ਇਸ ਮੌਕੇ ਵੱਖ ਵੱਖ ਰਾਜਨੀਤਿਕ ਅਤੇ ਸਮਾਜਿਕ ਆਗੂਆ ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸਿੰਘ ਸੂੰਢ, ਨਰਿੰਦਰ ਜੈਨ, ਸੰਜੀਵ ਭਾਰਦਵਾਜ਼,ਅਰੁਣ ਘਈ,ਆਦਿ ਵੱਲੋਂ ਸਵ: ਵਿਜੇ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਕੌਂਸਲਰ ਹਿੰਮਤ ਤੇਜਪਾਲ ਵੱਲੋਂ ਸਵ ਵਿਜੇ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੰਡਲ ਬੰਗਾ ਅਤੇ ਹੋਰ ਵੱਖ-ਵੱਖ ਸੰਸਥਾਵਾਂ ਵੱਲੋਂ ਸੋਕ ਸੰਦੇਸ਼ ਭੇਜੇ ਗਏ ਹਨ। ਇਸ ਮੋਕੇ ਪ੍ਰੇਮ ਰਾਣੀ(ਪਤਨੀ)ਸੁਨੀਲ ਦੱਤ ਗੋਗੀ(ਭਰਾ),ਬਾਲ ਕਿਸ਼ਨ( ਭਰਾ),ਜਤਿੰਦਰ ਅਤੇ ਰਾਕੇਸ਼ ( ਪੁੱਤਰ) ਦੀਪਿਕਾ(ਬੇਟੀ),ਬਾਬਾ ਦਵਿੰਦਰ ਕੌੜਾ, ਕੌਂਸਲਰ ਜੀਤ ਸਿੰਘ ਭਾਟੀਆ, ਕੌਂਸਲਰ ਜਸਵਿੰਦਰ ਸਿੰਘ ਮਾਨ, ਕਾਂਗਰਸ ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ,ਕੌਂਸਲਰ ਮਨਜਿੰਦਰ ਮੋਹਨ ਬੋਬੀ, ਕੌਂਸਲਰ ਅਨੀਤਾ ਖੋਸਲਾ , ਕੌਂਸਲਰ ਨਰਿੰਦਰਜੀਤ ਰੱਤੂ ,ਭਾਜਪਾ ਮੰਡਲ ਪ੍ਰਧਾਨ ਵਿੱਕੀ ਖੋਸਲਾ, ਹਰਬੰਸ ਲਾਲ ਬਬਲੂ, ਗਿਆਨ ਚੰਦ,ਗੁਲਸ਼ਨ ਕੁਮਾਰ ਬੰਗਾ,ਅਸ਼ਵਨੀ  ਭਾਰਦਵਾਜ਼, ਸੋਨੀ ਭਾਟੀਆ, ਪੰਕਜ਼ ਗੋਇਲ ਆਦਿ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਰਿਸ਼ਤੇਦਾਰ ਹਾਜ਼ਰ ਸਨ 

No comments:

Post a Comment

ਬੰਗਾ ਕਾਂਗਰਸ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਜੋਨਾਂ ’ਤੇ ਉਮੀਦਵਾਰ ਐਲਾਨੇ****ਸਰਕਾਰ ਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ - ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ

ਬੰਗਾ,5 ਦਸੰਬਰ ਮਨਜਿੰਦਰ ਸਿੰਘ ਕਾਂਗਰਸ ਪਾਰਟੀ ਨੇ ਬੰਗਾ ਹਲਕੇ ਦੇ 25 ਬਲਾਕ ਸੰਮਤੀ ਜੋਨਾਂ ਅਤੇ ਚਾਰ ਜ਼ਿਲ੍ਹਾ ਪਰਿਸ਼ਦ ਜੋਨਾਂ ’ਤੇ ਆਪਣੇ ਉਮੀਦਵਾਰ ਖੜੇ ਕ...