ਬੰਗਾ, 21ਜਨਵਰੀ (ਮਨਜਿੰਦਰ ਸਿੰਘ)
ਅਯੁੱਧਿਆ ਚ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ਅਤੇ ਪ੍ਰਤਿਸ਼ਠਾ ਦੀ ਖੁਸ਼ੀ ਵਿੱਚ ਬਾਬਾ ਸ਼੍ਰੀ ਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਤੋਂ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ| ਇਹ ਸੋਭਾ ਯਾਤਰਾ ਬੰਗਾ ਆਜ਼ਾਦ ਚੌਕ,ਰੇਲਵੇ ਰੋਡ,ਮੁਕੰਦਪੁਰ ਰੋਡ, ਸ਼ਹਿਰ ਦੇ ਵੱਖ ਵੱਖ ਬਜਾਰਾ ਅਤੇ ਮੁਹੱਲਿਆਂ ਤੋਂ ਹੁੰਦੀ ਹੋਈ ਮੁਹੱਲਾ ਚਬੂਤਰਾ ਵਿਖੇ ਸਮਾਪਤ ਹੋਈ|ਇਸ ਮੌਕੇ ਸ਼ਰਧਾਲੂਆਂ ਵਲੋਂ ਜੈ ਸ਼੍ਰੀ ਰਾਮ ਦੇ ਜੈਕਾਰੇ ਲਾਉਂਦੇ ਹੋਏ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ ਗਿਆ |ਇਸ ਮੌਕੇ ਸ਼ਹਿਰ ਵਾਸੀਆ ਵਲੋਂ ਸੋਭਾ ਯਾਤਰਾ ਤੇ ਫੁਲਾ ਦੀ ਵਰਖਾ ਕੀਤੀ ਗਈ|ਇਸ ਮੌਕੇ ਬੰਗਾ ਸ਼ਹਿਰ ਦੇ ਕੌਂਸਲਰ ਭਾਜਪਾ ਨੇਤਾ ਹਿਮੰਤ ਤੇਜਪਾਲ ਨੇ ਸਮੂਹ ਦੇਸ ਵਾਸੀਆ ਨੂੰ ਸ਼੍ਰੀ ਰਾਮ ਮੰਦਿਰ ਦੇ ਹੋਣ ਜਾ ਰਹੇ ਉਦਘਾਟਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਖੁਸ਼ੀ ਦਾ ਦਿਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਬਾਈ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਕਾਰਨ ਮਿਲਿਆ ਹੈ ਜਿਨ੍ਹਾਂ ਦੀ ਬਦੋਲਤ ਹਿੰਦੂ ਸਨਾਤਮ ਧਰਮ ਤੇ ਜੋ ਕਲੰਕ ਸੀ ਉਸ ਨੂੰ ਦੂਰ ਕੀਤਾ ਗਿਆ ਹੈ ਉਨ੍ਹਾਂ ਸ਼੍ਰੀ ਰਾਮ ਮੰਦਿਰ ਦਾ ਵਿਰੋਧ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਨਾਤਮ ਧਰਮ ਪੂਰੀ ਤਰ੍ਹਾਂ ਜਾਗਰੂਕ ਹੋ ਚੁਕਾ ਹੈ ਅਤੇ ਇਸ ਦੇ ਵਿਰੋਧ ਵਿੱਚ ਕੋਈ ਖੜ੍ਹ ਨਹੀਂ ਸਕਦਾ|ਇਸ ਮੌਕੇ ਬਾਬਾ ਦਵਿੰਦਰ ਕੌੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਖੁਸ਼ੀ ਵਿੱਚ ਬਾਬਾ ਸ਼੍ਰੀ ਚੰਦ ਆਸ਼ਰਮ ਮੁਹੱਲਾ ਚਬੂਤਰਾ ਬੰਗਾ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ 27 ਜਨਵਰੀ ਦਿਨ ਸ਼ਨੀਵਾਰ ਨੂੰ ਸ਼੍ਰੀ ਰਮਾਇਣ ਪਾਠ ਆਰੰਭ ਸਵੇਰੇ 10 ਵਜੇ ਕੀਤੇ ਜਾਣਗੇ ਅਤੇ 28 ਜਨਵਰੀ 2024 ਦਿਨ ਐਤਵਾਰ ਨੂੰ ਸ੍ਰੀ ਰਮਾਇਣ ਪਾਠ ਵਿਰਾਮ ਸਵੇਰੇ 10 ਵਜੇ ਹੋਣਗੇ ਅਤੇ ਹਵਨ ਸਵੇਰੇ 10 ਵਜੇ ਕੀਤੇ ਜਾਣਗੇ। ਉਪਰੰਤ ਸਵਾ 10 ਵਜੇ ਕੀਰਤਨ ਆਰੰਭ ਕੀਤੇ ਜਾਣਗੇ ਅਤੇ ਦੁਪਹਿਰ ਬਾਅਦ 1 ਵਜੇ ਭੰਡਾਰੇ ਚਲਾਏ ਜਾਣਗੇ। ਇਸ ਮੌਕੇ ਵਿੱਕੀ ਖੋਸਲਾ ਬਾਜਪਾ ਮੰਡਲ ਪ੍ਰਧਾਨ,ਕੌਂਸਲਰ ਜਸਵਿੰਦਰ ਸਿੰਘ ਮਾਨ,ਕੌਂਸਲਰ ਜੀਤ ਭਾਟੀਆ, ਕੌਂਸਲਰ ਅਨੀਤਾ ਖੋਸਲਾ ਪੰਡਿਤ ਕੁਸ਼ਮਾਕਰ ਸ਼ਾਸਤਰੀ, ਸ਼ਿਵ ਕੌੜਾ ਸਤਵੰਤ ਸਿੰਘ, ਸਰਬਜੀਤ ਸਿੰਘ, ਸੁਦੇਸ਼ ਆਨੰਦ, ਸਾਹਿਲ ਅਰੋੜਾ,ਰਮਨ ਖੋਸਲਾ,ਰਜੇਸ ਅਰੋੜਾ , ਵਿਸ਼ਾਲ ਗਰੋਵਰ, ਰਾਕੇਸ਼ ਆਨੰਦ, ਵਿਨੋਦ ਆਨੰਦ, ਡਾ. ਦਿਨੇਸ਼ ਕੁਮਾਰ, ਅਜੇ ਪਾਲ, ਜਸਕਰਨ ਸਿੰਘ, ਪੁਲਕਿਤ ਕੁਮਾਰ, ਪਰਵੇਸ਼ ਕੁਮਾਰ,ਆਦਿ ਹਾਜ਼ਰ ਸਨ |
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment