ਬੰਗਾ30 ਨਵੰਬਰ( ਮਨਜਿੰਦਰ ਸਿੰਘ) ਜਗਦੀਪ ਸਿੰਘ ਹੀਰ ਜ਼ਿਲਾ ਵਾਈਸ ਪ੍ਰਧਾਨ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਅੱਜ ਜਨਮ ਦਿਨ ਮੌਕੇ ਉਨ੍ਹਾਂ ਵੱਲੋਂ ਅਤੇ ਸੀ ਆਈ ਟੀ ਦੇ ਸਾਥੀਆਂ ਵੱਲੋਂ ਬੰਗਾ ਦੇ ਸਿਵਲ ਹਸਪਤਾਲ ਵਿਖੇ ਖੂਨ ਦਾਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਜ਼ਿਲ੍ਹਾ ਐਸਬੀਐਸ ਨਗਰ ਦੇ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਜਗਦੀਪ ਸਿੰਘ ਹੀਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਕਿਹਾ ਕਿ ਇਹ ਉਨ੍ਹਾਂ ਦਾ ਇੱਕ ਬਹੁਤ ਚੰਗਾ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਉਪਰਾਲਾ ਹੈ ।ਜਗਦੀਪ ਸਿੰਘ ਹੀਰ ਨੇ ਸਾਥੀਆਂ ਵੱਲੋਂ ਸਹਿਯੋਗ ਦੇਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਉਚੇਚੇ ਤੌਰ ਤੇ ਮੌਜੂਦ ਐਸ ਐਮ ਓ ਸ੍ਰੀ ਬਲਬੀਰ ਕੁਮਾਰ ਨੇ ਖੂਨਦਾਨ ਨੂੰ ਇੱਕ ਮਹਾਂਦਾਨ ਦੱਸਦੇ ਹੋਏ ਸੀ ਆਈ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰਜੀਤ ਕੌਂਸਲਰ , ਸੀਨੀਅਰ ਆਗੂ ਸਾਗਰ ਅਰੋੜਾ , ਰਣਵੀਰ ਸਿੰਘ , ਗੁਲਸ਼ਨ ਕੁਮਾਰ ਜਨਰਲ ਸੈਕਟਰੀ ,ਸਤਨਾਮ ਸਿੰਘ ਬਾਲੋ ਸੀਨੀਅਰ ਸਮਾਜ ਸੇਵਕ ,ਇੰਦਰਜੀਤ ਸਿੰਘ ਕਾਹਮਾ ਜ਼ਿਲ੍ਹਾ ਜਨਰਲ ਸੈਕਟਰੀ, ਗਗਨਦੀਪ ਸਿੰਘ ਬਾਹੜੋਵਾਲ ਸੈਕਟਰੀ, ਦੀਪਕ ਬਾਹੜੋਵਾਲ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ, ਜਸਪਾਲ ਸਿੰਘ ਲੱਖਪੁਰ, ਨਿਤਿਨ ਮੁਕੰਦਪੁਰ, ਵਿਪਿਨ ਮੁਕੰਦਪੁਰ ਅਤੇ ਮੈਡੀਕਲ ਟੀਮ ਵਿੱਚ ਡਾ ਤਜਿੰਦਰਪਾਲ ਸਿੰਘ ਬੀ ਟੀ ਓ, ਰਮੇਸ਼ ਕੁਮਾਰ ਐਲ ਟੀ,ਸ਼੍ਰੀਮਤੀ ਸ਼ਿਵਾਨੀ ਟੈਕਨੀਕਲ ਸੁਪਰਵਾਈਜ਼ਰ ਹਾਜ਼ਰ ਸਨ
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment