Sunday, September 27, 2020

ਸੰਸਥਾ 'ਪੁੱਤ ਰਵਿਦਾਸ ਗੁਰੂ ਦੇ' ਵਲੋਂ ਵਿੱਦਿਅਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਬੰਗਾ, 27 ਸਤੰਬਰ (ਮਨਜਿੰਦਰ ਸਿੰਘ , )- 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਦੇ ਮਹਾਂਵਾਕਾਂ ਅਨੁਸਾਰ ਵਿੱਦਿਆ ਦੇ ਖੇਤਰ ਵਿਚ ਅੱਵਲ ਦਰਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ 'ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਐਨ.ਆਰ.ਆਈ ਸੰਸਥਾ 'ਪੁੱਤ ਰਵਿਦਾਸ ਗੁਰੁ ਦੇ'ਵਲੋਂ ਕਰਵਾਏ ਸਾਲਾਨਾ ਸਨਮਾਨ ਸਮਾਗਮ 'ਚ ਸਨਮਾਨਿਤ ਕੀਤਾ ਗਿਆ।ਸਰੱਬਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਹੋਣਹਾਰ ਵਿਦਿਆਰਥੀਆਂ ਅੰਜਲੀ ਸੱਲ੍ਹਣ ਸੁਪੱਤਰੀ ਨਰਿੰਦਰ ਕੁਮਾਰ ਵਾਸੀ ਬੰਗਾ ਅਤੇ ਨਿਖਿਲ ਬਸਰਾ ਸਪੁੱਤਰ ਪਰਮਜੀਤ ਰਾਮ ਵਾਸੀ ਬੁਰਜ਼ ਕੰਧਾਰੀ ਜਿਨ੍ਹਾਂ ੧੨ ਵੀਂ ਜਮਾਤ ਵਿਚੋਂ ੯੦ ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੂੰ ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਸਿਰੋਪਓ ਨਾਲ ਸਨਮਾਨਿਤ ਕੀਤਾ ਗਿਆ।ਉਕਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਆਰਥਿਕ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਵਿੱਦਿਆ ਦੇ ਖੇਤਰ 'ਚ ਸਨਮਾਨਯੋਗ ਸੇਵਾਵਾਂ ਦੇਣ ਵਾਲੇ ਸਾਮਜ ਸੇਵੀ ਪ੍ਰਧਾਨ ਰਾਮ ਪਾਲ ਗੋਬਿੰਦਪੁਰਾ ਫਗਵਾੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਸਾਡੇ ਦੇਸ਼ ਦੇ ਭਵਿੱਖ ਦਾ ਥੰਮ੍ਹ ਹਨ।ਗਿਆਨ ਅਤੇ ਵਿਗਿਆਨ ਵੀ ਸਮਾਜ ਨੂੰ ਵਿਕਸਿਤ ਕਰ ਸਕਦੇ ਹਨ।ਕਿਉ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ 'ਚ ਸਭ ਤੋਂ ਵੱਡਾ ਯੋਗਦਾਨ ਵਿੱਦਿਆ ਦਾ ਹੁੰਦਾ ਹੈ।ਉਪਰੰਤ ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਅਤੇ ਆਏ ਹੋਏ ਪੱਤਵੰਤਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਨਿਹਾਲ ਕੀਤਾ।ਇਸ ਮੌਕੇ ਰਾਮਪਾਲ ਪ੍ਰਧਾਨ, ਹਰਵਿੰਦਰ ਮੱਲ੍ਹ, ਸੰਜੀਵ ਬੰਗੜ, ਜੈਲਾ ਮਿਉਂਵਾਲ, ਰਣਜੀਤ ਬੰਗਾ, ਐਨ. ਐਸ. ਜੱਖੂ ਮੈਡਮ ਪਰਮਿੰਦਰ ਕੌਰ ਕੰਗਰੌੜ, ਬਲਦੇਵ ਕੈਲੇ, ਅਰਮਜੀਤ ਜੱਖੂ, ਧਰਮਵੀਰਪਾਲ ਹੀਂਉ, ਗੁਰਮੇਲ ਚੰਦ ਪੰਚ, ਰਾਮ ਦਸ ਬੰਗਾ, ਮਲਕੀਤ ਬੰਗਾ, ਗੁਰਬਚਨ ਬਾਦਸ਼ਾਹ, ਸੁਖਦੇਵ ਰਾਮ, ਰਾਮ ਲਾਲ ਬਬਲੀ, ਹਰਜੀਤ ਰਾਮ ਆਦਿ ਹਾਜ਼ਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...