Saturday, May 23, 2020

ਪਿੰਡ ਦੇ ਸਹਿਯੋਗੀ ਸੱਜਣਾਂ ਦੇ ਉਪਰਾਲੇ ਸਲਾਘਾਯੋਗ ---ਵਿਧਾਇਕ ਸੁੱਖੀ

ਬੰਗਾ24,ਮਈ  (ਮਨਜਿੰਦਰ ਸਿੰਘ )ਪਿੰਡ ਗੁਣਾਚੌਰ ਵਿਖੇ ਕੋਰੋਨਾ ਵਾਇਰਸ ਦੇ 2 ਕੇਸ ਹੋਣ ਕਰਕੇ ਪਿੰਡ ਨੂੰ ਪੂਰਨ ਤੌਰ ਤੇ ਪ੍ਰਸ਼ਾਸਨ ਵਲੋਂ ਸੀਲ ਕੀਤਾ ਗਿਆ ਹੈ ਪਿੰਡ ਵਿੱਚ ਰਹਿੰਦੇ ਗ਼ਰੀਬ ਵਰਗ ਦੇ ਲੋਕਾਂ ਲਈ ਆ ਰਹੀ ਰਾਸ਼ਨ ਦੀ ਦਿੱਕਤ ਦੇਖਦੇ ਪਿੰਡ ਦੇ ਸਹਿਯੋਗੀ ਸੱਜਣਾਂ ਵਲੋਂ ਪਿੰਡ ਦੇ ਤਕਰੀਬਨ 650 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ    ਇਸ ਮੌਕੇ ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਵਲੋਂ ਪਿੰਡ ਦੇ ਸਹਿਯੋਗੀ ਸੱਜਣਾਂ ਦਵਾਰਾ ਕੀਤੇ ਉਪਰਾਲੇ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਿੰਡ ਦੇ ਸਹਿਯੋਗੀ ਸੱਜਣ ਬਿਨਾਂ ਕਿਸੇ ਭੇਦਭਾਵ ਦੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਵਿਧਾਇਕ ਨੇ ਇਸ ਮਹਾਮਾਰੀ ਦੀ ਮੁਸ਼ਕਿਲ  ਦੀ ਘੜੀ ਵਿੱਚ ਉਨ੍ਹਾਂ ਦੀ ਹਰ ਮੁਸ਼ਕਿਲ ਵਿੱਚ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ  |                           ਇਸ ਮੌਕੇ  ਮਾਸਟਰ ਬਲਵੀਰ , ਸਰਪੰਚ ਧੀਰਾ ਰਾਮ,ਸੁਖਵਿੰਦਰ ਕੌਰ ਪੰਚ, ਦਲਜੀਤ ਸਿੰਘ ਥਾਂਦੀ, ਪਿਆਰੇ ਲਾਲ, ਭੁਪਿੰਦਰ ਸਿੰਘ ਭਿੰਦੀ, ਰਾਣਾ, ਅਸ਼ੋਕ ਕੁਮਾਰ,ਕੁਲਵਿੰਦਰ ਕੁਮਾਰ, ਪਰਮਜੀਤ ਸਿੰਘ ਭੋਲਾ, ਵਰਿੰਦਰ ਕੁਮਾਰ,ਗੁਰਦੇਵ ਚੰਦ,ਬਿੱਲਾ ਤੇਲੂ ਰਾਮ ਆਦਿ ਹਾਜਰ ਸਨ|

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...