Friday, April 25, 2025

ਡਾ: ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਿਸ਼ਨਰੀ ਪ੍ਰੋਗਰਾਮ 27 ਅਪ੍ਰੈਲ ਨੂੰ:

ਮੀਡੀਆ ਸਲਾਹਕਾਰ ਦਿਨੇਸ਼ ਮਿੰਕੂ, ਪ੍ਰਧਾਨ ਮੈਡਮ  ਰਵਿੰਦਰ ਮਹਿਮੀ ਮਿਸ਼ਨਰੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ

ਬੰਗਾ 25 ਅਪ੍ਰੈਲ ( ਮਨਜਿੰਦਰ ਸਿੰਘ)
ਡਾ ਅੰਬੇਡਕਰ ਮਿਸ਼ਨ ਸੋਸਾਇਟੀ ਬੰਗਾ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਇੱਕ ਮਿਸ਼ਨਰੀ ਪ੍ਰੋਗਰਾਮ ਮਿਤੀ 27 ਅਪ੍ਰੈਲ ਦਿਨ ਐਤਵਾਰ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਪਾਰਕ ਮੁਹੱਲਾ ਮੁਕਤਪੁਰਾ ਬੰਗਾ ਵਿਖੇ ਰਾਤ 7 ਵਜੇ ਤੋਂ ਦੇਰ ਰਾਤ ਤੱਕ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੀਡੀਆ ਸਲਾਹਕਾਰ ਦਿਨੇਸ਼ ਮਿੰਟੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਬਸਪਾ ਪੰਜਾਬ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਮਿਸ਼ਨਰੀ ਕਲਾਕਾਰ ਗੋਲਡੀ ਮਲਕ  ਰਜਨੀ ਠੱਕਰਵਾਲ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ ਇਸ ਮੌਕੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤੇਗਾ ਇਸ ਪ੍ਰੋਗਰਾਮ ਦੀ ਅਗਵਾਈ ਪ੍ਰਧਾਨ ਰਵਿੰਦਰ ਮਹਿਮੀ,ਉਪ ਪ੍ਰਧਾਨ ਮਨਜੀਤ ਚੁੰਬਰ ,ਸਕੱਤਰ ਪਰਸ਼ੋਤਮ ਸੱਲਣ, ਸਹਸਕੱਤਰ ਭੂਪੇਸ਼ ਕੁਮਾਰ ,ਖਜਾਨਸੀ ਹਰਜਿੰਦਰ ਸੋਨੂ ਵਿਪਨ ਕੁਮਾਰ ਮੀਡੀਆ ਸਲਾਹਕਾਰ ਦਨੇਸ਼ ਮਿੰਕੂ, ਕਾਨੂੰਨੀ ਸਲਾਹਕਾਰ ਪ੍ਰਕਾਸ਼ ਰਾਮ,ਵਿਜੇ ਮਜਾਰੀ ਤਿਲਕ ਰਾਜ ਅਤੇ ਸਮੂਹ ਕਮੇਟੀ ਮੈਂਬਰ ਕਰਨਗੇ

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...