Thursday, August 8, 2024
ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਸਹਾਇਤਾ ਵੰਡ ਸਮਾਗਮ ਕਰਾਇਆ - ਹਰਮਨਪ੍ਰੀਤ ਸਿੰਘ ਰਾਣਾ
ਬੰਗਾ 8, ਅਗਸਤ(ਮਨਜਿੰਦਰ ਸਿੰਘ) ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਏ ਐਸ ਫਰੋਜ਼ਨ ਨਾਗਰਾ ਵਿਖੇ ਲੋੜਵੰਦਾਂ ਨੂੰ ਰਾਸ਼ਨ ਸਮਗਰੀ ਅਤੇ ਹੋਰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਰਥਿਕ ਮਦਦ ਕਰ ਕੇ ਸਹਾਇਤਾ ਵੰਡ ਸਮਾਗਮ ਕਰਾਇਆ ਗਿਆ।ਜਾਣਕਾਰੀ ਦਿੰਦੀਆਂ ਰੋਟਰੀ ਕਲੱਬ ਬੰਗਾ ਗਰੀਨ ਦੇ ਸੀਨੀਅਰ ਆਗੂ ਰੋਟ: ਹਰਮਨਪ੍ਰੀਤ ਸਿੰਘ ਰਾਣਾ ਨੇ ਦੱਸਿਆ ਕਿ ਇਹ ਸਮਾਗਮ ਕਲੱਬ ਦੇ ਪ੍ਰਧਾਨ ਰੋਟ:ਦਿਲਬਾਗ ਸਿੰਘ ਬਾਗ਼ੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਰਾਇਆ ਗਿਆ ਜਿਸ ਵਿਚ ਪ੍ਰਧਾਨ ਬਾਗ਼ੀ ਵੱਲੋਂ ਆਪਣੀ ਨਿੱਜੀ ਆਮਦਨ ਵਿਚੋਂ ਦਸਵੰਧ ਕੱਢਦੇ ਹੋਏ ਲੋੜਵੰਦਾਂ ਦੀ ਮਦੱਦ ਕੀਤੀ ਗਈ ਉਨ੍ਹਾਂ ਪ੍ਰਧਾਨ ਬਾਗ਼ੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਇਸ ਮੌਕੇ ਪ੍ਰਧਾਨ ਬਾਗ਼ੀ ਵੱਲੋਂ ਉਨ੍ਹਾਂ ਨੂੰ ਵਧਾਈ ਦੇਣ ਪਹੁਚੇ ਸਾਰੇ ਕਲੱਬ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ 84 ਲੱਖ ਜੂਨਾਂ ਵਿਚੋਂ ਇਨਸਾਨ ਦੀ ਜੂਨ ਸਰਵਉਤਮ ਜੂਨ ਹੈ , ਇਨਸਾਨ ਨੂੰ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਦੇ ਹੋਏ ਜਨਮ ਦਿਨ ਵਾਲੇ ਦਿਨ ਸਵੇ ਪੜਚੋਲ ਕਰਨੀ ਚਾਹੀਦੀ ਕਿ ਸਮਾਜ ,ਪਰਿਵਾਰ ਅਤੇ ਦੇਸ਼ ਸੇਵਾ ਵਿਚ ਜੋ ਕਮੀ ਰਹਿ ਗਈ ਉਸ ਨੂੰ ਆਪਣੇ ਆਉਣ ਵਾਲੇ ਸਮੇਂ ਜਿਨ੍ਹਾਂ ਵਾਹਿਗੁਰੂ ਨੇ ਦਿੱਤਾ ਉਨ੍ਹਾਂ ਕਮੀਆਂ ਨੂੰ ਪੂਰਾ ਕਰਨ ਦੀ ਸੋਚ ਨਾਲ ਸਮਾਜ,ਦੇਸ਼ ਸੇਵਾ ਅਤੇ ਲੋੜਵੰਦਾਂ ਦੀ ਮਦਦ ਵਿਚ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮੌਕੇ ਉਚੇਚੇ ਤੌਰ ਤੇ ਪ੍ਰਧਾਨ ਬਾਗ਼ੀ ਨੂੰ ਵਧਾਈ ਦੇਣ ਪਹੁਚੇ ਬਾਗ਼ਬਾਨੀ ਵਿਭਾਗ ਦੇ ਉੱਚ ਅਧਿਕਾਰੀ ਡਾਕਟਰ ਪਰਮਜੀਤ ਸਿੰਘ ਨੇ ਲੋੜਵੰਦਾ ਦੀ ਮਦਦ ਕਰਦੇ ਹੋਏ ਪ੍ਰਧਾਨ ਬਾਗ਼ੀ ਵੱਲੋਂ ਜਨਮ ਦਿਨ ਮਨਾਉਣ ਦੇ ਕਾਰਜ ਦੀ ਸਲਾਘਾ ਕੀਤੀ ਇਸ ਮੌਕੇ ਏ ਐਸ ਫਰੋਜ਼ਨ ਦੇ ਮੁਖੀ ਕਰਮਜੀਤ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਦਿਲਬਾਗ ਸਿੰਘ ਬਾਗ਼ੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਬੀ ਉਮਰ ਦਾ ਆਸੀਰਵਾਦ ਦਿੱਤਾ। ਇਸ ਮੌਕੇ ਹਰਮਿੰਦਰ ਸਿੰਘ ਲੱਕੀ ,ਨਰਿੰਦਰ ਮਾਹੀ,ਜੀਵਨ ਦਾਸ ਕੌਸ਼ਲ,ਦਵਿੰਦਰ ਕੁਮਾਰ,ਬਲਵਿੰਦਰ ਸਿੰਘ ਪਾਂਧੀ ਆਦਿ ਹਾਜ਼ਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment