ਬੰਗਾ, 12 ਅਕਤੂਬਰ (ਮਨਜਿੰਦਰ ਸਿੰਘ):
ਹਲਕਾ ਵਿਧਾਇਕ ਬੰਗਾ (ਚੇਅਰਮੈਨ ਕੋਨਵੇਅਰ ਪੰਜਾਬ) ਕੈਬਨਟ ਰੈਂਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਅੱਜ ਦਾਣਾ ਮੰਡੀ ਬੰਗਾ ਵਿਖੇ ਝੋਨੇ ਦੀ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਖਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਵਾਰ ਖਰੀਦ ਅਤੇ ਲਿਫਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵੀ ਖੁਸ਼ੀ ਪ੍ਰਗਟਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਹੜਾਂ ਕਾਰਨ ਜੋ ਨੁਕਸਾਨ ਹੋਏ ਹਨ, ਉਸ ਦੀ ਭਰਪਾਈ ਲਈ ਸਰਕਾਰ ਜਲਦ ਕਾਰਵਾਈ ਕਰੇਗੀ। ਝਾੜ ਘਟਣ ਸਬੰਧੀ ਪੁੱਛੇ ਸਵਾਲ ’ਤੇ ਡਾ. ਸੁੱਖੀ ਨੇ ਕਿਹਾ ਕਿ ਸਰਕਾਰ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਵੇਗੀ।
ਪੰਜਾਬੀ ਗਾਇਕ ਜਵੰਧਾ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਵਿਧਾਇਕ ਨੇ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਪਸ਼ੂਆਂ ਨੂੰ ਸੜਕਾਂ ’ਤੇ ਨਾ ਛੱਡਣ ਤੇ ਉਹਨਾਂ ਦੀ ਦੇਖਭਾਲ ਖੁਦ ਕਰਨ। ਇਸ ਮੌਕੇ ਸ਼੍ਰੀ ਸੋਹਣ ਲਾਲ ਢੰਡਾ (ਜਿਲਾ ਪ੍ਰਧਾਨ ਐਸ.ਸੀ ਵਿੰਗ) ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਆੜਤੀ ਸੰਜੀਵ ਜੈਂਨ , ਸੈਕਟਰੀ ਵਰਿੰਦਰ ਕੁਮਾਰ, ਇੰਦਰਜੀਤ ਸਿੰਘ ਮਾਨ, ਆੜਤੀ ਕਮਲ ਚੋਪੜਾ, ਅਮਰੀਕ ਸਿੰਘ ਸੋਨੀ ਬਲਾਕ ਪ੍ਰਧਾਨ, ਗੁਰਵਿੰਦਰ ਸਿੰਘ ਸੰਧੂ ਬਲਾਕ ਪ੍ਰਧਾਨ, ਅਮਨਦੀਪ ਮਾਨ ਬਲਾਕ ਪ੍ਰਧਾਨ, ਨਰਿੰਦਰਜੀਤ ਰੱਤੂ ਐਮਸੀ ,ਮਨਜੀਤ ਸਿੰਘ ਬੱਬਲ, ਪ੍ਰਭਜੋਤ ਸਿੰਘ ਕੋਆਰਡੀਨੇਟਰ,, ਸੋਮਨਾਥ ਜੰਡਿਆਲਾ ,ਅਮਰੀਕ ਸਿੰਘ ਅਮਰਜੀਤ ਸਿੰਘ ਸੁਪਰਡੈਂਟ ,ਰਣਜੀਤ ਸਿੰਘ ਧਾਲੀਵਾਲ , ਰਣਜੀਤ ਸਿੰਘ ਰਟੈਂਡਾ, ਧਰਮਿੰਦਰ ਸਿੰਘ ਰਾਣਾ, ਮੋਹਨ ਲਾਲ ,ਬਿਮਲ ਕੁਮਾਰ ਸ਼ਰਮਾ ,ਅਰੁਣ ਵਿਰਮਾਨੀ,, ਮੀਨੂੰ ਕੁਰਲ , ਜਸਪਾਲ ਖੁਰਾਣਾ ,ਜੀਵਨ ਕੁਮਾਰ ,ਮੱਖਣ ਜੈਨ ,ਰਾਕੇਸ਼ ਕੁਮਰਾ, ਸੁਨੀਲ ਗਾਬਾ,, ਰਾਜ ਕੁਮਾਰ ਅਗਰਵਾਲ, ਰਾਕੇਸ਼ ਕੁਮਾਰ ਰਾਜੂ , ਹਰਜਿੰਦਰ ਸਿੰਘ ਕੰਦੋਲਾ, ਲਲਿਤ ਕੁਮਾਰ , ਕ੍ਰਿਸ਼ਨ ਲਾਲ ਅਗਰਵਾਲ, ਨਰੇਸ਼ ਕੁਮਾਰ, ਜਸਵਿੰਦਰ ਕੁਮਾਰ ਅਤੇ ਆੜਤੀਆ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ ਆਦਿ ਹਾਜਰ ਸਨ
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment