ਨਵਾਂਸ਼ਹਿਰ 1ਅਪ੍ਰੈਲ (ਮਨਜਿੰਦਰ ਸਿੰਘ ) ਚੇਤ ਰਾਮ ਰਤਨ ਸੀਨੀਅਰ ਕਾਂਗਰਸ ਲੀਡਰ,ਅਤੇ ਵਾਰਡ ਇੰਚਾਰਜ ਸ਼੍ਰੀ ਚੇਤ ਰਾਮ ਰਤਨ ਨੇ ਇਕ ਵਾਰਤਾ ਦੌਰਾਨ ਦੱਸਿਆ ਕਿ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਵਲੋਂ ਕੁਦਰਤੀ ਆਫ਼ਤ ਕਰੋਨਾ ਵਾਇਰਸ ਕਰਕੇ ਲਗਾਏ ਗਏ ਕਰਫ਼ਿਊ ਵਿਚ ਲਾਗਤਾਰ ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਰਵਿਦਾਸ ਨੋਜਵਾਨ ਮਿਸ਼ਨ ਸਭਾ ਨਵੀਂ ਅਬਾਦੀ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਨਵਾਂਸ਼ਹਿਰ ਨੂੰ 50--50,50, ਹਜਾਰ ਨਗਦ ਰਾਸ਼ੀ ਭੇਟ ਕੀਤੀ ਗਈ। ਉਨ੍ਹਾਂ ਕਮੇਟੀਆਂ ਦੇ ਸਮੁੱਚੇ ਮੈਂਬਰਾਂ ਵਲੋਂ ਸਮਾਜ ਸੇਵਾ ਭਾਵਨਾ ਨਾਲ ਲੰਗਰ ਤਿਆਰ ਕਰਕੇ ਵੰਡਣ ਦੇ ਕੰਮ ਦੀ ਸ਼ਲਾਘਾ ਕੀਤੀ। ਅੰਗਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਵਿਨੈ ਬਬਾਲਾਨੀ, ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਅਤੇ ਸ਼ਹਿਰਾਂ, ਦੀਆਂ ਸਮੁੱਚੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਪੀੜਤ ਪਰਿਵਾਰਾਂ ਨੂੰ ਲੰਗਰ ਛਕਾਉਣ , ਰਾਸ਼ਨ ਕਿਟਾਂ ਵੰਡਣ ਦੇ ਉਪਰਾਲਿਆ ਦੀ ਪ੍ਰਸ਼ਾਸਨ ਕੀਤੀ।
ਇਸ ਮੌਕੇ,ਰੋਹਿਤ ਚੋਪੜਾ ਸਮਾਜ ਸੇਵਕ,ਰਮਨ ਕੁਮਾਰ ਖੋਸਲਾ, ਲਲਿਤ ਮੋਹਨ ਪਾਠਕ,ਮਹਿੰਦਰ ਸਿੰਘ ਕਮਲਜੀਤ ਲਾਲ, ਚੇਤ ਰਾਮ ਰਤਨ,ਮੁਕੇਸ਼ ਮਿਟਾ ਪ੍ਰਧਾਨ, ਮਨਪ੍ਰੀਤ ਮੰਨਾਂ ਵਾਈਸ ਪ੍ਰਧਾਨ, ਸੁਨੀਲ ਪ੍ਰਧਾਨ, ਹਰਜੋਤ ਬਸਰਾ,ਰਮਨ ਕੁਮਾਰ ਮਾਨ, ਸੰਜੀਵ ਦੁਗਲ, ਨਰੇਸ਼ ਕੁਮਾਰ,ਅਮਨ ਸਹੋਤਾ, ਜੋਗ ਰਾਜ, ਰਾਜੇਸ਼ ਭਾਟੀਆ, ਪਿ੍ਥੀ ਚੰਦ,ਚਮਨ ਲਾਲ, ਆਦਿ ਹਾਜ਼ਰ ਸਨ।
Good work
ReplyDelete