ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ 321ਡੀ ਵੱਲੋਂ ਪ੍ਰਧਾਨ ਸੁਨੀਲ ਕੁਮਾਰ ਮਹਿਤਾ ਦੀ ਅਗਵਾਈ ਹੇਠ ਮੁਕੰਦਪੁਰ ਦੇ ਮਹਿਫਲ ਰੈਸਟੋਰੈਂਟ ਵਿਖੇ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਤੇ ਜੋਨ ਚੇਅਰਮੈਨ ਬਲਵਿੰਦਰ ਸਿੰਘ ਦੀ ਅਫੀਸ਼ਲ ਵਿਜਟ ਸਬੰਧੀ ਸਮਾਗਮ ਕਰਵਾਇਆ। ਇਸ ਸਮਾਗਮ ਚ ਜਿਲ੍ਹਾ ਪ੍ਰਿੰਸੀਪਲ ਸੈਕਟਰੀ ਰਜਿੰਦਰ ਸਿੰਘ ਢਡਵਾੜ ਨੇ ਵਿਸ਼ੇਸ ਮਹਿਮਾਨ ਦੇ ਰੂਪ ਚ ਸ਼ਿਰਕਤ ਕੀਤੀ।ਲਾਇਨਜ਼ ਕਲੱਬ ਐਕਟਿਵ ਦੇ ਸਮਾਗਮ ਦਾ ਅਗਾਜ ਕਲੱਬ ਸੈਕਟਰੀ ਹਰਮਿੰਦਰ ਸਿੰਘ ਵਲੋਂ ਪ੍ਰਥਨਾ ਪੜ ਕੇ ਕੀਤਾ ਗਿਆ ਉਪਰੰਤ ਰਾਸ਼ਟਰੀ ਗਾਣ ਕੀਤਾ ਗਿਆ। ਕਲੱਬ ਪ੍ਰਧਾਨ ਸੁਨੀਲ ਕੁਮਾਰ ਮਹਿਤਾ ਵਲੋਂ ਘੰਟੀ ਵਜਾ ਕੇ ਸਮਾਗਮ ਸ਼ੁਰੂ ਕਰਵਾਇਆ ਗਿਆ। ਸਮਾਗਮ ਦੌਰਾਨ ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਨੇ ਕਿਹਾ ਕਿ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਜਿਨਾ ਦੀ ਜਿਨੀ ਪ੍ਰੰਸ਼ਸਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਦੱਸਿਆ ਕਿ ਮੇਰੀ ਰੀਜਨ ਅੰਦਰ 8 ਕਲੱਬ ਆਉਦੇ ਨੇ ਸਾਰੇ ਕਲੱਬਾ ਵਿੱਚੋ ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਪਹਿਲੇ ਸਥਾਨ ਤੇ ਹੈ ਜੋ ਇਸ ਕਲੱਬ ਲਈ ਬੜੇ ਮਾਣ ਵਾਲੀ ਗੱਲ ਹੈ। ਕਲੱਬ ਸੈਕਟਰੀ ਹਰਮਿੰਦਰ ਸਿੰਘ ਨੇ ਕਲੱਬ ਵਲੋਂ ਆਉਣ ਵਾਲੇ ਪ੍ਰੋਜੈਕਟਾ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ 15 ਅਗਸਤ ਆਜਾਦੀ ਦਿਵਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਏ ਜਾਣਗੇ। ਇਸੇ ਮਹੀਨੇ ਬਲੱਡ ਕੈਪ ਜੋ ਗੁਣਾਚੋਰ ਵਿਖੇ ਲਗਾਇਆ ਜਾਵੇਗਾ। 5 ਸਤੰਬਰ ਅਧਿਆਪਕ ਦਿਵਸ ਮੌਕੇ ਜਿਲੇ ਦੇ 11 ਮਿਹਨਤੀ ਤੇ ਇਮਾਨਦਾਰ ਅਧਿਆਪਕ ਸਨਮਾਨਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕਲੱਬ ਵਲੋਂ ਹੱਡੀਆ ਦਾ ਕੈਪ,ਸ਼ੁਗਰ ਜਾਚ ਕੈਪ,ਮੈਡੀਕਲ ਕੈਪ,ਫੂਡ ਫਾਰ ਹੰਗਰ ਦੇ ਪ੍ਰੋਜੈਕਟ ਕੀਤੇ ਜਾਣਗੇ। ਰੀਜਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਨੇ ਕਲੱਬ ਦੇ ਸਾਰੇ ਲਾਇਨ ਮੈਬਰਾ ਨੂੰ ਰੀਜਨ ਪਿੰਨ ਲਗਾ ਕੇ ਸਨਮਾਨਿਤ ਕੀਤਾ। ਅਖੀਰ ਚ ਲਾਇਨ ਸੁਖਜਿੰਦਰ ਸਿੰਘ ਬਖਲੌਰ ਵਲੋਂ ਸਾਰੇ ਮੁੱਖ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਰੀਜਨ ਚੇਅਰਮੈਨ ਚਰਨਜੀਤ ਤਲਵੰਡੀ,ਸੁਨੀਲ ਕੁਮਾਰ ਮਹਿਤਾ,ਹਰਮਿੰਦਰ ਸਿੰਘ,ਸੁਖਜਿੰਦਰ ਸਿੰਘ,ਰਾਜ ਵਾਲੀਆ,ਸਤਪਾਲ ਮੰਡੇਰ,ਹਰਮਿੰਦਰ ਸਿੰਘ ਪਿੰਟੂ,ਲਵਪ੍ਰੀਤ ਸਿੰਘ,ਆਸ਼ਾ ਰਾਣੀ,ਕਮਲਜੀਤ ਸਿੰਘ,ਤਰੁਣ ਅਵਰੋਲ,ਸੁਖਵਿੰਦਰ ਕੁਮਾਰ,ਦਲਵੀਰ ਚੰਦ,ਮਨਪ੍ਰੀਤ ਸਿੰਘ,ਜਗਤਾਰਾ ਰਾਮ ਆਦਿ ਹਾਜ਼ਰ ਸਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment