Thursday, April 2, 2020

ਪਿੰਡ ਲਾਦੀਆ ਦੀ ਹੋਲਾ ਮਹਲਾ ਲੰਗਰ ਕਮੇਟੀ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ :

ਬੰਗਾ/ਬਹਿਰਾਮ  2, ਅਪ੍ਰੈਲ (ਮਨਜਿੰਦਰ ਸਿੰਘ, ਪ੍ਰੇਮ ਜੰਡਿਆਲੀ ) ਪਿੰਡ ਲਾਦੀਆਂ ਦੇ ਨੰਬਰਦਾਰ ਬਲਵੰਤ ਸਿੰਘ ਦਿਓ ਨੇ ਫੋਨ ਤੇ ਗੱਲ ਕਰਦੀਆਂ ਦੱਸਿਆ ਕਿ ਹੋਲਾ ਮਹਲਾ ਲੰਗਰ ਕਮੇਟੀ ਵਲੋਂ ਇਸ ਕਰੋਨਾ ਵਾਰਸ ਦੀ ਮਹਾਮਾਰੀ ਕਾਰਨ ਬਣੇ ਮਾੜੇ ਹਾਲਾਤਾਂ ਕਰਕੇ ਲੋੜਵੰਦ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ  ਇਸ ਲਈ ਉਨ੍ਹਾਂ ਨੂੰ ਆਲੇ ਦੁਆਲੇ ਦੇ ਬਹੁਤ ਪਿੰਡਾਂ ਤੋਂ ਸਹਿਯੋਗ ਮਿਲ ਰਿਹਾ ਹੈ ਇਹ ਰਾਸ਼ਨ ਸਹਿਯੋਗੀਆਂ ਦੀ ਮਦਦ ਨਾਲ਼ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਾਬਕਾ ਸਰਪੰਚ, ਗੁਰਬਚਨ ਸਿੰਘ, ਸੁਰਿੰਦਰ ਮਾਨ, ਨਿਸ਼ਾਨ ਸਿੰਘ, ਮਸਤਾਨ ਸਿੰਘ, ਗੁਰਮੇਲ ਲਾਡੀ, ਹਰਭਜਨ ਦਿਓ ਅਤੇ ਹੋਰ ਪਿੰਡ ਵਾਸੀ ਆਪਣਾ ਪੂਰਨ ਸਹਿਯੋਗ ਦੇ ਰਹੇ ਹਨ ਅਤੇ ਉਨ੍ਹਾਂ ਨੇ ਸਭ ਦਾ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਨਾਲ਼ ਹੀ ਪ੍ਰਸ਼ਾਂਸਨ ਵਲੋਂ ਦਿਤੇ ਹੁਕਮਾਂ ਅਨੁਸਾਰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ |

No comments:

Post a Comment

ਐਕਸ ਪੇਂਟਸ ਇੰਡੀਆ ਵੱਲੋਂ ਪੇਂਟਰਾਂ ਤੇ ਠੇਕੇਦਾਰਾਂ ਦੀ ਵਿਸ਼ਾਲ ਮੀਟਿੰਗ***, ਪੰਜਾਬ ਵਿੱਚ ਜੰਗੀ ਪੱਧਰ ’ਤੇ ਮਾਰਕੀਟਿੰਗ ਦੀ ਘੋਸ਼ਣਾ

ਬੰਗਾ 14 ਦਸੰਬਰ (ਪੱਤਰ ਪ੍ਰੇਰਕ)ਐਕਸ ਪੇਂਟਸ ਇੰਡੀਆ ਵੱਲੋਂ ਪੀਐਸ ਸੀਮੈਂਟ ਸਟੋਰ ਨੌਰਾ ਦੇ ਮਾਲਕ ਸਤਵਿੰਦਰ ਸਿੰਘ ਦੇ ਵਿਸ਼ੇਸ਼ ਸਹਿਯੋਗ ਅਤੇ ਕੰਪਨੀ ਦੇ ਪੰਜਾਬ...