ਬੰਗਾ21, ਨਵੰਬਰ( ਮਨਜਿੰਦਰ ਸਿੰਘ) ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਦੀ ਅਗਵਾਈ ਵਿੱਚ ਬੰਗਾ ਵਿਖੇ ਮੀਟਿੰਗ ਰੱਖੀ ਗਈ। ਜਿਸ ਵਿੱਚ ਉੱਘੇ ਸਮਾਜਸੇਵੀ ਜਗਦੀਪ ਸਿੰਘ ਹੀਰ ਨੂੰ ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ:) ਪੰਜਾਬ ਵਲੋਂ ਜ਼ਿਲ੍ਹਾ ਮੀਤ ਪ੍ਰਧਾਨ ਦੀ ਅਹੁਦੇਦਾਰੀ ਦਾ ਨਿਯੁਕਤੀ ਪੱਤਰ ਅਤੇ ਉਨ੍ਹਾਂ ਦਾ ਆਈ ਡੀ ਕਾਰਡ ਦੇ ਕੇ ਸਨਮਾਨ ਸਹਿਤ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਹੀਰ ਨੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਦਾ ਅਤੇ ਸਮੁੱਚੀ ਬਲਾਕ ਬੰਗਾ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ:) ਪੰਜਾਬ ਇੱਕ ਨਾਮੀ ਸਮਾਜਸੇਵੀ ਸੰਸਥਾ ਹੈ ਜਿਸ ਦੇ ਸੰਸਥਾਪਕ ਐਡਵੋਕੇਟ ਗੌਰਵ ਅਰੋੜਾ ਜੀ ਹਨ ਜੋ ਕਿ ਮੰਨੇ ਪ੍ਰਮੰਨੇ ਹਾਈ ਕੋਰਟ ਦੇ ਵਕੀਲ ਵੀ ਹਨ ।ਜਿਨ੍ਹਾਂ ਦੇ ਉੱਦਮ ਸਦਕਾ ਇਸ ਸੰਸਥਾ ਦਾ ਮੁੱਖ ਉਦੇਸ਼ ਮਜ਼ਲੂਮਾਂ ਨੂੰ ਕਨੂੰਨੀ ਤੌਰ ਤੇ ਇਨਸਾਫ ਦਿਵਾਉਣਾ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ। ਇਸ ਸੰਸਥਾ ਲਈ ਪੁਲਸ ਪ੍ਰਸ਼ਾਸਨ, ਸੀ ਬੀ ਆਈ ਅਤੇ ਵਿਜੀਲੈਂਸ ਵਿਭਾਗ ਵੀ ਆਮ ਜਨਤਾ ਨੂੰ ਆਪਣੀਆਂ ਮੁਢਲੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ ਨੇ ਆਮ ਜਨਤਾ ਨੂੰ ਆਪਣੇ ਸੰਬੋਧਨ ਰਾਹੀਂ ਅਪੀਲ ਕੀਤੀ ਕਿ ਜਨਤਾ ਨੂੰ ਅਗਰ ਕਿਸੇ ਕਿਸਮ ਦੀ ਵੀ ਕਨੂੰਨੀ ਮਦਦ ਦੀ ਲੋੜ ਹੈ ਤਾਂ ਉਹ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਬਲਾਕ ਬੰਗਾ ਅਤੇ ਜ਼ਿਲ੍ਹੇ ਦੀ ਟੀਮ ਦਾ ਸਹਿਯੋਗ ਲੈ ਸਕਦੇ ਹਨ। ਕ੍ਰਾਈਮ ਇਨਵੈਸਟੀਗੇਸ਼ਨ ਟੀਮ (ਰਜਿ:) ਪੰਜਾਬ ਆਮ ਜਨਤਾ ਦੀ ਸੇਵਾ ਲਈ ਸਦਾ ਹਾਜ਼ਰ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਗੁਲਸ਼ਨ ਕੁਮਾਰ, ਰੂਪ ਲਾਲ, ਗਗਨ ਬਾਹੜੋਵਾਲ, ਦਲਜੀਤ ਸਿੰਘ ਅਤੇ ਦੀਨ ਦਿਆਲ ਆਦਿ ਹਾਜ਼ਿਰ ਸਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment