ਬੰਗਾ, 27 ਮਾਰਚ-(ਮਨਜਿੰਦਰ ਸਿੰਘ )
ਕੋਵਿਡ-19 ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਦੌਰਾਨ ਪਿੰਡਾਂ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਸਹਿਕਾਰਤਾ ਵਿਭਾਗਾਂ ਨੇ ਵੱਡਾ ਉਪਰਾਲਾ ਕੀਤਾ ਹੈ। ਵਿਭਾਗ ਨੇ ਜ਼ਿਲ੍ਹੇ ਦੇ ਪਿੰਡਾਂ ’ਚ ਸਥਿਤ ਆਪਣੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਪਿੰਡਾਂ ’ਚ ਲੋਕਾਂ ਦੀਆਂ ਜ਼ਰੂਰੀ ਵਸਤਾਂ ਨਾਲ ਸਬੰਧਤ ਲੋੜਾਂ ਨੂੰ ਪੂਰਾ ਕਰਨ ਲਈ ਘਰਾਂ ਤੱਕ ਸਪਲਾਈ ਪੁੱਜਦੀ ਕਰਨ ਲਈ ਕਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਬੰਗਾ ਦੇ ਕੁਆਰਨਟਾਈਨ (ਸੀਲ) ਕੀਤੇ ਪਿੰਡਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਭਾਵਾਂ ਸ਼ਨਿੱਚਰਵਾਰ ਤੋਂ ਰਾਸ਼ਨ ਦੀ ਸਪਲਾਈ ਸ਼ੁਰੂ ਕਰ ਦੇਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਭਾਵਾਂ ਵੱਲੋਂ ਰਾਸ਼ਨ ਦੀ ਸਪਲਾਈ ਹਾਸਲ ਕਰ ਲਈ ਗਈ ਹੈ, ਉਨ੍ਹਾਂ ’ਚ ਜੰਡਿਆਲਾ, ਕੰਗਰੌੜ, ਮਕਸੂਦਪੁਰ, ਬੀਸਲਾ, ਕਲੇਰਾਂ, ਮਾਹਿਲ ਗਹਿਲਾਂ, ਪੂਨੀਆਂ, ਬਾਹੜੋਵਾਲ, ਘੁੰਮਣ, ਜੱਸੋ ਮਜਾਰਾ, ਸਰਹਾਲ ਰਾਣੂਆਂ, ਜੰਡਿਆਲੀ, ਮੇਹਲੀ, ਜੀਂਦੋਵਾਲ, ਮੱਲੂ ਪੋਤਾ, ਹੱਪੋਵਾਲ, ਕੁਲਥਮ, ਹਕੀਮਪੁਰ, ਲਿੱਧੜ ਕਲਾਂ, ਮੁਕੰਦਪੁਰ, ਤਲਵੰਡੀ ਫੱਤੂ, ਰਟੈਂਡਾ, ਜਗਤਪੁਰ, ਲੰਗੇਰੀ, ਚੱਕ ਬਿਲਗਾ, ਕੱਟ, ਚੱਕ ਰਾਮੂੰ, ਰਹਿਪਾ, ਝਿੰਗੜਾਂ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਹ ਸਭਾਵਾਂ ਮਸਰ ਦਾਲ, ਮਸਰ ਸਾਬਤ, ਚਨਾ ਦਾਲ, ਮਾਂਹ ਦਾਲ, ਸਰੋਂ ਦਾ ਤੇਲ, ਘਿਉ, ਰਿਫ਼ਾਇੰਡ, ਆਟਾ, ਖੰਡ, ਚਾਹਪੱਤੀ, ਚਾਵਲ, ਵੇਸਣ, ਸਰਫ਼, ਸਾਬਣ, ਨਮਕ, ਮਿਰਚ, ਮਸਾਲਾ, ਹਲਦੀ, ਚਨਾ ਕਾਲਾ, ਆਦਿ ਵਸਤਾਂ ਪਹਿਲ ਦੇ ਆਧਾਰ ’ਤੇ ਅਤੇ ਬਾਕੀ ਆਪਣੀ ਸਹੂਲਤ ਮੁਤਾਬਕ ਆਪਣੇ ਘੇਰੇ ’ਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਸਪਲਾਈ ਕਰਨਗੀਆਂ।
ਉੱਪ ਰਜਿਸਟਰਾਰ ਅਨੁਸਾਰ ਸਭਾਵਾਂ ਦਾ ਪਿੰਡਾਂ ਵਾਲਿਆਂ ਨਾਲ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਪਹਿਲਾਂ ਤੋਂ ਹੀ ਨੇੜਲਾ ਸਬੰਧ ਬਣਿਆ ਹੋਣ ਕਾਰਨ, ਹਰ ਇੱਕ ਨੂੰ ਸਭਾਵਾਂ ਦੇ ਸੰਪਰਕ ਨੰਬਰ ਪਤਾ ਹੁੰਦੇ ਹਨ, ਇਸ ਲਈ ਕਿਸੇ ਨੂੰ ਵੀ ਸਮਾਨ ਹਾਸਲ ਕਰਨ ’ਚ ਮੁਸ਼ਕਿਲ ਨਹੀਂ ਆਵੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਭਾਵਾਂ ਨੂੰ ਪਿੰਡਾਂ ਦੇ ਦਾਨੀ ੱਜਣਾਂ ਅਤੇ ਪੰਚਾਇਤਾਂ ਨਾਲ ਸਹਿਯੋਗ ਕਰਕੇ, ਇਨ੍ਹਾਂ ਪਿੰਡਾਂ ’ਚ ਰਹਿੰਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਮਾਨਵੀ ਹਮਦਰਦੀ ਦੇ ਆਧਾਰ ’ਤੇ ਰਾਸ਼ਨ ਪਹੁੰਚਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੰਗਾ ਦੇ ਸੀਲ ਕੀਤੇ ਪਿੰਡਾਂ ’ਚ ਵੀ ਸਹਿਕਾਰਤਾ ਵਿਭਾਗ ਰਾਹੀਂ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਹੀ ਸਪਲਾਈ ਹੁੰਦੀ ਹੋਣ ਕਾਰਨ, ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ।
ਡਿਪਟੀ ਰਜਿਸਟਰਾਰ ਅਨੁਸਾਰ ਬੰਗਾ ’ਚ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਤੋਂ ਬਾਅਦ ਨਵਾਂਸ਼ਹਿਰ ਅਤੇ ਬਲਾਚੌਰ ’ਚ ਵੀ ਇਨ੍ਹਾਂ ਸਭਾਵਾਂ ਰਾਹੀਂ ਜ਼ਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ ਤਾਂ ਜੋ ਕਰਫ਼ਿੳੂ ਦੌਰਾਨ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਰਹੇ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment