ਬੰਗਾ 11,ਜੂਨ (ਮਨਜਿੰਦਰ ਸਿੰਘ,) ਲਾਕਡਾਉਣ ਖੁੱਲਣ ਤੋਂ ਬਾਅਦ ਬੰਗਾ ਦੇ ਦਵਾਈ ਦੁਕਾਨਦਾਰਾਂ ਦੀ ਕੈਮਿਸਟ ਐਸੋਸੀਅਸਨ ਨੇ ਆਪਣੀ ਮਨ ਮਰਜੀ ਨਾਲ ਦੁਕਾਨਾ ਦੁਪਹਿਰ 2 ਵਜੇ ਬੰਦ ਕਰਨ ਦਾ ਫੈਸਲਾ ਲਿਆ ਸੀ | ਜਿਸ ਕਾਰਨ ਲੋੜਵੰਦ ਮਰੀਜਾਂ ਨੂੰ ਬੰਗਾ ਵਿੱਚ 2 ਵਜੇ ਤੋਂ ਬਾਅਦ ਦਵਾਈ ਨਾ ਮਿਲਣ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਸੀ | ਬੀਤੇ ਕੱਲ ਸਟੇਟ ਨਿਊਜ਼ ਅਤੇ ਸੱਚ ਕੀ ਬੇਲਾ ਦੇ ਪੱਤਰਕਾਰਾਂ ਦੀ ਟੀਮ ਨੇ ਪ੍ਰਸ਼ਾਸਨ ਦਾ ਧਿਆਨ ਲੋਕਾਂ ਨੂੰ ਆ ਰਹੀ ਇਸ ਮੁਸ਼ਕਿਲ ਵੱਲ ਦਿਵਾਇਆ ਸੀ | ਐਸ ਡੀ ਐਮ ਬੰਗਾ ਦੀਪਜੋਤ ਕੌਰ ਅਤੇ ਡਰੱਗ ਇੰਸਪੈਕਟਰ ਸ਼੍ਰੀ ਜੈ ਜੈ ਕਾਰ ਸਿੰਘ ਵਲੋਂ ਮੈਡੀਸਨ ਦੁਕਾਨਦਾਰਾਂ ਨੂੰ ਜਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੇ ਉਲੰਗਣਾ ਦੀ ਕਾਰਵਾਰੀ ਦੀ ਚਿਤਾਵਨੀ ਦੇਣ ਉਪਰੰਤ ਅੱਜ ਸਾਰੇ ਦਵਾਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਸ਼ਾਮ 7 ਵਜੇ ਤਕ ਖੋਲਣ ਦਾ ਫੈਸਲਾ ਲਿਆ ਹੈ ਇਸ ਬਾਰੇ ਬੰਗਾ ਐਸੋਸੀਅਸਨ ਦੇ ਪ੍ਰਧਾਨ ਅਤੇ ਸੇਕ੍ਰੇਟਰੀ ਵਿਕਰਮ ਚੋਪੜਾ ਅਤੇ ਵਿਪਨ ਸ਼ਰਮਾਂ ਨੇ ਦੱਸਿਆ ਕਿ ਕਿਉਂਕਿ ਲਾਕਡਉਨ ਦੌਰਾਨ ਘਰ ਘਰ ਡਲਿਵਰੀ ਕਾਰਨ ਦਵਾਈ ਦੁਕਾਨਦਾਰ ਅਤੇ ਉਨ੍ਹਾਂ ਦਾ ਸਟਾਫ ਥਕਾਵਟ ਮਹਿਸੂਸ ਕਰ ਰਿਹਾ ਸੀ ਇਸ ਲਈ ਕੁੱਝ ਦਿਨ ਲਈ 2 ਵਜੇ ਤਕ ਦਾ ਸਮਾਂ ਰੱਖਿਆ ਗਿਆ ਸੀ ਪਰ ਹੁਣ ਪ੍ਰਸ਼ਾਸਨ ਦੇ ਹੁਕਮਾਂ ਦੀ ਪੂਰਨ ਪਾਲਣਾ ਕਰਦਿਆਂ ਅਤੇ ਲੋਕਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਬੰਗਾ ਦੀਆਂ ਦਵਾਈ ਦੁਕਾਨਾਂ ਸਵੇਰ 7 ਤੋਂ ਸ਼ਾਮ 7 ਵਜੇ ਤਕ ਖੋਲੀਆਂ ਜਾਣ ਗੀਆ | ਬੰਗਾ ਦੇ ਦਵਾਈ ਵਿਕ੍ਰੇਤਾਵਾਂ ਦੇ ਇਸ ਫੈਸਲੇ ਤੇ ਐਸੋਸੀਅਸ਼ਨ ਦੇ ਜਿਲਾ ਪ੍ਰਧਾਨ ਹਰਮੇਸ਼ ਪੁਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ |
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment