Sunday, April 5, 2020

ਪਠਲਾਵਾ ਪਿੰਡ ਦੇ 8 ਪੋਸਟਿਵ ਪਾਏ ਗਏ ਮਰੀਜਾਂ ਦੀ ਰਿਪੋਟ ਆਈ ਨੇਗਟਿਵ :ਪੱਲੀ ਝਿੱਕੀ

ਬੰਗਾ 5ਅਪ੍ਰੈਲ (ਮਨਜਿੰਦਰ ਸਿੰਘ )ਪਿੰਡ ਪਠਲਾਵਾ ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਕੋਰੋਨਾ ਵਾਰਸ ਕਾਰਨ ਮੌਤ ਹੋ ਗਈ ਸੀ ਜਿਸ ਕਾਰਨ ਲੱਗ ਭਗ 18ਵਿਅਕਤੀਆਂ ਦੀ ਕਰੋਨਾ ਪੋਸਿ ਟਵ ਰਿਪੋਰਟ ਆਈ ਸੀ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਚੇਅਰਮੈਨ ਜਿਲਾ ਯੋਜਨਾ ਬੋਰਡ ਸਰਦਾਰ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਅੱਜ ਜਿਲਾ ਐਸ ਬੀ ਐਸ ਨਗਰ ਲਈ ਬਹੁਤ ਹੀ ਰਾਹਤ ਭਰੀ ਖ਼ਬਰ ਹੈ ਕਿ ਇਨ੍ਹਾਂ ਕਰੋਨਾ ਪੋਸਿਟਿਵ ਕੇਸਾਂ ਵਿੱਚੋ 8 ਦੀ ਰਿਪੋਰਟ ਨੈਗਟਿਵ ਆਈ ਹੈ ਜਿਨ੍ਹਾਂ ਵਿੱਚ ਸੰਤ ਬਾਬਾ ਗੁਰਬਚਨ ਸਿੰਘ, ਸਰਪੰਚ ਪਠਲਾਵਾ ਹਰਪਾਲ ਸਿੰਘ, ਦਲਜਿੰਦਰ ਸਿੰਘ ਝਿੱਕਾ ਜੋ ਬਲਦੇਵ ਸਿੰਘ ਨਾਲ਼ ਇਟਲੀ ਗਏ ਸਨ, ਬਲਦੇਵ ਸਿੰਘ ਦਾ ਬੇਟਾ ਫਤਹਿ ਸਿੰਘ, ਕਿਰਨਪ੍ਰੀਤ ਕੌਰ, ਮਨਜਿੰਦਰ ਸਿੰਘ 2ਸਾਲ ਦਾ ਬੱਚਾ, ਬੱਚੀ ਗੁਰਲੀਨ ਕੌਰ ਸ਼ਾਮਲ ਹਨ ਅਤੇ ਹੋਰ ਵੀ ਰਾਹਤ ਵਾਲੀ ਗੱਲ ਹੈ ਕਿ ਬਾਕੀ ਪੋਸਟਿਵ ਮਰੀਜਾਂ  ਦੀ ਸਿਹਤ  ਵੀ ਬਹੁਤ ਚੰਗੀ ਹੈ ਨਾਲ਼ ਹੀ ਉਨ੍ਹਾਂ ਦੱਸਿਆ ਕਿ ਜੇ ਕਿਸੇ ਨੂੰ ਇਹ ਬਿਮਾਰੀ ਲੱਗ ਵੀ ਜਾਂਦੀ ਹੈ ਤਾਂ ਹੌਸਲਾ ਰੱਖਣਾ ਬਹੁਤ ਜਰੂਰੀ ਹੈ ਅਤੇ ਡਰਨ ਦੀ ਲੋੜ ਨਹੀਂ ਕਿਉਂ ਕਿ 78 ਸਾਲ ਦੇ ਬਾਬਾ ਜੀ ਅਤੇ 2 ਸਾਲ ਦਾ ਬੱਚਾ ਵੀ ਇਸ ਬਿਮਾਰੀ ਨਾਲ਼ ਲੜ ਕੇ ਠੀਕ ਹੋਏ ਹਨ ਉਨ੍ਹਾਂ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ |

No comments:

Post a Comment

ਐਕਸ ਪੇਂਟਸ ਇੰਡੀਆ ਵੱਲੋਂ ਪੇਂਟਰਾਂ ਤੇ ਠੇਕੇਦਾਰਾਂ ਦੀ ਵਿਸ਼ਾਲ ਮੀਟਿੰਗ***, ਪੰਜਾਬ ਵਿੱਚ ਜੰਗੀ ਪੱਧਰ ’ਤੇ ਮਾਰਕੀਟਿੰਗ ਦੀ ਘੋਸ਼ਣਾ

ਬੰਗਾ 14 ਦਸੰਬਰ (ਪੱਤਰ ਪ੍ਰੇਰਕ)ਐਕਸ ਪੇਂਟਸ ਇੰਡੀਆ ਵੱਲੋਂ ਪੀਐਸ ਸੀਮੈਂਟ ਸਟੋਰ ਨੌਰਾ ਦੇ ਮਾਲਕ ਸਤਵਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਅਤੇ ਕੰਪਨੀ ਦੇ ਪੰਜਾਬ...