ਨਵਾਂਸ਼ਹਿਰ /ਬੰਗਾ 28ਸਤੰਬਰ( ਮਨਜਿੰਦਰ ਸਿੰਘ )
ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਵਿਚ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦਾ ਮੁਫਤ ਟੀਕਾਕਰਨ 15 ਅਕਤੂਬਰ 2020 ਤੋ 30 ਨਵੰਬਰ 2020 ਤੱਕ ਸ਼ੁਰੂ ਹੋਣ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਹੋਏ ਡਾਕਟਰ ਬਿਮਲ ਸ਼ਰਮਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਪਸ਼ੂਆਂ ਵਿਚ ਮੂੰਹਖੁਰ ਦੀ ਬਿਮਾਰੀ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਦੌਰਾਨ ਹਰੇਕ ਪਸ਼ੂ ਦੇ ਕੰਨ ਵਿਚ 12 ਨੰਬਰ ਦਾ ਟੈਗ ਲਗਾਉਣਾ ਜਰੂਰੀ ਹੈ। ਇਸ ਦੇ ਨਾਲ ਹੀ ਪਸ਼ੂ ਅਤੇ ਉਸਦੇ ਮਾਲਕ ਦਾ ਰਿਕਾਰਡ ਵੀ ਆਨਲਾਈਨ ਕੀਤਾ ਜਾਵੇਗਾ ਅਤੇ ਇਸ ਨੂੰ ਕਿਸੇ ਵੀ ਥਾਂ ਤੇ ਦੇਖਿਆ ਜਾ ਸਕੇਗਾ । ਡਾਕਟਰ ਸ਼ਰਮਾ ਨੇ ਦੱਸਿਆ ਕਿ ਇਹ ਟੈਗ ਪਸ਼ੂ ਦੇ ਅਧਾਰ ਕਾਰਡ ਦੀ ਤਰ੍ਹਾਂ ਹੋਵੇਗਾ ਅਤੇ ਟੈਗਿੰਗ ਕੀਤੇ ਪਸ਼ੂ ਦੇ ਮਾਲਕ ਨੂੰ ਸਬੰਧਤ ਪਸ਼ੂ ਦੇ ਟੀਕਾਕਰਨ ਸਬੰਧੀ ਸਮੇ ਸਮੇ ਤੇ ਸੂਚਤ ਕੀਤਾ ਜਾਵੇਗਾ । ਇਹ ਟੈਗ ਪਸ਼ੂਆਂ ਦੀ ਆਨਲਾਈਨ ਖਰੀਦ ਅਤੇ ਵੇਚਣ ਸੰਬਧੀ ਸਹਾਈ ਹੋਵੇਗਾ ਅਤੇ ਚੋਰੀ ਹੋਏ ਪਸ਼ੂਆਂ ਦਾ ਵੀ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ । ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਪਸ਼ੂਆਂ ਸੰਬਧੀ ਕਿਸੇ ਵੀ ਤਰ੍ਹਾਂ ਦੀ ਸਹੂਲਤ ਪ੍ਰਾਪਤ ਕਰਨ ਲਈ ਪਸ਼ੂ ਦੇ ਕੰਨ ਵਿਚ ਟੈਗ ਹੋਣਾ ਜਰੂਰੀ ਹੋਵੇਗਾ। ਉਹਨਾਂ ਕਿਹਾ ਕਿ ਪਸ਼ੂ ਪਾਲਕ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਪਸ਼ੂਆਂ ਨੂੰ ਟੈਗ ਜਰੂਰ ਲਗਾਉਣ ।
No comments:
Post a Comment