Monday, April 21, 2025

ਸ਼ਹੀਦ ਧਰਮ ਸਿੰਘ ਦੇ ਅਸਥਾਨ ਸਿਟੀ ਥਾਣਾ ਬੰਗਾ ਵਿਖੇ ਮੂੰਗਾ ਪਰਿਵਾਰ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ

ਬੰਗਾ 21 ਅਪ੍ਰੈਲ (ਮਨਜਿੰਦਰ ਸਿੰਘ) ਵਿਦੇਸ਼ ਦੀ ਧਰਤੀ ਤੋਂ ਪਰਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ  ਅਤੇ ਬੰਗਾ ਮਿਊਂਸਪਲ ਕਮੇਟੀ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਮੈਡਮ ਜਤਿੰਦਰ ਕੋਰ ਮੂੰਗਾ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼ਹੀਦ ਬਾਬਾ ਧਰਮ ਸਿੰਘ ਜੀ ਦੇ ਅਸਥਾਨ ਸਿਟੀ ਥਾਣਾ ਬੰਗਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ  ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥੇ ਵਲੋਂ ਆਪਣੀਆਂ ਸੁਰੀਲੀਆਂ ਅਵਾਜ਼ਾਂ ਰਾਹੀਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਉਚੇਚੇ ਤੋਰ ਪਹੁੰਚੇ ਮੈਡਮ ਗੁਰਸ਼ਰਨ ਕੌਰ ਰੰਧਾਵਾ ਪੰਜਾਬ ਪਰਦੇਸ ਮਹਿਲਾ ਕਾਂਗਰਸ ਪ੍ਰਧਾਨ ਨੇ ਹਾਜਰੀ ਭਰੀ। ਇਸ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਪ੍ਰਮਾਤਮਾ ਨੂੰ ਭੁੱਲਣਾ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਮੈਡਮ ਜਤਿੰਦਰ ਕੌਰ ਦੇ ਪਰਿਵਾਰ ਵਲੋਂ ਕਰਵਾਏ ਸ਼ੁਕਰਾਨਾ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਮੂੰਗਾ ਪਰਿਵਾਰ ਵਲੋਂ ਮੈਡਮ ਗੁਰਸ਼ਰਨ ਕੌਰ ਰੰਧਾਵਾ ਤੇ ਪ੍ਰਮੁੱਖ ਸਖਸਿਆਤਾ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ  ਪ੍ਰਧਾਨ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ, ਜਸਵੀਰ ਕੌਰ ਬਾਹੜੋਵਾਲ,ਰਿੰਕਲ ਸ਼ਰਮਾ, ਸਤਵੀਰ ਸਿੰਘ ਪੱਲੀ ਝਿੱਕੀ, ਤਜਿੰਦਰ ਕੌਰ, ਪਰਮਜੀਤ ਕੌਰ, ਮੋਨਿਕਾ ਵਾਲੀਆ, ਕੀਮਤੀ ਸੱਦੀ, ਬਾਬਾ ਦਵਿੰਦਰ ਕੌੜਾ, ਜਸਵੀਰ ਸਿੰਘ ਨੂਰਪੁਰ ਜਿਲਾ ਇੰਚਾਰਜ ਨਵਾਸ਼ਹਿਰ, ਕੁਲਦੀਪ ਸਿੰਘ ਪਾਬਲਾ, ਰਛਪਾਲ ਕੌਰ, ਤਲਵਿੰਦਰ ਕੌਰ, ਹਰਬੰਤ ਸਿੰਘ ਮਕਸੂਦਪੁਰ , ਸੁਰਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਮਾਨ ਐਮ ਸੀ, ਜੀਤ ਸਿੰਘ ਭਾਟੀਆ ਐਮ ਸੀ, ਹੇਮੰਤ ਤੇਜਪਾਲ ਐਮ ਸੀ, ਡੀ ਐਸ ਪੀ ਹਰਜੀਤ ਸਿੰਘ ਰੰਧਾਵਾ, ਐਸ ਐਚ ਓ ਵਰਿੰਦਰ ਕੁਮਾਰ, ਰਣਜੀਤ ਕੌਰ, ਸਤੀਸ਼ ਬਾਕੋ , ਡਾ: ਉਕਾਰ ਸਿੰਘ, ਡਾ: ਅਮਰੀਕ ਸਿੰਘ ਰਾਣੂੰ, ਸੁਰਿੰਦਰ ਘਈ, ਨਰਿੰਦਰ ਰੱਤੂ, ਅਨੀਤਾ ਖੋਸਲਾ, ਰਾਜਵਿੰਦਰ ਕੋਰ, ਬਲਦੇਵ ਸਿੰਘ ਸੰਧੂ, ਰਾਮ ਚੋਪੜਾ, ਡਾ: ਸੁਭਾਸ ਅਰੋੜਾ, ਡਾ: ਦੀਪਕ ਕਪੂਰ, ਸਦੇਸ਼ ਸ਼ਰਮਾਂ, ਕਿਰਨ ਸ਼ਰਮਾਂ, ਜਯੋਤੀ ਸ਼ਰਮਾਂ, ਡਾ: ਹਰਵਿੰਦਰ ਸਿੰਘ, ਆਦਿ ਹਾਜਰ ਸਨ 

No comments:

Post a Comment