ਬੰਗਾ 4,ਜੂਨ (ਮਨਜਿੰਦਰ ਸਿੰਘ ) ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਅਤੇ ਜਲੰਧਰ ਤੋਂ ਮੇਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅੱਜ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਅਤੇ ਉਘੇ ਸਮਾਜਸੇਵਕ ਸਵ: ਪਾਖਰ ਸਿੰਘ ਨਿਮਾਣਾ ਜਿਨ੍ਹਾਂ ਦਾ ਪਿੱਛਲੇ ਦਿਨੀ ਦਿਹਾਂਤ ਹੋ ਗਿਆ ਸੀ ਦੇ ਗ੍ਰਹਿ ਪਿੰਡ ਚੱਕ ਗੁਰੂ ਵਿਖੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਪਹੁੰਚੇ |
ਇਸ ਮੌਕੇ ਉਨ੍ਹਾਂ ਨੇ ਕਿਹਾ ਸਵਰਗੀ ਪਾਖਰ ਸਿੰਘ ਨਿਮਾਣਾ ਸਮਾਜ ਸੇਵਾ ਨੂੰ ਸਮਰਪਿਤ ਵਿਅਕਤੀ ਸਨ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਪੰਜਾਹ ਸਾਲ ਸਮਾਜ ਸੇਵਾ ਨੂੰ ਸਮਰਪਿਤ ਕਿਤੇ ਉਹ ਵੀਹ ਸਾਲ ਪਿੰਡ ਦੇ ਸਰਪੰਚ ਰਹੇ ਉਨ੍ਹਾਂ ਦੀਆਂ ਦਲਿਤ ਸਮਾਜ ਪ੍ਰਤੀ ਸੇਵਾਵਾਂ ਕਰ ਕੇ ਡਾਕਟਰ ਅੰਬੇਦਕਰ ਫੈਲੋਸ਼ਿਪ ਸਨਮਾਨ ਦਿੱਲੀ ਵਿਖੇ ਦਿੱਤਾ ਗਿਆ | ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਅਤੇ ਕਾਂਗਰਸ ਦੀ ਟਿਕਟ ਤੇ ਬੰਗਾ ਹਲਕੇ ਤੋਂ ਚੋਣ ਲੜਨ ਦਾ ਮੌਕਾ ਵੀ ਦਿੱਤਾ | ਐਮ ਪੀ ਨੇ ਉਨ੍ਹਾਂ ਦੀ ਯਾਦ ਵਿੱਚ ਪਿੰਡ ਚੱਕ ਗੁਰੂ ਵਿਖੇ ਖੇਡ ਸਟੇਡੀਅਮ ਬਣਾਉਣ ਦਾ ਵਾਧਾ ਵੀ ਕੀਤਾ | ਇਸ ਮੌਕੇ ਤੇ ਹਲਕਾ ਇੰਚਾਰਜ ਬੰਗਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਯੋਗਰਾਜ ਯੋਗੀ ਨਿਮਾਣਾ, ਸਾਬਕਾ ਐਮ ਐਲ ਏ ਚੌਧਰੀ ਮੋਹਨ ਸਿੰਘ, ਡਾਕਟਰ ਬਖਸ਼ੀਸ ਸਿੰਘ, ਹੁਸਨ ਸਿੰਘ ਘੁੰਮਣ, ਮਹਿੰਦਰ ਸਿੰਘ ਚਕਗੁਰੁ, ਮੱਖਣ ਸਿੰਘ ਸੰਘਾ, ਸਾਬਕਾ ਐਮ ਸੀ ਹਰੀ ਪਾਲ, ਸੰਜੀਵ ਭਨੋਟ, ਚਰਨਜੀਤ ਕਟਾਰੀਆ ਨਿਮਾਣਾ ਜੀ ਦੀ ਧਰਮਪਤਨੀ ਸੁਰਿੰਦਰ ਕੌਰ, ਦਵਿੰਦਰ ਕੁਮਾਰ, ਪਰਮਿੰਦਰ ਕੌਰ, ਅਮਨਦੀਪ ਕੌਰ ਅਤੇ ਅਵਤਾਰ ਚੰਦ ਆਦਿ ਹਾਜਰ ਸਨ |
No comments:
Post a Comment