Friday, April 10, 2020

ਕੋਰੋਨਾ ਮਰੀਜ਼ ਦੇਖਭਾਲ ਅਤੇ ਕੋਰੋਨਾ ਕਾਰਨ ਮਿਤ੍ਰਕ ਸੰਸਕਾਰ ਟੀਮ ਬਣੀ : ਪਠਲਾਵਾ ਵਾਸੀ

ਬੰਗਾ 10, ਅਪ੍ਰੈਲ (ਮਨਜਿੰਦਰ ਸਿੰਘ )  ਇਕ ਪ੍ਰੈਸ ਨੋਟ ਰਾਹੀਂ ਪਿੰਡ ਪਠਲਾਵਾ ਦੇ ਕੁਝ ਨੌਜਵਾਨਾਂ ਨੇ ਦੱਸਿਆ ਕਿ ਮਨੁੱਖਤਾ ਤੇ ਆਏ ਇਸ ਮੁਸ਼ਕਿਲ ਸਮੇਂ ਨਾਲ਼ ਲੜਨ ਲਈ ਸਾਡੇ ਪਿੰਡ ਦੇ  5 ਨੌਜਵਾਨਾਂ ਨੇ ਇਕ ਟੀਮ ਗਠਿਤ ਕੀਤੀ ਹੈ ਜਿਨ੍ਹਾਂ ਦੇ ਨਾਂ  ਅਮਰਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ ਪਠਲਾਵਾ, ਜਸਪਾਲ ਸਿੰਘ ਵਾਲੀਆਂ, ਹਸਨ ਖਾਨ ਅਤੇ ਜਤਿੰਦਰ ਕੌਰ ਪਠਲਾਵਾ ਹਨ |ਇਹ ਟੀਮ ਪੂਰੇ ਪੰਜਾਬ ਵਿੱਚ ਕੋਰੋਨਾ ਪੀੜਤ ਮਰੀਜਾਂ ਦੀ ਹਰ ਤਰਾਂ ਦੀ ਮਦਦ ਲਈ ਤਿਆਰ ਬਰ ਤਿਆਰ ਰਹੇਗੀ l ਟੀਮ ਨੇ ਹੋਰ ਕਿਹਾ ਕਿ  ਸਾਡੀ ਰਬ ਅਗੇ ਅਰਦਾਸ ਹੈ ਕਿ ਇਸ ਮਹਾਮਾਰੀ ਕਾਰਨ ਕਿਸੇ ਦੀ ਮੌਤ ਨਾ ਹੋਵੇ ਪਰ ਜੇ ਕੁਦਰਤ ਦੀ ਕਰੋਪੀ ਕਾਰਨ ਕੋਈ ਮੌਤ ਹੋ ਜਾਂਦੀ ਹੈ ਤੇ ਉਸ ਦਾ ਪਰਵਾਰ ਸੰਸਕਾਰ ਕਰਨ ਤੋਂ ਪਿੱਛੇ ਹਟਦਾ ਹੈ ਤਾ ਇਹ ਟੀਮ ਸਰਕਾਰੀ ਹੁਕਮ ਲੈ ਕੇ  ਉਸ ਦਾ ਉਸ ਦੇ ਧਰਮ ਦੇ ਰੀਤੀ ਰਵਾਜਾ ਅਨੁਸਾਰ  ਅੰਤਿਮ ਸੰਸਕਾਰ ਅਤੇ ਬਾਕੀ ਕਾਰਵਾਈ ਕਰਨ ਲਈ ਅਗੇ ਆਵੇਗੀ | ਇਸ ਲਈ ਉਹ ਸਰਕਾਰ ਨੂੰ ਲਿਖ ਕੇ ਦੇਣ ਨੂੰ ਵੀ ਤਿਆਰ ਹਨ 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...