ਬੰਗਾ 19 ਅਪ੍ਰੈਲ ( ਮਨਜਿੰਦਰ ਸਿੰਘ)
ਭਾਰਤੀ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕੰਗੜਾ ਵੱਲੋਂ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਮੈਡਮ ਬਲਦੀਸ਼ ਕੌਰ ਬੰਗਾ ਦੀ ਜਿਲਾ ਟੀਮ ਨੂੰ ਅੱਗੇ ਵਧਾਉਂਦੇ ਹੋਏ ਇਲਾਕੇ ਦੇ ਉੱਘੇ ਸਮਾਜ ਸੇਵਕ ਬਲਵੰਤ ਰਾਏ ਨੂੰ ਭਾਰਤੀ ਅੰਬੇਡਕਰ ਮਿਸ਼ਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਨਿਯੁਕਤੀ ਉਪਰੰਤ ਨਵ ਨਿਯੁਕਤ ਜ਼ਿਲਾ ਸਕੱਤਰ ਬਲਵੰਤ ਰਾਏ ਕੌਮੀ ਪ੍ਰਧਾਨ ਦਰਸ਼ਨ ਸਿੰਘ ਭੰਗੜਾ ਅਤੇ ਜ਼ਿਲ੍ਾ ਪ੍ਰਧਾਨ ਬਲਦੀਸ਼ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਤੀ ਗਈ ਜਿੰਮੇਦਾਰੀ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣਗੇ ਇਸ ਮੌਕੇ ਕੌਮੀ ਪ੍ਰਧਾਨ ਦਰਸ਼ਨ ਕੰਗੜਾ ਸਰਪ੍ਰਸਤ ਮੈਡਮ ਪੂਨਮ ਕੰਗੜਾ, ਵਾਇਸ ਪ੍ਰਧਾਨ ਪੰਜਾਬ ਇੰਦਰਜੀਤ ਸਿੰਘ ਸਿੱਧੂ, ਜ਼ਿਲਾ ਪ੍ਰਧਾਨ ਮੈਡਮ ਬਲਦੀਸ਼ ਕੌਰ ਬੰਗਾ ਜ਼ਿਲਾ ਵਾਇਸ ਪ੍ਰਧਾਨ ਸਤਨਾਮ ਸਿੰਘ ਖਟਕੜ, ਵਾਇਸ ਪ੍ਰਧਾਨ ਸੁਰਿੰਦਰ ਖਟਕੜ ਹਾਂਜ਼ਰ ਸਨ।
No comments:
Post a Comment