Saturday, May 30, 2020

ਜੈਨ ਸਕੂਲ ਬੰਗਾ ਵਿਖੇ ਮਾਪੇ - ਅਧਿਆਪਕ ਮਿਲਣੀ ਆਂਨਲਾਈਨ ਹੋਈ

ਬੰਗਾ 30 ਮਈ (ਮਨਜਿੰਦਰ ਸਿੰਘ )ਸਵਾਮੀ ਰੂਪ ਚੰਦ  ਜੈਨ ਮਾਡਲ ਸੀ : ਸੈ :ਸਕੂਲ ਬੰਗਾ ਵਿਖੇ ਸਕੂਲ ਦੇ ਮੈਨੇਜਰ ਸ਼੍ਰੀ ਸੰਜੀਵ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਪੇ -ਅਧਿਆਪਕ ਮਿਲਣੀ  ਆਨਲਾਈਨ ਕਰਾਈ ਗਈ | ਇਸ ਦੌਰਾਨ ਵੱਖ ਵੱਖ ਅਧਿਆਪਕਾ ਨੇ 1275 ਮਾਪਿਆ ਨਾਲ ਗੱਲ ਬਾਤ ਕੀਤੀ  ਮਾਪਿਆਂ ਨੇ ਸਕੂਲ  ਦੁਆਰਾ ਕਰਾਈ ਜਾ ਰਹੀ ਆਨਲਾਈਨ ਪੜ੍ਹਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚੇ ਸਕੂਲ ਵਲੋਂ ਦਿੱਤਾ ਜਾ ਰਿਹਾ ਕੰਮ ਪੂਰੀ ਲਗਨ ਨਾਲ ਕਰ ਰਹੇ ਹਨ ਅਤੇ ਆਪਣਾ ਸਲੇਬਸ ਪੂਰਾ ਕਰ ਰਹੇ ਹਨ | ਸਕੂਲ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਬਾਲਾ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਪਿਆ ਨਾਲ ਗੱਲ ਬਾਤ ਕਰਨ ਤੇ ਇਸ ਗੱਲ ਦੀ ਖੁਸ਼ੀ ਹੋਈ ਕਿ ਸਕੂਲ ਦੇ ਅਧਿਆਪਕਾ ਵਲੋਂ ਕਰਾਈ ਜਾ ਰਹੀ ਆਨਲਾਈਨ ਪੜ੍ਹਾਈ ਤੋਂ ਮਾਪੇ ਸੰਤੁਸਟ ਹਨ ਇਸ ਕਾਰਜ ਲਈ ਉਨ੍ਹਾਂ ਨੇ ਅਧਿਆਪਕਾ ਦੀ ਸ਼ਲਾਘਾ  ਕੀਤੀ | ਉਨ੍ਹਾਂ ਕਿਹਾ ਇਸ ਕੋਰੋਨਾ ਮਹਾਮਾਰੀ ਦੇ ਸੰਕਟ ਵਿੱਚ ਸਕੂਲ ਪ੍ਰਬੰਧਕ  ਕਮੇਟੀ ਵਿਦਿਆਰਥੀਆਂ ਅਤੇ ਮਾਪਿਆਂ ਦੀ ਹਰ ਤਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ | ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਸਕੂਲ  ਸਿਖਿਆ ਬੋਰਡ ਵਲੋਂ ਪੰਜਵੀ, ਅੱਠਵੀ ਅਤੇ ਦਸਵੀ ਜਮਾਤਾਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਸਕੂਲ ਦਾ ਨਤੀਜਾ  100 ਪ੍ਰਤੀਸ਼ਤ ਰਿਹਾ ਹੈ ਤੇ ਸਕੂਲ ਦੇ ਅੱਧੇ ਤੋਂ ਜਿਆਦਾ ਬੱਚਿਆਂ ਨੇ ਏ ਪਲੱਸ ਗ੍ਰੇਡ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ | ਸਕੂਲ ਦਾ ਨਤੀਜਾ ਸ਼ਾਨਦਾਰ ਆਉਣ ਤੇ ਸਕੂਲ ਚੇਅਰਮੈਨ ਸ਼੍ਰੀ ਜੇ ਡੀ ਜੈਨ, ਪ੍ਰਧਾਨ ਸ਼੍ਰੀ ਕਮਲ ਜੈਨ ਅਤੇ ਸ਼੍ਰੀ ਸੰਜੀਵ ਜੈਨ ਨੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿਤੀ |

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...