ਮੈਡਮ ਸੀਮਾ ਅਰੋੜਾ ਦੀ ਯੋਗ ਅਗਵਾਈ ਵਿੱਚ ਅੱਜ ਬੰਗਾ ਦੇ ਡਿੰਪੀ ਰੈਸਟੋਰੈਂਟ ਵਿਖੇ "ਤੀਆਂ ਦਾ ਤਿਉਹਾਰ" ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਬੰਗਾ ਦੇ ਵੱਖ ਵੱਖ ਵਾਰਡਾਂ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਮੁਟਿਆਰਾਂ ਨੇ ਪੰਜਾਬੀ ਵੇਸ਼ ਭੂਸ਼ਾ ਵਿਚ ਸਜ ਕੇ ਭਾਗ ਲਿਆ। ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਮਿਸ ਪੰਜਾਬਣ ਅਮਨਦੀਪ ਅਰੋੜਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ। ਇਸ ਮੌਕੇ ਸੀਮਾ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ਬਹੁਤ ਹੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੀਮਾ ਅਰੋੜਾ ਨੇ ਕਿਹਾ ਕਿ ਆਪਣੇ ਸਭਿਆਚਾਰ ਨੂੰ ਸੰਭਾਲਣ ਲਈ ਸਾਨੂੰ ਹਰ ਸਾਲ ਇਹੋ ਜਿਹੇ ਪ੍ਰੋਗਰਾਮ ਰਲ ਮਿਲ ਕੇ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਭਿਆਚਾਰ ਬਹੁਤ ਹੀ ਅਮੀਰ ਸਭਿਆਚਾਰ ਹੈ ਜੋ ਆਪਸੀ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਮੁਟਿਆਰਾਂ ਨੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਗੀਤ ਪੇਸ਼ ਕੀਤੇ। ਇਸ ਮੌਕੇ ਘੋੜੀਆਂ, ਬੋਲੀਆਂ, ਗਿੱਧਾ, ਭੰਗੜਾ, ਲੋਕ ਨਾਚ, ਕੁਰਸੀ ਗੇਮ, ਗੁਬਾਰਾ ਗੇਮ ਅਤੇ ਕੋਰਿਓਗ੍ਰਾਫੀਆਂ ਪੇਸ਼ ਕਰਕੇ ਖੂਬ ਮਨੋਰੰਜਨ ਕੀਤਾ। ਗਿੱਧੇ ਦੀ ਵਾਰੀ ਸਮੇਂ ਵਿਸ਼ੇਸ਼ ਮਹਿਮਾਨ ਅਮਨਦੀਪ ਅਰੋੜਾ, ਸੀਮਾ ਅਰੋੜਾ ਅਤੇ ਹੋਰ ਸਾਥਣਾਂ ਨੇ ਜਿੱਥੇ ਨੱਚ ਨੱਚ ਕੇ ਧਮਾਲਾਂ ਪਾਈਆਂ ਉੱਥੇ ਛੱਜ ਕੁੱਟ ਕੁੱਟ ਕੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਸੋਨੂੰ ਸੋਢੀ, ਨੇਹਾ ਬੱਗਾ, ਹਰਪ੍ਰੀਤ ਕੌਰ, ਸੀਮਾ ਅਰੋੜਾ, ਗੁਰਪ੍ਰੀਤ ਕੌਰ, ਕਸ਼ਿਸ਼ ਸੇਠੀ, ਅਰਚਨਾ, ਆਰਤੀ ਅਰੋੜਾ, ਦਿਪਾਂਸੀ਼, ਰਿਤਿਕਾ ਝੰਡੇਰਾਂ, ਪੱਲਵੀ ਜੰਡਿਆਲਾ ਆਦਿ ਵੀ ਹਾਜਰ ਸਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment