Wednesday, April 22, 2020

ਏਕ ਨੂਰ ਸੰਸਥਾ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ : ਚੇਅਰਮੈਨ ਇੰਦਰਜੀਤ ਸਿੰਘ ਵਾਰੀਆ

ਬੰਗਾ 22ਅਪ੍ਰੈਲ (ਮਨਜਿੰਦਰ ਸਿੰਘ ) ਪਠਲਾਵਾ ਪਿੰਡ ਜਿਥੋਂ ਕੀ ਪੰਜਾਬ ਦਾ ਪਹਿਲਾ ਕੋਰੋਨਾ ਪੋਸਿਟਿਵ ਕੇਸ ਆਇਆ ਸੀ ਅਤੇ ਗਿਆਨੀ ਬਲਦੇਵ ਸਿੰਘ ਦੀ ਇਸ ਕਾਰਨ ਪੰਜਾਬ ਦੀ ਪਹਿਲੀ ਮੌਤ ਹੋਈ ਸੀ |ਇਸ ਕਾਰਨ ਇਹ ਪਿੰਡ ਕੋਈ ਇਕ ਮਹੀਨੇ ਤੋਂ ਸੀਲ ਕੀਤਾ ਹੋਇਆ ਹੈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਇਸ ਪਿੰਡ ਦੀ ਏਕ ਨੂਰ ਸਵੈ ਸੇਵੀ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਦੱਸਿਆ ਕਿ ਸਰਕਾਰੀ ਹੁਕਮਾਂ ਅਨੁਸਾਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨ ਲਈ ਕਿਹਾ ਗਿਆ ਹੈ ਪਰ ਬਿਨਾ ਕਾਪੀਆਂ, ਪੈਨ, ਪੈਨਸਿਲਾ ਵਗੈਰਾ ਦੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਕਰਨਾ ਨਾਮੁਮਕਿਨ ਹੈ ਇਸ ਲਈ ਏਕ ਨੂਰ ਸਵੈ ਸੇਵੀ ਸੰਸਥਾ ਦੀ ਸਮੁੱਚੀ ਟੀਮ ਨੇ ਫੈਸਲਾ ਕਰ ਕੇ ਅੱਜ ਪਿੰਡ ਦੇ ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਤਾਂ ਵਿਦਿਆਰਥੀ ਆਪਣੀ ਆਨਲਾਈਨ  ਵਿਦਿਆ ਜਾਰੀ ਰੱਖ ਸਕਣ |  ਇਸ ਮੌਕੇ ਤੇ ਐਸ ਡੀ ਐਮ ਬੰਗਾ ਗੌਤਮ ਜੈਨ, ਚੇਅਰਮੈਨ ਜਿਲਾ ਯੋਜਨਾ ਬੋਰਡ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਐਸ ਐਚ ਓ ਬੰਗਾ ਰਾਜੀਵ ਕੁਮਾਰ ਉਚੇਚੇ ਤੋਰ ਤੇ ਪਹੁੰਚੇ |ਐਸ ਡੀ ਐਮ ਨੇ  ਪਿੰਡ ਵਾਸੀਆਂ ਨੂੰ ਕੋਰੋਨਾ ਨੂੰ ਮਾਤ ਪਾਉਣ ਲਈ ਵਧਾਈ ਦਿਤੀ ਅਤੇ ਨਾਲ਼ ਹੀ ਖ਼ਬਰਦਾਰ ਕੀਤਾ ਕਿ ਜੰਗ ਅਜੇ ਜਾਰੀ ਹੈ |ਇਸ ਮੌਕੇ ਚੇਅਰਮੈਨ ਪੱਲੀ ਝਿੱਕੀ ਨੇ ਏਕ ਨੂਰ ਸੰਸਥਾ ਅਤੇ ਪਿੰਡ ਵਾਸੀਆਂ ਵਲੋਂ ਕਿਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਲਈ ਸਲਾਘਾ  ਕੀਤੀ |ਇਸ ਮੌਕੇ ਤੇ ਤਰਲੋਚਨ ਸਿੰਘ ਵਾਰੀਆ, ਅਮਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਮਾਸਟਰ ਤਰਲੋਚਨ ਸਿੰਘ, ਕੁਲਦੀਪ ਸਿੰਘ, ਮਾਸਟਰ  ਤਰਸੇਮ, ਸਰਬਜੀਤ ਸਿੰਘ, ਬਲਜੀਤ ਸਿੰਘ, ਜਸਪਾਲ ਸਿੰਘ ਅਤੇ ਅਸ਼ੋਕ ਕੁਮਾਰ ਲੋਹਟੀਆ ਆਦਿ ਹਾਜਰ ਸਨ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...