ਲਾਇਨਜ਼ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਸੀਨੀਅਰ ਲਾਇਨ ਰਾਜਿੰਦਰ ਸਿੰਘ ਢਡਵਾਲ ਦੇ ਜਨਮਦਿਨ ਮੌਕੇ ਨੋਰ੍ਹਾ ਦੇ ਸਰਕਾਰੀ ਡਿਸੇਬਲ ਬੱਚਿਆਂ ਦੇ ਸਕੂਲ ਸਪੈਸ਼ਲ ਬਲਾਕ ਰਿਸੋਰਸ ਸੈਂਟਰ ਨੌਰਾ ਜਿਸ ਵਿੱਚ ਮਾਨਸਿਕ ਸਰੀਰਕ ਅਤੇ ਸੁਣਨ ਸ਼ਕਤੀ ਆਦਿ ਤੋਂ ਕਮਜ਼ੋਰ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ,ਬੱਚਿਆਂ ਨੂੰ ਬਿਜਲੀ ਜਾਣ ਉਪਰੰਤ ਗਰਮੀ ਤੋਂ ਰਾਹਤ ਲਈ ਇਨਵਰਟਰ ਭੇਟ ਕੀਤਾ ਗਿਆ । ਇਸ ਮੌਕੇ ਬੱਚਿਆਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ ਅਤੇ ਵਾਤਾਵਰਨ ਨੂੰ ਹਰਿਆਵਲ ਬਨਾਉਣ ਲਈ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਲਾਇਨਜ਼ ਕਲੱਬ ਦੀ ਟੀਮ ਦਾ ਧੰਨਵਾਦ ਕੀਤਾ ।ਇਸ ਮੌਕੇ ਕਲੱਬ ਪ੍ਰਧਾਨ ਲਾਇਨ ਜਰਨੈਲ ਸਿੰਘ, ਜ਼ੋਨ ਚੇਅਰਮੈਨ ਲਾਇਨ ਬਲਵਿੰਦਰ ਸਿੰਘ, ਸੈਕਟਰੀ ਲਾਇਨ ਗਗਨਦੀਪ ਸਿੰਘ ,ਲਾਇਨ ਬਲਬੀਰ ਸਿੰਘ ਲਾਇਨ ਧਰਮਿੰਦਰ ਸਿੰਘ, ਲਾਇਨ ਡਾ ਕਰਮਜੀਤ ਸਿੰਘ ਹਾਜ਼ਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment