ਕੋਪਨਹੈਗਨ2ਅਗਸਤ(ਮਨਜਿੰਦਰ ਸਿੰਘ)ਬੀ ਜੇ ਪੀ ਓਵਰਸੀਜ ਪਾਰਟੀ ਦੇ ਇੰਚਾਰਜ ਸ੍ਰੀ ਵਿਜੇ ਚੌਥਾਈਵਾਲ ਦੀ ਅਗਵਾਈ ਹੇਠ ਬੀਜੇਪੀ ਯੂਰੋਪ ਅਤੇ ਇੰਗਲੈਂਡ ਦੀ ਮੀਟਿੰਗ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਹੋਈ ਜਿਸ ਵਿੱਚ ਇੰਗਲੈਂਡ ਸਮੇਤ ਯੂਰੋਪ ਦੇ 11 ਦੇਸ਼ਾਂ ਤੋ 70 ਦੇ ਕਰੀਬ ਓਵਰਸੀਜ ਬੀ ਜੇ ਪੀ ਨਾਲ ਜੁੜੇ ਹੋਏ ਵਰਕਰਾਂ ਅਹੁਦੇਦਾਰਾਂ ਨੇ ਹਿੱਸਾ ਲਿਆ . ਇੰਗਲੈਂਡ ਤੋ ਟੀਮ ਦੀ ਅਗਵਾਈ ਕੁਲਦੀਪ ਸ਼ੇਖ਼ਾਵਤ ਜੀ ਨੇ ਕੀਤੀ ਮੀਟਿੰਗ ਵਿੱਚ ਬੀ ਜੇ ਪੀ ਓਵਰਸੀਜ ਨਾਲ ਵੱਧ ਤੋ ਵੱਧ ਐਨ ਆਰ ਆਈ ਜੋੜਨ ਲਈ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਐਨ ਆਰ ਆਈਜ ਨੂੰ ਭਾਰਤ ਵਿੱਚ ਆ ਰਹੀਆਂ ਮੁਸਕਿਲਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਪਾਰਟੀ ਦੇ ਲੀਡਰਾਂ ਵੱਲੋਂ ਭਰੋਸਾ ਦਿੱਤਾ ਗਿਆ . ਬੀ ਜੇ ਪੀ ਡੈਨਮਾਰਕ ਦੇ ਸਰਗਰਮ ਆਗੂ ਕਰਤਾਰ ਸਿੰਘ ਅਤੇ ਬੀ ਜੇ ਪੀ ਯੂਰੋਪ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੇ ਦਿੱਲੀ ਵਿਖੇ ਕੇਂਦਰ ਸਰਕਾਰ ਵੱਲੋਂ ਐਨ ਆਰ ਆਈ ਕਮਿਸ਼ਨ ਦਫ਼ਤਰ ਖੋਲਣ ਦੀ ਮੰਗ ਵੀ ਰੱਖੀ . ਮੀਟਿੰਗ ਵਿੱਚ ਡੈਨਮਾਰਕ ਤੋ ਰਾਮੇਸ ਭਾਰਦਵਾਜ ਇੰਚਾਰਜ ਬੀ ਜੇ ਪੀ ਓਵਰਸੀਜ ਡੈਨਮਾਰਕ ਟੀਮ . ਅਜੇ . ਕਰਤਾਰ ਸਿੰਘ . ਕਮਲ਼ੇਸ . ਅਸੀਸ ਬਾਂਸਲ . ਰਣਜੀਤ ਸਿੰਘ . ਦਿਨੇਸ ਸਿੰਘ ,ਚੇਤਨ ਸ਼ਰਮਾ .ਅਤੇ ਪਾਰਟੀ ਦੇ ਸਾਰੇ ਵਰਕਰ ਨੇ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਬੀ ਜੇ ਪੀ ਓਵਰਸੀਜ ਦੇ ਇੰਚਾਰਜ ਵਿਜੇ ਚੌਥਾਈਵਾਲ ਅਤੇ ਉਹਨਾ ਨਾਲ ਆਈ ਟੀਮ ਦਾ ਧੰਨਵਾਦ ਕੀਤਾ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment